ਪੈਰਿਸ ਦੀ ਮੈਟਰੋ ਦਾ ਇਤਿਹਾਸ-ਭਾਵੇਂ ਸਾਡੇ ਦੇਸ਼ ਪੰਜਾਬ ਦੇ ਲੀਡਰ ਨਿੱਤ ਨਵੇਂ ਨਵੇਂ ਬਿਆਨ ਦਾਗ ਕੇ ਪੰਜਾਬ ਨੂੰ ਪੈਰਿਸ ਬਣਾ ਦੇਵਾਗੇ,ਲੁਧਿਆਣੇ ਮੈਟਰੋ ਚਲਾ ਦੇਵਾਗੇ ਆਦਿ,ਪਰ ਇਹ ਬਿਆਨ ਸੁਣਨ ਵੇਲੇ ਤਾਂ ਮਨ ਨੂੰ ਬਾਗੋ ਬਾਗ ਕਰ ਦਿੰਦੇ ਨੇ, ਕਾਸ਼ ਕਿਤੇ ਇਹ ਸੁਪਨੇ ਸੱਚ ਹੋ ਜਾਣ, ਜਿਸ ਦੀਆਂ ਇਹ ਉਦਾਹਰਣਾਂ ਦਿੰਦੇ ਹਨ।ਉਹਨਾਂ ਦੇਸ਼ਾਂ ਵਿੱਚ ਮੈਟਰੋ ਤਾਂ 19 ਵੀ ਸਦੀ ਵਿੱਚ ਬਣਨੀ ਸ਼ੁਰੂ ਹੋ ਗਈ ਸੀ।ਇਹ ਦੂਰ ਅਦੇਸ਼ੀ ਗੋਰੇ ਲੋਕਾਂ ਨੇ ਸੌ ਸਾਲ ਤੋਂ ਵੀ ਪਹਿਲਾਂ ਧਰਤੀ ਹੇਠਾਂ ਮੈਟਰੋ ਬਣਾਉਣ ਦਾ ਮਨਸੂਬਾ ਬਣਾ ਲਿਆ ਸੀ।ਜਿਵੇਂ ਇੰਗਲੈਡ ਵਿੱਚ ਦੁਨੀਆਂ ਦੀ ਪਹਿਲੀ ਮੈਟਰੋ 10 ਜਨਵਰੀ 1863 ਨੂੰ ਚੱਲੀ ਸੀ।ਇਹ ਕਹਿਣ ਨਾਲੋਂ ਕਰਨ ਤੇ ਵਿਸ਼ਵਾਸ ਰੱਖ ਦੇ ਹਨ...