ਸ.ਪਰਮਜੀਤ ਸਿੰਘ ਈ.ਟੀ.ਓ.ਸਰਕਟ-2 ਲੁਧਿਆਣਾ ਵੱਲੋਂ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰਰੇਨਾ ਦਿੱਤੀ ਗਈ

ਲੁਧਿਆਣਾ,28 ਦਸੰਬਰ (ਜਸਦੀਪ ਸਿੰਘ/ਵਿਕਰਮ ਵਰਮਾ) ਸਥਾਨਕ ਸਤੀਸ਼ ਚੰਦਰ ਧਵਨ ਕਾਲਜ ਵਿਖੇ ਚੱਲ ਰਹੇ 7 ਦਿਨਾਂ ਐਨ.ਐਸ.ਐਸ.ਕੈਂਪ ਦੇ ਅੱਜ ਚੌਥੇ ਦਿਨ ਦੌਰਾਨ ਸ.ਪਰਮਜੀਤ ਸਿੰਘ ਈ.ਟੀ. ਓ.ਸਰਕਟ-2 ਲੁਧਿਆਣਾ ਵੱਲੋਂ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰਰੇਨਾ ਦਿੱਤੀ ਗਈ।ਸ.ਪਰਮਜੀਤ ਸਿੰਘ ਨੇ ਕਿਹਾ ਕਿ ਮਨੁੱਖ ਆਪਣੇ ਵਿਕਾਸ ਦੌਰਾਨ ਵੱਖ ਵੱਖ ਤਰ੍ਹਾਂ ਦੇ ਪੜਾਵਾਂ ਵਿਚੋਂ ਲੰਘਦਾ ਹੈ।ਉਨ੍ਹਾਂ ਨੇ ਕਿਹਾ ਜਦੋਂ ਮਨੁੱਖ ਬੱਚੇ ਦੇ ਰੂਪ ਵਿਚ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਹ ਬਹੁਤ ਹੀ ਨਿਰਮਲ ਹੁੰਦਾ ਹੈ ਅਤੇ ਸਾਰੇ ਹੀ ਬੱਚੇ ਵੱਲ ਖਿੱਚੇ ਜਾਂਦੇ ਹਨ। ਚਾਹੇ ਉਹ ਕਿਸੇ ਵੀ ਧਰਮ ਦੇ ਹੋਵੇ ਜਾਂ ਫਿਰ ਜਾਤ ਦਾ ਹੋਵੇ ਅਤੇ ਜਦੋਂ ਉਹ ਹੀ ਬੱਚਾ ਵੱਡਾ ਹੋ ਕੇ ਸਿੱਖਿਆ ਗ੍ਰਹਿਣ ਕਰਕੇ ਵਧੀਆ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਆਪਣੀਸ਼ਕਤੀਆਂ ਦਾ ਸਹੀ ਤਰ੍ਹਾਂ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਮਨੁੱਖ ਨੂੰ ਆਪਣੇ ਵਿਚ ਮਿਹਨਤ, ਵਿਸ਼ਵਾਸ ਅਤੇ ਸੱਚੀ ਲਗਨ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।
    
ਇਸ ਤੋਂ ਬਾਅਦ ਯੋਗ ਮਾਹਰ ਡਾ.ਧਰਮ ਸਿੰਘ ਅਤੇ ਭਾਰਤੀ ਯੋਗ ਸੰਸਥਾਨ ਤੋਂ ਪ੍ਰਵੀਨ ਸ਼ਰਮਾ ਨੇ ਵਲੰਟੀਅਰਾਂ ਨੂੰ ਅਲੱਗ ਅਲੱਗ ਯੋਗ ਆਸਣ ਕਰਵਾਏ ਅਤੇ ਬੱਚਿਆਂ ਨੂੰ ਯੋਗ ਦੇ ਮਹੱਤਵ ਅਤੇ ਇਸ ਤੋਂ ਹੋਣ ਵਾਲੇ ਲਾਭ ਬਾਰੇ ਦੱਸਿਆ।ਸ਼ਾਮ ਨੂੰ ਵਲੰਟੀਅਰਾਂ ਵੱਲੋਂ ਸਤੀਸ਼ ਚੰਦਰ ਧਵਨ ਕਾਲਜ ਦੇ ਹੋਸਟਲ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ।ਪ੍ਰੋ.ਬੀ.ਐਸ. ਵਧਵਾ ਅਤੇ ਪ੍ਰੋ.ਨਛੱਤਰ ਸਿੰਘ ਪ੍ਰੋਗਰਾਮ ਕੁਆਰਡੀਨੇਟਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।