ਨਾਰੀ ਸੰਸਾਰ

ਅੱਗੇ ਔਰਤਾਂ ਘਰਾਂ ਅੰਦਰ ਰਹਿੰਦੀਆਂ ਸਨ। ਬਾਹਰ ਜਾਣ ਵੇਲੇ ਮੂੰਹ ਢੱਕਿਆ ਹੁੰਦਾ ਸੀ। ਸਾਂਝੇ ਪਰਵਾਰ ਸਨ। ਵੱਡੇ ਬੁਜ਼ਰਗ ਹੀ ਦੁਕਾਨ ਦੀ ਖ੍ਰੀਦ ਦਾਰੀ ਕਰਦੇ ਸਨ। ਅੱਜ ਦਾ ਜ਼ਮਾਨਾ ਵੀ ਐਸਾ ਹੈ। ਔਰਤਾਂ ਨੂੰ ਕੰਮਾਂ ਉਤੇ ਜਾਣਾਂ ਪੈਂਦਾ ਹੈ.....

ਸੀਬੋ ਕੈਲਗਰੀ ਡਾਊਨਟਾਊਨ ਦੀ ਇਕ ਬਿਲਡਿੰਗ ਵਿਚ ਰਹਿ ਰਹੀ ਸੀ। ਇਕ ਕੰਮਰੇ ਦਾ ਤਕਰੀਬਨ 400 ਫੁਟ ਲੰਬਾ ਚੌੜਾ ਘਰ ਸੀ। ਜੇਲ ਦੀ ਤਰ੍ਹਾਂ ਛੋਟਾ ਬੈਡ, ਸੋਫ਼ਾ, ਬਾਥਰੂਮ ਨਾਲ ਰਸੋਈ ਵੀ ਵਿਚੇ ਹੀ ਸੀ। ਸੀਬੋਂ ਨੇ ਆਪਣੀ ਪਾਟੀ ਹੋਈ ਚੂੰਨੀ ਨੂੰ ਹੋਰ ਆਪਣੇ ਸਿਰ ਤੇ ਖਿਚਦੇ ਹੋਏ, ਦੂਜੇ ਹੱਥ ਨਾਲ ਚੂੰਨੀ ਦੇ ਪੱਲੇ ਨਾਲ ਅੱਖਾਂ ਵਿਚੋਂ ਡਿਗੇ ਗੋਰੇ ਚਿੱਟੇ ਮੁੱਖ ਤੋਂ ਹੁੰਝੂ ਪੂੰਝੇ। ਵੀਲਚੇਅਰ ਦਾ ਬਟਨ ਔਨ ਕਰਕੇ ਉਸ ਨੂੰ ਅੱਗੇ ਤੋਰ ਕੇ ਰਸੋਈ ਵਿਚ ਲੈ ਗਈ। ਲੱਤਾਂ ਤੋਂ ਚਲ ਨਹੀਂ ਸੀ ਹੋ ਰਿਹਾ। ਅਗਰ ਚਲਦੀ ਸੀ, ਤਾਂ ਕੁਰਸੀ ਵਰਗਾ ਪਈਆਂ ਵਾਲਾ ਵਾਕਰ ਸੀ। ਉਸ ਦੇ ਸਹਾਰੇ ਨਾਲ ਨਿਕੇ ਬੱਚਿਆਂ ਵਾਂਗ ਲਾਘਾਂ ਭਰਦੀ ਸੀ। ਉਸ ਨੇ ਪਲੇਟ ਵਿਚ ਮੂਠੀ ਕੁ ਆਟਾ ਪਾਇਆ। ਉਸ ਨੂੰ ਪਾਣੀ ਦੇ ਛਿਟੇ ਪਾ ਕੇ ਹੱਥਾਂ ਦੀ ਦਾਬ ਦੇ ਕੇ ਗੁੰਨਣ ਲੱਗ ਗਈ।....

ਕੋਈ ਟਿਕਾਣਾਂ ਹੀ ਨਹੀਂ ਰਹਿੰਦਾ, ਜਦੋਂ ਆਪਣੇ ਹੀ ਮਾਲਕ ਦੇ ਘਰੋਂ ਧੱਕੇ ਪੈਣ, ਮਾਲਕ ਦਾ ਹੀ ਨੌਕਰ ਗੇਟ ਬੰਦ ਕਰ ਦੇਵੇ। ਆਪ ਉਹ ਤਮਾਸ਼ਾਂ ਦੇਖ ਰਿਹਾ ਹੋਵੇ। ਫਿਰ ਹੋਰ ਕਿਤੇ ਜਾਣ ਲਈ ਕਿਹੜਾ ਰਸਤਾ ਬਚਦਾ ਹੈ? ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ? ਨਾਰ ਖਸਮ ਕਿਸੇ ਹੋਰ ਨੂੰ ਕਰ ਲਵੇ। ਜਾਂ ਉਸ ਰੰਡੇਪਾ ਕੱਟ ਲਵੇ। ਬਥੇਰੇ ਖ਼ਸਮ ਬਣਨ ਲਈ ਦੁਆਲੇ ਹੁੰਦੇ ਹਨ। ਭੱਟਕਣ ਨੂੰ ਪਲ ਲੱਗਦਾ ਹੈ। ਸੰਭਲਣ ਲਈ ਵਰੇ ਲੱਗ ਜਾਂਦੇ ਹਨ। ਦੁਨੀਆਂ ਉਤੇ ਹਰ ਬਨਸਪਤੀ ਤੇ ਜੀਵਾਂ ਵਿੱਚ ਨਰ ਤੇ ਮਾਦਾ ਦੋ ਹੀ ਸ਼ਕਤੀਆਂ ਹਨ। ਜਿਸ ਨਾਲ ਪ੍ਰਕਿਰਤੀ ਚਲਦੀ ਹੈ। ਰੱਬ ਨੂੰ ਕਿਹੜੇ ਅਕਾਸ਼ਾਂ ਵਿਚੋਂ ਭਾਲਦੇ ਹਾਂ। ਉਹ ਕਦੇ ਦੂਰ ਹੀ ਨਹੀਂ ਜਾਂਦਾ। ਉਹ ਮਾਲਕ ਹੋਇਆ ਹੀ ਕਾਹਦਾ ਜੋ ਛੱਡ ਜਾਵੇ। ਸੁਨੀਤਾ ਨੂੰ ਮੁਡ ਤੋਂ ਇਹੀ ਦੱਸਿਆ ਗਿਆ ਸੀ।.....

ਲੁਧਿਆਣਾ, 25 ਅਪ੍ਰੈਲ (ਜਸਦੀਪ ਸਿੰਘ,ਵਿਕਰਮ ਵਰਮਾ) ਨਾਰੀ ਏਕਤਾ ਆਸਰਾ ਸੰਸਥਾ ਦੀ ਚੇਅਰਪਰਸਨ ਬੀਬੀ ਕੁਲਵਿੰਦਰ ਕੋਰ ਗੋਗਾ ਅਤੇ ਪ੍ਰਧਾਨ ਬੀਬੀ ਮਧੂ ਵਰਮਾ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਿੱਜੀ ਸਕੱਤਰ ਸੋਹਣ ਸਿੰਘ ਗੋਗਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ । ਮੀਟਿੰਗ ਨੂੰ ਸੰਬੋਧਨ ਕਰਕੇ ਬੀਬੀ ਕੁਲਵਿੰਦਰ ਕੋਰ ਗੋਗਾ ਅਤੇ ਮਧੂ ਵਰਮਾ ਨੇ ਕਿਹਾ ਕਿ ਸੰਸਥਾ ਵੱਲੋਂ 27 ਅਪ੍ਰੈਲ ਨੂੰ ਤਿੰਨ ਸਮਰ ਕੈਂਪ ਆਰੰਭ ਕੀਤੇ ਜਾ ਰਹੇ ਹਨ...

ਗਰਭ ਦੁਰਾਨ ਮਾਂ ਦੀ ਖ਼ਰਾਕ ਵੱਲ ਧਿਆਨ,ਕਿਸੇ ਹੋਰ ਨਹੀਂ ਦੇਣਾ ਹੁੰਦਾ । ਉਸ ਨੂੰ ਆਪ ਆਪਣੀ ਤੰਦਰੁਸਤ ਖ਼ਰਾਕ ਖਾਣੀ ਚਾਹੀਦੀ ਹੈ । ਔਰਤ ਤਾਂ ਰਸੋਈ ਵਿੱਚ ਹੀ ਰਹਿੰਦੀ ਹੈ । ਮਨ ਭਾਉਂਦਾ ਖਾ ਸਕਦੀ ਹੈ । ਜਰੂਰੀ ਨਹੀਂ ਕੋਈ ਹੋਰ ਥਾਲੀ ਪਰੋਸ ਕੇ ਅੱਗੇ ਰੱਖੇ । ਬਹੁਤ ਕੁੜੀਆਂ ਸ਼ਰਮਾਂ ਜਾਂਦੀਆਂ ਹਨ । ਕਿਸੇ ਨੂੰ ਬੱਚਾ ਗਰਭ ਵਿੱਚ ਹੋਣ ਬਾਰੇ ਦੱਸਦੀਆਂ ਵੀ ਨਹੀਂ । ਦੱਸਣ ਨਾਲ ਹੀ ਆਲੇ-ਦੁਆਲੇ ਤੋਂ ਉਸ ਬਾਰੇ ਜਾਣ ਕਾਰੀ ਮਿਲੇਗੀ।ਔਰਤ ਮਰਦ ਦੇ ਮਿਲਾਪ ਕਰਕੇ ਮਾਸਕਿ ਧਰਮ ਬੰਦ ਹੋ ਜਾਂਦਾ ਹੈ । ਜ਼ਿਆਦਾ ਤਰ ਔਰਤਾਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ । ਡਾਕਟਰ ਦੀ ਸਲਾਅ ਲੈ ਲੈਣੀ ਚਾਹੀਦੀ ਹੈ । ਉਲਟੀਆਂ ਦੀ ਗੋਲੀਂ ਖਾਣ ਨਾਲ ਉਲਟੀਆਂ ਘੱਟ ਜਾਂਦੀਆਂ ਹਨ। ਸਵੇਰ ਦੇ ਸਮੇਂ ਜ਼ਿਆਦਾ ਤਰ ਮੌਰਨੀਗ ਸਿਕਨਿਸ ਹੁੰਦੀ ਹੈ....

ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ।ਸਾਰੇ ਆਪੋਂ ਆਪਣੇ ਘਰਾਂ ਵਿੱਚ ਤੇ ਗਲੀਂ,ਮਹੱਲੇ,ਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ।ਕਿਸੇ ਨੂੰ ਪੁੱਛਣ ਦੀ ਲੋੜ ਨਹੀਂ।ਇਸ ਨੂੰ ਕੁੱਟਣ ਝਿਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ।ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ।ਮੋਕਾ ਦੇਖ ਕੇ ਖੂਬ-ਖੁੰਬ ਠੱਪ ਕਰਦੇ ਹਨ।ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾਅ ਕਰਾਉਂਦੀ ਰਹਿੰਦੀ ਹੈ।ਹਰ ਪਲ ਬੇਇੱਜ਼ਤ ਹੁੰਦੀ ਹੈ।ਇਸ ਨੂੰ ਮਰਦ ਦੇ ਲੇਲੇ-ਪੇਪੇ ਕਰਨ ਦੀ ਆਦਤ ਪੈ ਗਈ ਹੈ।ਔਰਤ ਰੁਲ-ਖੁਲ ਕੇ ਪਲ਼ਦੀ ਹੈ।ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਨਹੀਂ ਪਾਲ਼ਿਆ ਜਾਂਦਾ।ਆਪ ਨੂੰ ਸਿੱਖ ਕਹਾਉਣ ਵਾਲੇ ਹੀ ਕੁੜੀ ਨੂੰ ਗਰਭ ਵਿੱਚ ਹੀ ਮਾਰ ਦਿੰਦੇ ਹਨ।ਮੁੰਡਾ ਬਿਮਾਰ ਹੋਵੇ,ਸਾਰਾ ਟੱਬਰ ਭੱਜਾ ਫਿਰਦਾ ਹੈ।ਵਧੀਆ ਡਾਕਟਰ ਨੂੰ ਦਿਖਾਇਆ ਜਾਂਦਾ ਹੈ....

ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ। ਆਪਣੇ ਮੁਕਲਾਵੇ ਦੇ ਸੁਪਨੇ ਲੈਣ ਲੱਗੇ। ਆਪਣੇ ਆਪ ਦਾ ਨਵਾ ਵਿਆਹ ਰੁਚਾਉਣ ਦਾ ਚਾਅ ਚੜ੍ਹ ਗਿਆ। ਲੋਕ ਕਹਿੰਦੇ ਨੇ," ਧੀ ਤੋਰ ਕੇ ਤਾਂ ਉਦਾਸੀ ਛਾਂ ਜਾਂਦੀ ਹੈ। ਮਨ ਵਿਰਾਗ ਵਿੱਚ ਰੋਂਦਾ ਹੈ। ਮੁੰਡਾ ਵਿਆਹ ਕੇ ਮਨ ਜਰੂਰ ਪਹਿਲਾਂ ਪਾਉਦਾ ਹੈ। ਮਨ ਅੰਦਰ ਲੱਡੂ ਫੁੱਟਦੇ ਹਨ। ਮੁੰਡੇ ਦੇ ਵਿਆਹ ਦੀ ਖੁਸ਼ੀ ਦੇ ਨਸ਼ੇ ਵਿੱਚ ਪੈਰ ਭੂਜੇ ਨਹੀਂ ਲੱਗਦਾ। ਸੀਮਾ ਦੇ ਮੰਮੀ ਡੈਡੀ ਵਿਚ ਅਣਬਣ ਹੀ ਰਹੀ ਸੀ। ਲੋਕ ਦਿਖਾਵੇ ਲਈ ਇਕ ਘਰ ਵਿਚ ਰਹਿੰਦੇ ਸਨ। ਸੀਮਾ ਦੇ ਡੈਡੀ ਮੇਲੇ ਨੂੰ ਸ਼ਹਿਰ ਤੋਂ ਬਾਹਰ ਕੰਮ ਕਰਨ ਜਾਣਾ ਪੈਂਦਾ ਸੀ। ਉਹ ਆਪ ਹੀ ਬਹੁਤ ਕੰਮ ਕਰਦਾ ਸੀ। ਪਤਨੀ ਨੇ ਕਦੇ ਜੋਬ ਨਹੀਂ ਕੀਤੀ ਸੀ। ਪਤਨੀ ਜਸ ਵਿਹਲੀ ਰੰਨ ਕੌਲੇਂ ਕੱਛਦੀ ਰਹਿੰਦੀ। ਸੰਸਥਾਵਾਂ ਵਾਲੇ ਮਰਦਾ ਨੇ ਇਹ ਬੀਬੀ ਪ੍ਰਧਾਂਨ ਵੀ ਬਣਾਂ ਲਈ ਸੀ। ਜਿਧਰ ਔਰਤ ਹੁੰਦੀ ਹੈ। ਉਹੀ ਪਾਲਟੀ ਭਾਰੀ ਹੁੰਦੀ ਹੈ। ਹਰ ਕੋਈ ਉਸੇ ਨੂੰ ਵੋਟ ਪਾਉਦਾ ਹੈ। ਬੇਗਾਨੇ ਮਰਦਾ ਵਿੱਚ ਉਪਰੀ ਔਰਤ ਦਾ ਨਸ਼ਾਂ ਹੀ ਮਜ਼ੇਦਾਰ ਹੁੰਦਾ ਹੈ। ਐਸੀ ਔਰਤ ਆਪ ਨੂੰ ਦੇਵਤਿਆਂ ਵਿਚ ਅਪਸਰਾ ਸਮਝਦੀ ਹੈ। ਇਸ ਦੇ ਅੱਗੇ ਪਿਛੇ ਆਥਣ-ਸਵੇਰ ਨਵੇਂ ਮਰਦ ਫਿਰਦੇ ਸਨ। ਪਤੀ ਨੂੰ ਟਿਚ ਨਹੀਂ ਸਮਝਦੀ ਸੀ। ਪਤੀ ਲੱਲੂ ਬਣਇਆ ਕੱਲਾ ਘਰ ਟੈਲੀਵੀਜਨ ਦੇਖਦਾ ਰਹਿੰਦਾ....

ਔਰਤ ਨੂੰ ਮਾਂ,ਭੈਣ,ਧੀ,ਦੇ ਦਰਜੇ ਦੇ ਨਾਲ ਹੀ ਪਿਆਰ ਮਾਮਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ।ਪਰ ਕਈ ਔਰਤਾਂ ਹੀ ਔਰਤ ਦੀ ਸਾਰੀ ਕੀਤੀ ਕਤਰੀ ਉਤੇ ਪਾਣੀ ਫੇਰ ਦਿੰਦੀਆਂ ਹਨ।ਅਗਰ ਔਰਤ ਵਿਆਹ ਤੋਂ ਬਆਦ ਵੀ ਉਦਲ ਜਾਵੇ।ਫਿਰ ਉਸ ਦਾ ਕੋਈ ਟਿਕਾਣਾ ਨਹੀਂ ਰਹਿੰਦਾ।ਤਾਹੀਂ ਕਹਾਵਤ ਬਣੀ ਹੈ।ਜਵਾਨੀ ਵੇਲੇ ਲੁੱਟੇ ਛੀਬੇ,ਬਾਣੀਏ,ਹੁਣ ਰੱਬ ਦੀ ਭਗਤਣੀ ਹੋਈ।ਬਾਣੀਏ ਕੋਲੋਂ ਸੋਦਾ ਪੱਤਾ,ਛੀਬੇ ਤਾਂ ਕਿਹਾ ਹੈ,ਉਸ ਤੋਂ ਸ਼ਇਦ ਕੁੱੜਤੀ ਸੁਥਣ ਮੁਫ਼ਤੋਂ ਮੁਫ਼ਤੀ ਸਿਉਂਤੀਂ ਹੋਈ ਮਿਲ ਜਾਂਦੀ ਹੈ। ਇਹੋਂ ਜਿਹੇ ਭਾੜੇ ਦੇ ਟੱਟੂਆਂ ਦੀ ਉਸ ਨੂੰ ਲੋੜ ਹੋਣੀ ਚਾਹੀਦੀ ਹੈ।ਜਿਸ ਦੇ ਸਿਰ ਉਤੇ ਖ਼ਸਮ ਨਾਂ ਹੋਵੇ।ਕਿਸੇ ਪਾਸੇ ਤੋਂ ਕਮਾਂਈ ਨਾਂ ਆਉਂਦੀ ਹੋਵੇ।ਕੋਈ ਜਮੀਨ ਜਾਇਦਾਦ ਨਾਂ ਹੋਵੇ।ਪਰ ਜੱਸੋ ਦਾ ਤਾ ਆਪਦਾ ਖ਼ਸਮ ਕੰਮ ਕਰਨ ਨੂੰ ਚਾਰ ਬੰਦਿਆਂ ਜਿੰਨੀ ਖੱਟੀ ਘਰ ਲਿਉਂਦਾ ਸੀ।ਘਰ ਵਾਲੇ ਦੇ ਟੱਰਕ ਸਨ।ਉਹ ਦਿਨ ਰਾਤ ਟੱਰਕ ਚਲਾਉਂਦਾ।ਉਸ ਨੂੰ ਡਾਲਰਾ ਤੋਂ ਬਗੈਰ ਕੁੱਝ ਸੁੱਝਦਾ ਹੀ ਨਹੀਂ ਸੀ।ਘਰ ਤਾਂ ਆਉਂਦਾ, ਜਦੋਂ ਸ਼ਹਿਰ ਦਾ ਮਾਲ ਹੁੰਦਾ।ਜਾਂ ਕੈਲਗਰੀ ਦੇ ਵਿਚੋਂ ਦੀ ਲੰਘਣਾ ਹੁੰਦਾ ਸੀ।ਜੱਸੋ ਦੀਆਂ ਨੂੰ ਖੁੱਲੀਆਂ ਮੌਜ਼ ਬਹਾਰਾ,ਜਿੰਦਗੀ ਵਿਚ ਕੰਮ ਨਹੀਂ ਕੀਤਾ।ਵਹਿਲਾ ਮਨ ਸ਼ਤਾਨ ਦਾ ਘਰ ਕਹਿੰਦੇ ਹਨ।ਔਰਤ ਵਹਿਲੀ ਹੋਵੇ,ਤਾਂ ਮਰਦ ਤੋਂ ਵੀ ਸ਼ੈਤਾਨ ਹੈ।

Pages