ਸਾਨੂੰ ਕੀ ਚਾਹੀਦਾ ਹੈ। ਕਿਹੜੀ ਚੀਜ਼ ਦੀ ਲੋੜ ਹੈ। ਕਿਥੋਂ ਚੀਜ਼ ਮਿਲੇਗੀ? ਜਾਣਕਾਰੀ ਹੋਣੀ ਜਰੂਰੀ ਹੈ। ਆਪਣੇ ਲਈ ਖ੍ਰੀਦਦਾਰੀ ਕਰਨ ਲਈ ਸਮਾਂ ਤੇ ਪੈਸਾ ਜਰੂਰੀ ਹੈ। ਬਹੁਤੇ ਲੋਕ ਕਹਿੰਦੇ ਸੁਣੇ ਹਨ,ˆˆ ਅਸੀਂ ਕਦੇ ਸਸਤੀ ਸੇਲ ਉਤੇ ਲੱਗੀ ਚੀਜ਼ ਨਹੀਂ ਖ੍ਰੀਦਦੇ। ਸਗੋਂ ਸਭ ਤੋਂ ਮਹਿੰਗੀ ਦੁਕਾਨ ਉਤੋਂ ਖ੍ਰੀਦਦੇ ਹਾਂ।ˆˆ ਮੈਨੂੰ ਮਾਣ ਵਾਲੀ ਗੱਲ ਲੱਗਦੀ ਹੈ। ਜਦੋਂ ਉਹੀ ਚੀਜ਼ ਮਹਿੰਗੇ ਸਟੋਰ ਵਿੱਚ ਵਿਕਣ ਵਾਲੀ, ਹੋਰ ਸਟੋਰ ਵਿਚੋਂ ਅੱਧੇ ਮੁੱਲ ਦੀ ਮਿਲ ਜਾਂਦੀ ਹੈ। ਖ੍ਰੀਦਣ ਸਮੇਂ ਚੀਜ਼ ਫਿਰ ਤੁਰ ਕੇ, ਹੋਰ ਦੁਕਾਨਾਂ ਤੇ ਤੁਰ-ਫਿਰ ਕੇ, ਭਾਅ ਦਾ ਪਤਾ ਕਰਕੇ ਲੈਣੀ ਚਾਹੀਦੀ ਹੈ। ਇਕ ਦੁਕਾਨ ਤੋਂ ਦੂਜੀ ਦੁਕਾਨ ਉਤੇ ਜਾ ਕੇ ਰੇਟ ਦੀ ਪਰਖ ਕਰਨੀ ਚਾਹੀਦੀ ਹੈ। ਭਾਅ ਦੀ ਸਹੀਂ ਜਾਂਚ ਕਰਨ ਲਈ ਖੁੱਲੇ ਸਮੇ ਦਾ ਹੋਣਾਂ ਬਹੁਤ ਜਰੂਰੀ ਹੈ। ਸਮਾਂ ਖੁੱਲਾ ਹੋਵੇਗਾ। ਤਾਂਹੀਂ ਦੇਖ ਪਰਖ ਕੇ ਠੀਕ ਰੇਟ ਮਿਲ ਸਕਦਾ ਹੈ....