ਵਿਅੰਗ

ਕਾਕਾ ਬੇਬੇ ਓਦਰ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ -ਡਾ ਅਮਰਜੀਤ ਟਾਂਡਾ -ਅਮਲੀਆ ਚੱਲ ਪਹਿਲਾਂ ਤੂੰਹੀ ਦੱਸ ਕਿ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ....

ਸੱਤੇ ਦੇ ਪਤੀ ਹੈਰੀ ਨੇ ਕਿਹਾ,ਆ ਲੈ ਚੇਤੇ ਨਾਲ ਸੰਭਾਂਲ ਲਈ,ਹਰ ਵਾਰ ਪੈਰ ਤੇ ਚੀਜ਼ ਨਹੀਂ ਲੱਭਦੀ ਬਹੂ ਦੇ ਗਹਿਣੇ ਹਨ। ਹੋਰ ਨਾ ਕਿਤੇ ਧਰ ਕੇ ਭੁੱਲ ਜਾਵੀ। ਵਿਆਹ ਵਾਲੇ ਦਿਨ ਬਰੀ ਵਿੱਚ ਰੱਖਣੇ ਹਨ । ਸੱਤੇ ਨੇ ਜੁਆਬ ਵਿੱਚ ਕਿਹਾ,ਤੁਸੀਂ ਫਿਕਰ ਹੀ ਨਾਂ ਕਰੋਂ ਜੀ। ਮੈਨੂੰ ਗਹਿਣੇ ਫੜਾਵੋ, ਮੈਂ ਆਪੇ ਸੰਭਾਂਲ ਲਵਾਗੀ। ਸੱਤੇ ਕਿਤੇ ਮੇਰੇ ਪਾਸਪੋਰਟ ਵਾਂਗ ਨਾਂ ਸੰਭਾਂਲ ਦੇਈ। ਉਧਰੋਂ ਇੰਡੀਆਂ ਦੀ ਟਿਕਟ ਕੱਟਾ ਲਈ, ਸਾਰੇ ਲੱਭ ਲਿਆ, ਤੇਰਾ ਰੱਖਿਆ ਪਾਸਪੋਰਟ ਨਹੀਂ ਲੱਭਿਆ। ਮੈਂ ਕਨੇਡਾ ਦਾ ਸਟੀਜ਼ਨ ਸੀ। ਤਾਂਹੀ ਪੰਜਾ ਦਿਨਾਂ ਵਿੱਚ ਪਾਸਪੋਰਟ ਬਣ ਗਿਆ। ਜੇ ਕਿਤੇ ਇੰਡੀਅਨ ਪਾਸਪੋਰਟ ਹੁੰਦਾ ਤੁਹਾਡੇ ਮੁੜ ਕੇ ਆਉਂਦਿਆਂ ਨੂੰ ਬਣਨਾ ਸੀ।ਸੱਤੇ ਨੇ ਗਹਿਣੇ ਆਟੇ ਵਾਲੇ ਢੋਲ ਵਿਚ ਰੱਖਦੇ ਕਿਹਾ,ਤੁਸੀਂ ਵੀ ਦੇਖ ਲਵੋਂ, ਗਹਿਣਿਆਂ ਦਾ ਡੱਬਾ ਆਟੇ ਵਿੱਚ ਰੱਖਿਆ ਹੈ...

ਸਿੱਖਾਂ ਨਾਲ ਹਮੇਸ਼ਾਂ ਸ਼ਰੀਕੇ ਵਾਲਾ ਵਿਵਹਾਰ ਰਿਹਾ ਏਸ ਦੇਸ਼ ਦਾ ! ਅਗਰ ਕੋਈ ਤੁਹਾਡੀ ਇੱਜ਼ਤ (ਦਸਤਾਰ) ਤੇ ਹੱਥ ਪਾਓਂਦਾ ਏ ਤੇ ਪੂਰੀ ਖੁੱਲ ਹੈ ਓਹਦਾ ਬਦਲਾ ਲੈਣ ਦੀ ! ਦੇਸ਼ ਦਾ ਨਿਆਂ ਸਿਰਫ ਚੋਂਚਲਾ ਹੈ ਦੋਸ਼ੀਆਂ ਦੇ ਕੀਤੇ ਤੇ ਪਰਦਾ ਪਾਣ ਲਈ !ਜਿਹੜਾ ਸਿੱਖ ਆਪਣੇ ਹੱਕ ਆਪਣੀ ਆਨ ਲਈ ਨਹੀਂ ਲੜੇਗਾ ਓਹ ਗੁਰੂ ਜੀ ਦਾ 'ਪੁੱਤਰ" ਕਿਵੇਂ ਅਖਵਾਏਗਾ | ਹੁਣ ਗੱਲ ਏਦਾਂ ਨਹੀਂ ਜੇ ਮੁੱਕਣੀ ! ਗੁਰੂ ਜੀ ਨੇ ਹਰ ਸਿੱਖ ਨੂੰ 'ਸਿੰਘ" ਬਣਾਇਆ ਤੇ ਕਿਰਪਾਨ ਧਾਰਨ ਕਰਨ ਦਾ ਹੁਕਮ ਦਿੱਤਾ ਤਾਂ ਜੋ ਓਖੇ ਵੇਲੇ ਆਪਣੀ ਸਿੱਖੀ ਸ਼ਾਨ ਤੇ ਪਏ ਹੱਥਾਂ ਨੂੰ ਮੁੱਢ ਤੋਂ ਕੱਢ ਦੇਣ ਲਈ ਤਿਆਰ ਬਰ ਤਿਆਰ ਰਹੇ... ਜੇ ਅਸੀਂ ਅਜੇ ਵੀ ਖੁਦ ਦੇ ਲਈ ਨਹੀਂ ਖੜ ਸਕਦੇ ਫੇਰ ਗੁਰੂ ਜੀ ਦੀਆਂ ਨਜ਼ਰਾਂ ਚ ਅਸੀ ਅਪਾਹਜ਼ ਹਾਂ.....

ਜੀ ਹਾਂ,ਅਹੁ ਗਲੀ ਦੇ ਮੋੜ ’ਤੇ ਝੁੰਡ ਜਿਹਾ ਬਣਾਈ ਖੜੇ ਸਰਦਿਆਂ ਘਰਾਂ ਦੇ ਕਾਕੇ ਹੀ ਹਨ।ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲੀਆਂ ਵਿੱਚ ਗੇੜੇ ਕੱਢਣ ਅਤੇ ਆਮ ਘਰਾਂ ਦੀਆਂ ਧੀਆਂ-ਭੈਣਾਂ ਨਾਲ ਮਸ਼ਕਰੀਆਂ ਕਰਨਾ ਇਨ੍ਹਾਂ ਦਾ ਸ਼ੁਗਲ ਹੈ।ਆਪੋ ਆਪਣੀਆਂ ਕਾਰਾਂ’ਤੇ ਅਸ਼ਲੀਲ ਗੀਤਾਂ ਦੀਆਂ ਕੈਸੇਟਾਂ ਦਿਨ ਰਾਤ ਫੁੱਲ ਆਵਾਜ਼ ਵਿੱਚ ਵਜਾਉਂਦੇ ਰਹਿਣਾ ਅਤੇ ਲਾਗਲੇ ਸਕੂਲਾਂ-ਕਾਲਜਾਂ ਵਿੱਚ ਗਲਤ ਹਰਕਤਾਂ ਕਰ ਕੇ ਲੜਾਈਆਂ ਕਰਵਾਉਂਦੇ ਰਹਿਣਾ,ਇਹਨਾਂ ਦੀ ਰੂਹ ਦੀ ਖੁਰਾਕ ਹੈ।ਸਿਰ ਘਰੜ ਕੇ ਮੁਨਵਾ ਉੱਤੇ ਪੁੱਠੀ ਟੋਪੀ ਲਈ ਰੱਖਣਾ ਅਤੇ ਖੱਬਾ ਕੰਨ ਵਿਨ੍ਹਾ ਕੇ ਮੁਰਕੀ ਪਾਈ ਰੱਖਣਾ ਇਨ੍ਹਾਂ ਦੀ ਸ਼ਖਸੀਅਤ ਦੀ ਨਿਸ਼ਾਨੀ ਹੈ।ਵੰਨ-ਸੁਵੰਨੇ ਨਸ਼ੇ ਕਰਨਾ ਅਤੇ ਲੋੜ ਅਨੁਸਾਰ ਨਿੱਕੀਆਂ-ਮੋਟੀਆਂ ਚੋਰੀਆਂ ਕਰਨਾ ਇਨ੍ਹਾਂ ਦਾ ਮਨ ਪ੍ਰਚਾਵਾ ਹੈ।ਲੱਗਦੇ ਜਿਵੇਂ ਤੁਸੀਂ ਕਾਕਿਆਂ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈ ਰਹੇ ਹੋ। ਚਲੋ ਆਓ ਫਿਰ ਤੁਹਾਡੀ ਇਨ੍ਹਾਂ ਨਾਲ ਤਰਵੀਂ-ਤਰਵੀਂ ਜਾਣ-ਪਹਿਚਾਣ ਕਰਵਾ ਹੀ ਦਿੰਦੇ .....

ਪੁਰਾਣੇ ਵੇਲਿਆਂ ਦੇ ਬਜ਼ੁਰਗ ਅਕਸਰ ਕਿਹਾ ਕਰਦੇ ਸਨ-ਉਤਮ ਖੇਤੀ,ਮੱਧਮ ਵਪਾਰ,ਨਖਿੱਧ ਚਾਕਰੀ,ਭੀਖ ਦੁਆਰ।ਇਸ ਕਹਾਵਤ ਵਿੱਚੋਂ ਪੁਰਾਣੇ ਸਮਿਆਂ ਦੀ ਸੱਚਾਈ ਸਾਫ ਝਲਕਦੀ ਹੈ,ਪਰ ਅਜੋਕੇ ਸਮੇਂ ਵਿੱਚ ਕਹਾਵਤ ਦਾ ਰੂਪ ਰੰਗ ਅਤੇ ਅਰਥ ਬਦਲ ਕੇ ਉੱਤਮ ਨੌਕਰੀ,ਮੱਧਮ ਵਪਾਰ,ਨਖਿੱਧ ਖੇਤੀ,ਭੀਖ ਬੇਜ਼ਾਰ.ਹੋ ਗਏ ਹਨ।ਨੌਕਰੀ ਨੂੰ ਖੇਤੀ ਨਾਲੋਂ ਉੱਤਮ ਧੰਦਾ ਸਮਝਿਆ ਜਾਣ ਲੱਗ ਪਿਆ ਹੈ।ਕੰਮ ਸ਼ੈਲੀ ਦਾ ਰੁਝਾਨ ਘਟਣ ਅਤੇ ਸਿੱਖਿਆ ਦੇ ਪ੍ਰਸਾਰ ਕਾਰਨ ਸਾਡੇ ਨੌਜਵਾਨ ਨੌਕਰੀ ਦੇ ਚਾਹਵਾਨ ਹੋ ਗਏ ਹਨ।ਕਿਸਾਨ ਆਪਣੇ ਧੰਦੇ ਤੋਂ ਮਾਯੂਸ ਹੋ ਕੇ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ,ਕਿਉਂਕਿ ਖੇਤੀ ਕੋਈ ਲਾਹੇਵੰਦਾ ਧੰਦਾ ਨਹੀਂ ਰਿਹਾ।ਕਈ ਵਾਰ ਮਨ ਬੜਾ ਸ਼ਸ਼ੋਪੰਜ ਵਿੱਚ ਪੈ ਜਾਂਦਾ ਹੈ,ਜਦੋਂ ਨੌਕਰੀ ਪੇਸ਼ਾ ਲੋਕ ਨੌਕਰੀ ਉੱਤਮ ਧੰਦਾ ਹੋਣ ਦੇ ਬਾਵਜੂਦ ਇਸ ਨੂੰ ਗੁਲਾਮੀ ਦਾ ਦੂਜਾ ਨਾਂਅ ਦੇਣ ਲੱਗ ਪੈਂਦੇ ਹਨ......

ਗੱਪੀਆਂ ਦਾ ਵੀ ਕੋਈ ਅਸ਼ਤ ਨਹੀਂ।ਚੜ੍ਹਦੇ ਤੋਂ ਚੜ੍ਹਦੇ,ਇੱਕ-ਦੂਜੇ ਤੋਂ ਵਧ ਕੇ ਗੱਪੀ ਹਰ ਥਾਂ ਮਿਲ ਜਾਂਦੇ ਹਨ,ਜਿਨ੍ਹਾਂ ਦਾ ਕਰਮ-ਧਰਮ ਤੇ ਨਿੱਤ-ਨੇਮ ਗੱਪ ਮਾਰਨਾ ਹਸ਼ੁਦਾ ਹੈ।ਉਹ ਬਿਨਾਂ ਟਾਇਰਾਂ ਤੋਂ ਵੱਡੇ-ਵੱਡੇ ਗੱਪ ਰੇੜ੍ਹਕੇ ਲੋਕਾਂ ਨੂਸ਼ ਹੈਰਾਨ ਵੀ ਕਰਦੇ ਹਨ ਤੇ ਖੁਸ਼ ਵੀ।ਗੱਪੀਆਂ ਦੀਆਂ ਵੀ ਆਲੂਆਂ ਵਾਂਗੂਸ਼ ਕਈ ਕਿਸਮਾਂ ਤੇ ਵਸ਼ਨਗੀਆਂ ਹੁਸ਼ਦੀਆਂ ਹਨ।ਸਾਡਾ ਵੀ ਵਾਹ ਕੁਝ ਗਪੌੜੀ-ਪਾਤਸ਼ਾਹਾਂˆ ਨਾਲ ਪੈਂਦਾ ਰਹਿਸ਼ਦਾ ਹੈ,ਅਜਿਹੇ ਹੀ ਸਾਡੇ ਇੱਕ ਆੜੀ ਹਨ-ਬਾਬਾ ਗਪੌੜ ਸ਼ਾਹ ਜੀ।ˆਉਹ ਜਦ ਵੀ ਆਉਂਦੇ ਹਨ,ਵਸ਼ਨ-ਸੁਵਸ਼ਨੇ ਗੱਪਾਂ ਦੇ ਟੋਕਰੇ ਭਰ-ਭਰ ਕੇ ਲਿਆਉਂਦੇ ਹਨ,ਦਿਲ ਕਰਦਾ ਹੈ ਕਿ ਉਨ੍ਹਾਂ ਦੇ ਰੇੜ੍ਹੇ ਹੋਏ ਕੁਝ ਗੱਪ ਤੁਹਾਡੇ ਨਾਲ ਸਾਂਝੇ ਕਰੀਏ...

ਝੂਠ ਨੂੰ ਹਜ਼ਮ ਕਰਨਾ ਭਾਵ ਝੂਠ ਬੋਲ ਕੇ ਨੌਂ ਬਰ ਨੌਂ ਰਹਿਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਤਾਂ ਮਾੜਾ ਜਿਹਾ ਝੂਠ ਬੋਲ ਕੇ ਪ੍ਰੇਸ਼ਾਨੀ ਮਹਿਸੂਸ ਕਰਨ ਲੱਗ ਪੈਂਦੇ ਹਨ ਤੇ ਉਨ੍ਹਾਂ ਦੇ ਮਨ ’ਤੇ ਬੋਝ ਜਿਹਾ ਪੈ ਜਾਂਦਾ ਹੈ। ਅੰਦਰਖਾਤੇ ਉਹ ਡਰਨ ਲੱਗ ਪੈਂਦੇ ਹਨ ਕਿਉਂਕਿ ਬੋਲੇ ਗਏ ਝੂਠ ਦਾ ਪਤਾ ਲੱਗਣਾ ਖਤਰਨਾਕ ਹੁੰਦਾ ਹੈ।ਇਸ ਦੇ ਉਲਟ ਕਈ ਮਣਾਂ ਮੂੰਹੀਂ ਝੂਠ ਬੋਲਦੇ ਹਨ,ਪਰ ਸੱਚਾਈ ਤੇ ਇਮਾਨਦਾਰੀ ਦਾ ਹੋਕਾ ਵੀ ਓਨਾ ਹੀ ਦਿੰਦੇ ਹਨ। ਸੋ ਇਹ ਤਕੜੇ ਮਿਹਦੇ ਵਾਲੇ ਹੁੰਦੇ ਹਨ।ਸਪੱਸ਼ਟ ਹੈ ਕਿ ਇਹ ਝੂਠ ਜ਼ਾਹਰ ਹੋ ਜਾਣ ਦੀ ਸੰਭਾਵਨਾ ਤੋਂ ਉੱਕਾ ਹੀ ਨਹੀਂ ਡਰਦੇ। ਇਸ ਕਾਰਨ ਇਨ੍ਹਾਂ ਦੇ ਮਿਹਦੇ ’ਤੇ ਕੋਈ ਬੋਝ ਨਹੀਂ......

ਡਾਕਟਰ ਅਨੁਰਾਗ ਆਪਣੀ ਪਤਨੀ ਸਮੇਤ ਦੁਪਹਿਰ ਦਾ ਖਾਣਾ ਖਾ ਰਿਹਾ ਸੀ,ਪਰ ਖਾਣੇ ਵਿੱਚ ਉਸ ਦੀ ਰੁਚੀ ਭੋਰਾ ਵੀ ਨਹੀਂ ਸੀ। ਉਸ ਦੀ ਪਤਨੀ ਨੇ ਘਰ ਦੇ ਨਿੱਕੇ-ਮੋਟੇ ਕਈ ਮਸਲੇ ਉਸ ਨਾਲ ਸਾਂਝੇ ਕਰਨ ਲਈ ਛੇੜੇ,ਪਰ ਉਸ ਨੇ ਸਿਰ ਹਿਲਾਉਣ ਜਾਂ ਮਾਮੂਲੀ ਹੂਸ਼-ਹਾਂ ਤੋਂ ਸਿਵਾ ਕੋਈ ਖਾਸ ਹੁਸ਼ਗਾਰਾ ਨਹੀਂ ਭਰਿਆ।ਉਹ ਤਾਂ ਹਸਪਤਾਲ ਵਿੱਚ ਆਏ ਨਵੇਂ ਮਰੀਜ਼ ਦੇ ਅਜੀਬ ਗਰੀਬ ਵਰਤਾਰੇ ਤੇ ਖਾਸ ਕਰਕੇ ਹੋਕੇˆ ਬਾਰੇ ਸੋਚ ਰਿਹਾ ਸੀ। ਉਸ ਦੀ 35 ਸਾਲ ਦੀ ਨੌਕਰੀ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਵਿਲੱਖਣ ਕੇਸ ਸੀ।