ਘਰ ਵਿਚੋਂ ਗੈਸ ਸਿਲੰਡਰ ਚੋਰੀ ਕਰਨ ਵਾਲਾ ਕਾਬੂ
ਮੋਗਾ, 16 ਫਰਵਰੀ (ਸਵਰਨ ਗੁਲਾਟੀ)ਘਰ ਵਿੱਚੋਂ 2 ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਵਾਲੇ ਵਿਅਕਤੀ ਨੂੰ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਦੇ ਏ. ਐਸ. ਆਈ. ਗੁਰੂਦੱਤ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਿਵਾਸੀ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਗੁਆਂਢੀ ਸੁਰਿੰਦਰ ਕੁਮਾਰ ਜੋ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਸ਼ਹਿਰ ਆਗਰਾ ਗਿਆ ਹੋਇਆ ਹੈ। ਇਸ ਦੌਰਾਨ ਘਰ ਵਿਚ ਕੋਈ ਨਹੀਂ ਸੀ। 14-15 ਫਰਵਰੀ ਦੀ ਰਾਤ ਨੂੰ ਮੌਕਾ ਦੇਖ ਕੇ ਇਕ ਵਿਅਕਤੀ ਉਸ ਦੇ ਘਰ ਵਿਚ ਵੜ ਗਿਆ ਤੇ ਘਰ ਵਿਚ ਪਏ ਦੋ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ। ਇਸ ਸਬੰਧ ਵਿਚ ਸ਼ਿਕਾਇਤ ਮਿਲਣ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗੈਸ ਸਿੰਲਡਰ ਚੋਰੀ ਕਰਕੇ ਲੈ ਜਾਣ ਵਾਲੇ ਵਿਅਕਤੀ ਗੁੱਗੂ ਸਿੰਘ ਨਾਮਕ ਵਿਅਕਤੀ ਨੂੰ ਸਿਲੰਡਰਾਂ ਸਮੇਤ ਕਾਬੂ ਕਰ ਲਿਆ।





