ਜੋਗਿੰਦਰ ਸਿੰਘ ਸਪੋਕਸਮੈਨ ਅਤੇ ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ ਨੂੰ ਪੜਤਾਲ ਵਿੱਚ ਸ਼ਾਮਲ ਕੀਤੇ ਜਾਣ ਨਾਲ ਖੁਲ੍ਹ ਸਕਦੀਆਂ ਹਨ ਕਈ ਨਵੀਆਂ ਪਰਤਾਂ ਗੁਰੂ ਸਹਿਬਾਨ ਦੇ ਆਪਣੇ ਹੱਥ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਿਖੀ ਗੁਰਬਾਣੀ ਦੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੋਂ ਵੀ ਅੱਗੇ ਜਾ ਕੇ ਸਮੁੱਚੀ ਮਨੁੱਖਤਾ ਦੀ ਅਮੁੱਲ ਜਾਇਦਾਦ ਹੈ, ਜਿਸ ਨੂੰ ਕਰੰਸੀ ਨੋਟਾਂ ਦੀ ਕਿਸੇ ਵੀ ਕੀਮਤ ’ਤੇ ਵੇਚਿਆ ਜਾਂ ਖ੍ਰੀਦਿਆ ਨਹੀਂ ਜਾ ਸਕਦਾ।