ਸਹਿਕਾਰੀ ਬੈਂਕ ਸ਼ਾਹਕੋਟ ਵੱਲੋਂ ਗ੍ਰਾਹਕ ਮਿਲਣੀ ਦਾ ਆਯੋਜਨ

ਸਹਿਕਾਰੀ ਬੈਂਕ ਸ਼ਾਹਕੋਟ ਵੱਲੋਂ ਬੈਂਕ ਦੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਲਈ ਗ੍ਰਾਹਕ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਨੇਜਰ ਸ਼੍ਰੀ ਜੀਵਨ ਕੁਮਾਰ ਮੱਲਣ ਮੁੱਖ ਦਫ਼ਤਰ ਜਲੰਧਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸ਼੍ਰੀ ਮੱਲਣ ਨੇ ਗ੍ਰਾਹਕ ਮਿਲਣੀ ਚ ਸ਼ਾਮਲ ਗ੍ਰਾਹਕਾਂ ਨੂੰ ਵੱਖ-ਵੱਖ ਕਰਜ਼ਾ ਸਕੀਮਾਂ ਅਤੇ ਸੇਵਿੰਗ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਬੈਂਕ ਮੈਨਜਰ ਸ਼੍ਰੀਮਤੀ ਨੀਲਮ ਵਰਮਾ ਨੇ ਆਏ ਹੋਏ ਗ੍ਰਾਹਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਕੋਹਾੜ,ਸੁਖਵਿੰਦਰ ਸਿੰਘ ਚੀਮਾ,ਜਸਵਿੰਦਰ ਸਿੰਘ ਗਿੱਲ,ਮਨਜਿੰਦਰ ਕੁਮਾਰ,ਪਰਮਜੀਤ ਸਿੰਘ, ਸੁਖਵਿੰਦਰ ਸਿੰਘ,ਕੁਲਵਿੰਦਰ ਕੌਰ ਆਦਿ ਅਧਿਕਾਰੀ ਸ਼ਾਮਲ ਸਨ ।





