ਫਗਵਾੜਾ ਚ’ ਜੁਡੋ ਦਾ ਟ੍ਰੇਨਿੰਗ ਸੈਂਟਰ ਜਲਦੀ ਖੋਲੇਗਾ – ਘੇੜਾ


ਫਗਵਾੜਾ 27 ਦਿਸੰਬਰ (ਅਸ਼ੋਕ ਸ਼ਰਮਾ, ਅਮਰ ਪਾਸੀ)  ਜਿਲਾ ਜੁੱਡੋ ਐਸੋਸੀਏਸ਼ਨ ਕਪੂਰਥਲਾ ਦੇ ਨਵ- ਨਿਯੁਕਤ ਜਿਲਾ ਪ੍ਰਧਾਨ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਸਟੇਟ ਅਵਾਰਡੀ ਅਤੇ ਜਿਲਾ ਸੈਕਟਰੀ ਸ਼੍ਰੀ ਕੁਲਦੀਪ ਸੈਣੀ ਨੇ ਪ੍ਰੈਸ ਜਾਣਕਾਰੀ ਦਿੰਦਿਆਅੱਜ ਦਸਿਆ ਕਿ ਐਸੋਸੀਏਸ਼ਨ ਵੱਲੋ ਫਗਵਾੜਾ ਦੇ ਜੀ. ਆਰ.ਡੀ. ਕਾਲਜ ਵਿਖੇ ਬਹੁਤ ਹੀ ਜਲਦੀ ਸਕੂਲਾ ਅਤੇ ਕਾਲਜਾ ਦੇ ਲੜਕੇ ਅਤੇ ਲੜਕੀਆ ਨੂੰ ਜੁਡੋ ਦੀ ਟ੍ਰੇਨਿੰਗ ਦੇਣ ਲਈ ਕੋਚਿੰਗ ਸੈਂਟਰ ਖੋਲਿਆ ਜਾ ਰਿਹਾ ਹੈ । ਸ਼੍ਰੀ ਘੇੜਾ ਨੇ ਦਸਿਆ ਕਿ ਕੋਚਿੰਗ ਲਈ ਸ਼੍ਰੀ ਅਸ਼ਵਨੀ ਕੁਮਾਰ ਜੁੱਡੋ ਕੋਚ ਦੀ ਵਿਭਾਗ ਵਲੋ ਨਿਯੁਕਤੀ ਕੀਤੀ ਜਾ ਚੁੱਕੀ ਹੈ । ਪ੍ਰਿੰਸੀਪਲ ਸ਼੍ਰੀ ਹਰਮੇਸ਼ ਘੇੜਾ ਨੇ ਕਿਹਾ ਕਿ ਖਿਡਾਰੀਆ ਨੂੰ ਨਸ਼ਿਆ ਤੋ ਬਣਾਉਣ ਲਈ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਫਗਵਾੜਾ ਬਲਾਕ ਤੋ ਇਲਾਵਾ ਜਿਲਾ ਭਰ ਦੇ ਹੋਰ ਬਲਾਕਾ ਵਿੱਚ ਜੁੱਡੋ ਦੇ ਟ੍ਰੇਨਿੰਗ ਲਈ ਕੋਚਿੰਗ ਸੈਂਟਰ ਖੋਲੇ ਜਾਣਗੇ ਅਤੇ ਉਹਨਾ ਕਿਹਾ ਕਿ ਜਿਲਾ ਜੁਡੋ ਐਸੋਸੀਏਸ਼ਨ ਕਪੂਰਥਲਾ ਬਾਡੀ ਦਾ ਵੀ ਜਲਦੀ ਵਿਸਥਾਰ ਕੀਤਾ ਜਾਵੇਗਾ । ਇਸ ਮੌਕੇ ਤੇ ਪ੍ਰਿੰਸੀਪਲ ਰਾਧਿਕਾ ਜੀ.ਆਰ.ਡੀ. ਕਾਲਜ ਫਗਵਾੜਾ, ਪ੍ਰਿੰਸੀਪਲ ਗੁਰਮੀਤ ਲੁੱਗਾ, ਪ੍ਰਿੰਸੀਪਲ ਹਰਦੀਪ ਸਿੰਘ, ਪ੍ਰਿਸੀਪਲ ਸਤਪਾਲ ਸੋਡੀ ਤੋ ਇਲਾਵਾ ਹੋਰ ਖੇਡ ਪਤਵੰਤੇ ਹਾਜਰ ਸਨ ।