ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਗਟ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਪੈਰਿਸ,17 ਜਨਵਰੀ(ਸੁੱਖਵੀਰ ਸਿੰਘ ਕੰਗ) ਫਰਾਂਸ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਬੀਤੇ ਐਤਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਗਟ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਮਾਗਮ ਦੇ ਸੰਬੰਧ ਵਿੱਚ 13 ਜਨਵਰੀ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਜਿਹਨਾਂ ਦੇ ਐਤਵਾਰ ਸਵੇਰੇ 10 ਵਜੇ ਸੰਪੂਰਨ ਭੋਗ ਦੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਕੀਰਤਨ ਦਰਬਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਭਾਈ ਮੱਖਣ ਸਿੰਘ ਦੇ ਰਾਗੀ ਜਥੇ,ਭਾਈਆ ਦਰਸ਼ਨ ਰਾਮ,ਭਾਈ ਜਸਪਾਲ ਸਿੰਘ,ਸੁਰਿੰਦਰ ਸੋਨੂੰ,ਭਾਈ ਹਰਵਿੰਦਰ ਸਿੰਘ ਆਦਿ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿੱਚੋਂ ਸਾਖੀਆਂ ਸੁਣਾ ਕੇ ਸੰਗਤਾਂ ਨੂੰ਼ ਗੁਰ-ਇਤਿਹਾਸ ਨਾਲ ਜੋੜਿਆ ਗਿਆ।ਇਸ ਸਮੇਂ ਚੰਦਰ ਸ਼ੇਖਰ ਸਿੰਘ ਗੁਰੂ ਯੂ ਕੇ,ਲਖਬੀਰ ਸਿੰਘ ਜਿੰਮੀ ਬੈਲਜ਼ੀਅਮ,ਜੀਵਨ ਸਿੰਘ ਬੈਲਜ਼ੀਅਮ,ਸੋਮ ਨਾਥ ਬੈਲਜ਼ੀਅਮ,ਲਵਪ੍ਰੀਤ ਸਿੰਘ ਬੈਲਜ਼ੀਅਮ,ਹਰਵਿੰਦਰ ਕੁਮਾਰ ਸਹਿਗਲ ਪ੍ਰਧਾਨ,ਦੇਵ ਪਾਲ,ਧਰਮਪਾਲ ਆਦਿ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸਿੱਖ ਜਗਤ ਨੂੰ ਕੋਟਿਨ ਕੋਟਿ ਮੁਬਾਰਕਾਂ ਦਿੱਤੀਆਂ।ਇਸ ਸਮੇਂ ਹੋਰਨਾਂ ਤੋਂ ਇਲਾਵਾ ਚੇਅਰਮੈਨ ਮੇਜਰ ਸਿੰਘ,ਚਮਨ ਲਾਲ,ਮੱਖਣ ਲਾਲ,ਰੋਸ਼ਨ ਗੁਰੂ,ਸੋਢੀ ਸਿੰਘ ਹੱਪੋਵਾਲੀਆ,ਪਰਮਿੰਦਰ ਸਿੰਘ,ਲਾਲ ਸਿੰਘ,ਰੋਹਿਤ ਗੁਰੂ, ਹਰਬੰਸ ਸਿੰਘ,ਬਲਵੰਤ ਸੁੰਦਰ,ਮੋਹਨ ਲਾਲ,ਧਰਮਪਾਲ,ਡਿੰਪਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਸਟੇਜ ਸੈਕਟਰੀ ਦੀ ਸੇਵਾ ਪਰਮਿੰਦਰ ਸਿੰਘ ਵੱਲੋਂ ਬੜੀ ਬਾਖੂਬੀ ਨਿਭਾਈ ਗਈ।ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾੁਇਆ ਗਿਆ।