ਕਹਾਣੀਆ

ਬਾਬਾ ਜੀ ਲੰਗਰ ਪਕਾਉਣ ਵਾਲਿਆਂ ਨੂੰ,ਲੰਗਰ ਦੇ ਜੂਠੇ ਬਰਤਨ ਸਾਫ਼ ਕਰਨ ਵਾਲਿਆਂ ਨੂੰ,ਗੁਰੂ ਮਹਾਂਰਾਜ ਦੀ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਜਾਂ ਫਿਰ ਜੋੜੇ ਸਾਫ਼ ਕਰਨ ਵਾਲਿਆਂ ਨੂੰ ਨਹੀਂ ਮਿਲਦੀ ਕੁਰਸੀ ਤੇ ਬੈਠ ਕੇ ਸੇਵਾ ਕਰਨ ਦੀ ਸੇਵਾ.....

ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ ਵਾਲੀ ਗੋਰੀ ਨੇ ਇੱਕੋ ਹੀ ਸਾਹ ਵਿੱਚ ਕਹਿ ਕੇ ਸਾਹਮਣੀ ਪਈ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ। ਨੋ ਪਾਰਲੇ ਫਰਾਸੇ ਮੈਡਮ, ਮੈਨੂੰ ਫਰੈਂਚ ਨਹੀ ਆਉਦੀ ਪਿੰਕੀ ਗਲਤ ਜਿਹੀ ਫਰੈਂਚ ਵਿੱਚ ਬੋਲੀ।ਨੋ ਪ੍ਰੋਬਲਮ ਸੈਟ ਡਾਉਨ ਕਹਿ ਕੇ ਉਸ ਨੇ ਦੋਭਾਸ਼ੀਏ ਨੂੰ ਫੋਨ ਮਿਲਾ ਦਿੱਤਾ। ਕੋਈ ਅੱਧੇ ਘੰਟੇ ਬਾਅਦ ਇੱਕ ਪਾਕਿਸਤਾਨੀ ਮੂਲ ਦੀ ਅੱਧਖੜ੍ਹ ਜਿਹੀ ਔਰਤ ਨੇ ਪਿੰਕੀ ਦੇ ਕੋਲ ਆਕੇ ਬੜੇ ਪਿਆਰ ਭਰੇ ਲਹਿਜ਼ੇ ਨਾਲ ਕਿਹਾ,ਸਲਾਮਾਲੇਉਕਮ ਬੇਟੀ ਮੇਰਾ ਨਾਂ ਨਾਦਰਾ ਏ, ਮੈਂ ਸਰਕਾਰੀ ਅਦਾਰਿਆਂ ਵਿੱਚ ਦੋਭਾਸ਼ੀਏ ਦਾ ਕੰਮ ਕਰਦੀ ਹਾਂ।ਤੂੰ ਮੈਨੂੰ ਸਾਫ ਸਾਫ ਸਹੀ ਦੱਸਣਾ ਕਿ ਤੈਨੂੰ ਕੀ ਪ੍ਰੋਬਲਮ ਹੈ,ਮੈਂ ਤੇਰੀ ਵੱਧ ਤੋਂ ਵੱਧ ਮੱਦਦ ਕਰਨ ਦੀ ਕੋਸ਼ਿਸ ਕਰਾਗੀ।ਇਹਨਾਂ ਕਹਿੰਦੀ ਹੋਈ ਉਹ ਪਿੰਕੀ ਨੂੰ ਸਾਹਮਣੇ ਵਾਲੇ ਕਮਰੇ ਵਿੱਚ ਲੈ ਗਈ।

ਦੇਬੂ ਦਾ ਪਿਓ ਸਖਤ ਬਿਮਾਰ ਰਹਿਣ ਬਾਅਦ ਪਰਲੋਕ ਸਿਧਾਰ ਗਿਆ। ਜਦ ਉਸ ਦੇ ਫੁੱਲ ਚੁਗਣ ਤੋਂ ਬਾਅਦ ਸਾਧਾਰਨ ਪਾਠ ਰਖਾਇਆ ਤਾਂ ਗੁਰਦੁਆਰੇ ਦਾ ਭਾਈ ਜੀ ਉਸ ਨੂਸ਼ ਇੱਕ ਪਾਸੇ ਲੈ ਗਿਆ ਪਾਠ ਦੇ ਭੋਗ ਤੱਕ ਸਾਰੀ ਜ਼ਿੰਮੇਵਾਰੀ ਮੇਰੀ, ਸਾਰਾ ਕੁਝ ਗੁਰਮਤ ਮਰਿਆਦਾ ਅਨੁਸਾਰ ਕਰਾਂਗਾ, ਪਰ ਐਤਕੀਂ ਕੱਚ ਨਾ ਰਹੇ, ਨਹੀਂ ਤਾਂ ਸਰੀਕਾਂ ਚ ਨੱਕ ਵੱਢਿਆ ਜਾਊ! ਲੋਕ ਆਖਣਗੇ, ਜਾਇਦਾਦ ਕਿਵੇਂ ਸਾਂਭ ਲਈ ? ਲੱਡੂ-ਜਲੇਬੀਆਂ ਦਾ ਪੂਰਾ ਲੰਗਰ ਲਾਉਣਾ, ਨਾਲੇ ਭੈਣਾਂ ਖੁਸ਼ ਨਾਲੇ ਸ਼ਰੀਕੇ ਚ ਬਹਿਜਾ-ਬਹਿਜਾ ਹੋਜੂ.....

ਇੱਕ ਵਾਰ ਇੱਕ ਬੁੱਢੀ ਵਿਧਵਾ ਪ੍ਰੇਮ ਕੌਰ ਦਾ ਇੱਕੋ-ਇੱਕ ਨੌਜਵਾਨ ਪੁੱਤਰ ਕਰਮ ਸਿੰਘ ਆਪਣੇ ਭਈਏ ਸਮੇਤ ਟਰਾਲੀ ਵਿੱਚ ਕਣਕ ਲੱਦ ਕੇ ਸ਼ਹਿਰ ਵੇਚਣ ਜਾ ਰਿਹਾ ਸੀ।ਬਦਕਿਸਮਤੀ ਨੂੰ ਰਾਹ ਵਿੱਚ ਉਨ੍ਹਾਂ ਦੇ ਟਰੈਕਟਰ-ਟਰਾਲੀ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ।ਪਿੰਡ ਦੇ ਇੱਕ ਬੰਦੇ ਨੇ, ਜੋ ਸ਼ਹਿਰ ਤੋਂ ਆ ਰਿਹਾ ਸੀ, ਪਿੰਡ ਆ ਕੇ ਪ੍ਰੇਮ ਕੌਰ ਨੂ ਬੜੇ ਦੁਖੀ ਹਿਰਦੇ ਨਾਲ ਇਸ ਘਟਨਾ ਦੀ ਖਬਰ ਦਿੱਤੀ ਤੇ ਨਾਲ ਹੀ ਦੱਸਿਆ, ਮਾਈ! ਇੱਕ ਬੰਦਾ ਮਰ ਗਿਆ ਵਾ...

ਨਾ ਮੰਮੀ, ਨਾ ਮਾਰੀˆ ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਹਾ। ਨਹੀਂ, ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ ? ਕਹਿਦਿਆਂ ਊਸ਼ਾ ਦੇਵੀ ਨੇ ਸੋਟੀ ਮੁੰਡੇ ਦੇ ਗਿੱਟਿਆਂ ਉਤੇ ਦੇ ਮਾਰੀ। ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸ ਦੇ ਪਤੀ ਪਸ਼ਡਤ ਕ੍ਰਿਸ਼ਨ ਕਾਂਤ ਨੇ ਆ ਉਹਦਾ ਹੱਥ ਫੜ ਲਿਆ। ਪਿਤਾ ਨੂੰ ਆਇਆ ਦੇਖ, ਬਚਾਅ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿਸ਼ਬੜ ਗਿਆ...

ਆਵਾਰਾ ਬਿਮਾਰ ਬੁੱਢੀ ਗਊ ਸ਼ਹਿਰ ਦੀ ਇਕ ਬਸਤੀ ਦੀ ਗਲੀ ਦੇ ਐਨ ਵਿਚਕਾਰ ਪਈ ਹੈ।ਮੁਹੱਲੇ ਦੇ ਰੱਜੇ-ਪੁੱਜੇ, ਅੱਠ-ਦਸ ਬਾਸ਼ਿੰਦੇ ਉਸ ਦੇ ਦੁਆਲੇ ਚਿਹਰੇ ਲਟਕਾਈ ਖੜੇ ਹਨ।ਉਹ ਚਿੰਤਾ ਚ ਡੁੱਬੇ ਹਨ।ਸਰਦੀ ਹੈ।ਇਕ ਨੇ ਉਸ ਤੇ ਬੋਰੀਆਂ ਦਾ ਝੁੱਲ ਲਿਆ ਪਾਇਆ ਹੈ।ਇਕ ਨੇ ਲਾਗੇ ਧੂਣੀ ਬਾਲ ਦਿੱਤੀ। ਉਸ ਦੇ ਮੂਹ ਲਾਗੇ ਪਈ ਛਟਾਲੇ ਦੀ ਪੰਡ ਕਿਸੇ ਦੀ ਇਸ ਪਸ਼ੂ ਪ੍ਰਤੀ ਸ਼ਰਧਾ ਦੀ ਗਵਾਹੀ ਹੈ। ਇਕ ਜਣਾ ਡਾਕਟਰ ਵੱਲ ਭੱਜ ਗਿਆ ਹੈ....

ਸਾਧ ਮਨ ਦੀਆਂ ਬੁੱਝਦਾ ਹੈ, ਤਾਂਹੀਂ ਤਾਂ ਸਾਧ ਕੋਲ ਲੋਕ ਜਾਂਦੇ ਹਾਂ। ਹੁਣ ਆਪੇ ਦੱਸੋਂ ਜੇ ਪਤਾ ਹੀ ਹੈ, ਸਾਡੇ ਮਨ ਵਿੱਚ ਕੀ ਹੈ ? ਸਾਧ ਤੋਂ ਜਰੂਰੀ ਪੁੱਛਣ ਜਾਣਾਂ ਹੈ। ਅਗਰ ਕੋਈ ਸਾਧ ਗਿਆਨ ਦੀ ਗੱਲ ਕਰਦਾ ਹੈ। ਤਾਂ ਮਨ ਲੈਂਦੇ ਹਾਂ। ਉਸ ਕੋਲ ਜਰੂਰ ਜਾਣਾਂ ਚਾਹੀਦਾ ਹੈ। ਮਨ ਵਿੱਚ ਹੁੰਦਾ ਹੀ ਕੀ ਹੈ ? ਕੁਆਰੇ ਹਾਂ ਤਾਂ ਪੜ੍ਹਾਈ ਦਾ ਫ਼ਿਕਰ ਹੁੰਦਾ ਹੈ। ਖਾਣ-ਪੀਣ ਦੀ ਮੌਜ਼ ਬਣੀ ਰਹਿੰਦੀ ਹੈ। ਵਿਹਲੇ ਟਇਮ ਪਾਸ ਕਰਦੇ ਰਹਿੰਦੇ ਹਾਂ। ਵਿਆਹੇ ਗਏ, ਕੰਮ ਤੇ ਪੈਸੇ ਕਮਾਂਉਣ ਤੇ ਬੱਚੇ ਮੁੰਡਾ ਕੁੜੀ ਪੈਦਾ ਕਰਨ ਦਾ ਫ਼ਿਕਰ ਬੱਣਿਆ ਰਹਿੰਦਾ ਹੈ। ਫਿਰ ਉਨ੍ਹਾਂ ਨੂੰ ਪੜ੍ਹਾਉਣ, ਵਿਆਹੁਉਣ ਦਾ ਚੱਕਰ ਚੱਲ ਪੈਂਦਾ ਹੈ। ਸੌ ਵਿਚੋਂ ਇੱਕ ਦੋ ਨੂੰ ਛੱਡ ਕੇ ਸਾਰਿਆਂ ਦੀ ਜਿੰਦਗੀ ਇਸੇ ਤਰ੍ਹਾਂ ਗੁਜ਼ਰਦੀ ਹੈ....

ਅੱਜ ਦੇ ਅਖ਼ਬਾਰਾਂ ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ ‘ਚ ਚਾਰ ਕਾਲਮੀ । ‘ ਪਾਠ ਦਾ ਭੋਗ ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ ਇਕੋ - ‘ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੁੱਖਜੀਤ ਸਿੰਘ ਜੀ ਸ਼ਾਹੀ....

ਖਬਰਦਾਰ....... ਜਾਗਦੇ ਰਹਿਣਾ।.ਰਾਤ ਦੇ ਦੋ ਵਜ ਰਹੇ ਹਨ।ਸੜਕ ਦਾ ਚੌਕੀਦਾਰ ਅੱਗੇ ਨਿਕਲ ਗਿਆ ਹੈ।ਮੈਂ ਜਾਗ ਰਿਹਾ ਹਾਂ। ਉਂਜ ਤਾਂ ਬਿਸਤਰੇ ’ਤੇ ਦਸ ਵਜੇ ਹੀ ਲੇਟ ਗਿਆ ਸਾਂ ਫਿਰ ਵੀ ਨੀਂਦ ਅਜੇ ਤੱਕ ਨਹੀਂ ਆਈ।ਲੱਖ ਚਾਹਿਆ ਕਿ ਸੌਂ ਜਾਵਾਂ,ਪਰ ਬੱਸ ਕਰਵਟਾਂ ਹੀ ਕਰਵਟਾਂ।ਦੂਰ ਜੇਲ੍ਹ ਦੇ ਘੰਟੇ ਨੇ ਦੋ ਵੱਜਣ ਦਾ ਖਿਆਲ ਕਰਾ ਦਿੱਤਾ ਹੈ।ਇਸ ਘੰਟੇ ਦੀ ਆਵਾਜ਼ ਜੀਕਣ ਪਾਰਾ ਬਣ ਮੇਰੀ ਰੂਹ ਵਿੱਚ ਸਮਾ ਗਈ ਹੋਵੇ ਅਤੇ ਬੱਸ ਰੜਕਾਂ ਹੀ ਰੜਕਾਂ। ਅੱਜ ਮੈਨੂੰ ਸ਼ਿਮਲਾ ਆਇਆਂ ਹੋਇਆਂ ਦਸ ਦਿਨ ਹੋ ਗਏ ਹਨ।ਸਾਰਾ ਦਿਨ ਇਧਰ-ਉਧਰ ਘੁੰਮਣ ਤੋਂ ਬਾਅਦ,ਹੋਟਲ ਦੇ ਕਮਰੇ ਵਿੱਚ ਮੁੜ ਆਇਆ ਸਾਂ।ਹੱਥ-ਮੂੰਹ ਧੋ ਕੇ ਬੈਰੇ ਨੂੰ ਖਾਣਾ ਲਿਆਉਣ ਲਈ ਕਹਿ ਦਿੱਤਾ ਸੀ।ਖਾਣਾ ਖਾ ਕੇ ਸ਼ੈਕਸਪੀਅਰ ਦਾ ਨਾਟਕ ਮੈਕਬਥ ਪੜ੍ਹਨ ਬੈਠ ਗਿਆ ਸੀ।ਰਾਤ ਨੇ ਦਸ ਵਜਾਏ।ਬੜੇ ਆਰਾਮ ਨਾਲ ਮੈਂ ਬਿਸਤਰ ’ਤੇ ਲੇਟ ਗਿਆ ਹਾਂ।ਸਾਹਮਣੇ ਦੀਵਾਰ ਉਤੇ ਆਦਮ-ਕੱਦ ਸ਼ੀਸ਼ਾ ਹੈ। ਪਤਾ ਨਹੀਂ ਕਿੰਨੇ ਹੀ ਟੂਰਿਸਟ ਮੇਰੇ ਵਾਂਗ ਇਸ ਸ਼ੀਸ਼ੇ ਵਿੱਚ ਪ੍ਰਤੀਬਿੰਬਿਤ ਹੋ ਚੁੱਕੇ ਜਾਣਗੇ....

ਸਿਰ ਵੱਢਵਾਂ ਵੈਰ ਸੀ,ਸੰਗਰੂਰ ਜ਼ਿਲੇ ਦੇ ਪਿੰਡ ਕੌਹਰੀਆਂ ਦੇ ਸਰਦਾਰ ਜੰਗੀਰ ਸਿਉਂ ਅਤੇ ਬਹਾਦਰ ਅਲੀ ਵਿਚਕਾਰ।ਕੋਈ ਵੀ ਇੱਕ ਦੂਜੇ ਤੋਂ ਘੱਟ ਨਹੀਂ ਸੀ ਕਹਾਉਂਦਾ।ਜੇ ਜੰਗੀਰ ਸਿਉਂ ਮੁਰੱਬਿਆਂ ਦੇ ਸਿਰ’ਤੇ ਸਰਦਾਰ ਕਹਾਉਂਦਾ ਤਾਂ ਬਹਾਦਰ ਅਲੀ ਜ਼ਮੀਨ ਦੇ ਨਾਲ ਨਾਲ ਡੰਗਰਾਂ ਦੇ ਵਪਾਰ ਦਾ ਬਾਦਸ਼ਾਹ ਕਹਾਉਂਦਾ ਸੀ।ਜੇਕਰ ਇਲਾਕੇ ਵਿੱਚ ਜੰਗੀਰ ਸਿਉਂ ਦੇ ਨਾਉਂ ਦਾ ਡੰਕਾ ਵੱਜਦਾ ਸੀ ਤਾਂ ਬਹਾਦਰ ਅਲੀ ਬਿਨਾਂ ਪਸ਼ੂਆਂ ਦੀ ਕੋਈ ਵੀ ਮੰਡੀ ਸੁੰਨੀ ਲੱਗਦੀ ਸੀ।ਦੋਵੇਂ ਉਮਰ ਦੇ ਲਗਭਗ ਹਾਣੀ,ਠਾਠ ਬਾਠ ਇਕੋ ਜਿਹੀ ਆਦਤਾਂ ਸੁਭਾਅ ਇੱਕੋ ਜਿਹੇ ਅਤੇ ਦੋਵੇਂ ਹਰੇਕ ਦੇ ਦੁੱਖ-ਸੁੱਖ ਦੇ ਸਾਂਝੀ,ਪਰ ਆਪਸ ਵਿੱਚ ਦੋਵੇਂ ਇੱਕ ਦੂਜੇ ਨੂੰ ਫੁੱਟੀ ਅੱਖ ਨਹੀਂ ਸੀ ਭੌਂਦੇ।ਬਚਪਨ ਦੀ ਇੱਕ ਧੁੰਦਲੀ ਜਿਹੀ ਯਾਦ ਦੋਹਾਂ ਦੇ ਮਨਾਂ’ਚ ਕੁੜੱਤਣ ਬਣ ਕੇ ਘਰ ਕਰੀਂ ਬੈਠੀ ਸੀ।ਇੱਕ ਵਾਰੀ ਖੇਤਾਂ ਦੀ ਸਾਂਝੀ ਵੱਟ’ਤੇ ਖੜੀ ਕਿੱਕਰ ਉਨ੍ਹਾਂ ਦੋਹਾਂ ਦੇ ਪਿਉਆਂ ਵਿਚਕਾਰ ਝਗੜੇ ਦਾ ਕਾਰਨ ਬਣ ਗਈ ਸੀ।ਕਿੱਕਰ ਦੋਹਾਂ ਖੇਤਾਂ ਦੀ ਫਸਲ ਨੂੰ ਤਾਂ ਮਾਰ ਕਰਦੀ ਹੀ ਸੀ,ਪਰ ਸੂਲਾਂ ਵਾਧੂ ਦੀਆਂ ਖਿੰਡਾਉਂਦੀ ਸੀ।ਬਹਾਦਰ ਅਲੀ ਦੇ ਅੱਬਾ ਨੇ ਕਿੱਕਰ ਛਾਂਗ ਦਿੱਤੀ ਜਿਸ ਤੋਂ ਜੰਗੀਰ ਸਿਉਂ ਦੇ ਪਿਉ ਨੂੰ ਗੁੱਸਾ ਆ ਗਿਆ।ਕਿੱਕਰ ਦੀ ਮੇਰ.ਨੇ ਗੱਲ ਤੂੰ-ਤੂੰ,ਮੈਂ-ਮੈਂ ਤੋਂ ਵਧਾ ਕੇ ਗਾਲੀ-ਗਲੋਚ ਤੇ ਕਿਰਪਾਨਾਂ ਗੰਡਾਸਿਆਂ ਤੱਕ ਅਪੜਾ ਦਿੱਤੀ।ਪਿੰਡ ਦੇ ਸਿਆਣੇ ਲੋਕਾਂ ਨੇ ਵਿਚਾਲੇ ਪੈ ਕੇ ਕੋਈ ਵੱਡਾ ਨੁਕਸਾਨ ਹੋਣ ਤੋਂ ਤਾਂ ਬਚਾਅ ਲਿਆ,ਪਰ ਅੰਦਰੋਂ ਅੰਦਰੀ ਗੱਲ ਸੁਲਘਦੀ ਰਹੀ।ਮੁੜ ਕਿਸੇ ਨੇ ਕਿੱਕਰ ਨੂੰ ਨਹੀਂ ਛਾਂਗਿਆ,ਉਹ ਵਧਦੀ ਫੁਲਦੀ ਰਹੀ।ਸੂਲਾਂ ਹੋਰ ਵੱਡੀਆਂ ਤੇ ਜ਼ਿਆਦਾ ਹੁੰਦੀਆਂ ਗਈਆਂ।ਭਾਵੇਂ ਦੋਹਾਂ ਧਿਰਾਂ ਦਾ ਸਿੱਧਾ ਟਕਰਾਅ ਕਦੇ ਨਹੀਂ ਸੀ ਹੋਇਆ,ਪਰ ਮੁਕਾਬਲੇਬਾਜ਼ੀ ਨੇ ਪਿਛਲੀ ਪੀੜ੍ਹੀ ਵਿੱਚ ਕਿਰਪਾਨਾਂ ਗੰਡਾਸਿਆਂ ਤੋਂ ਸ਼ੁਰੂ ਹੋਈ ਗੱਲ ਰਫਲਾਂ ਤੱਕ ਪੁਚਾ ਦਿੱਤੀ। ਸਾਰੇ ਪਿੰਡ ਵਿੱਚ ਦੋ ਹੀ ਬੰਦੇ ਸਨ,ਜੰਗੀਰ ਸਿਉਂ ਅਤੇ ਬਹਾਦਰ ਅਲੀ ਜਿਨ੍ਹਾਂ ਕੋਲ ਲਸੰਸੀ ਦੋ-ਨਾਲੀਆਂ ਸਨ....

Pages