ਮਹੁੱਲਾ ਗਾਂਧੀ ਚੌਕ ‘ਚ ਵਿਆਉਤਾ ਦੀ ਭੇਦ ਭਰੀ ਹਾਲਤ ‘ਚ ਮੌਤ ਮ੍ਰਿਤਕਾ ਦੇ ਰਿਸ਼ਤੇਦਾਰਾ ਨੇ ਜਵਾਈ,ਸੱਸ,ਨਨਾਣ ਅਤੇ ਨੂੰਹ ਨੂੰ ਠਹਿਰਾਇਆ ਦੋਸ਼ੀ ਕਿਹਾ ਜਵਾਈ ਅਤੇ ਨੂੰਹ ‘ਚ ਪ੍ਰੇਮ ਸੰਬੰਧਾ ਨੇ ਲਈ ਮੋਨੀਕਾ ਦੀ ਜਾਣ ਪੋਸਟਮਾਰਟਮ ਦੀ ਰਿਪੋਰਟ ਅਤੇ ਕੇਸ ਦੀ ਜਾਂਚ ਤੋਂ ਬਾਅਦ ਹੀ ਹੋਵੇਗੀ ਦੋਸ਼ੀਆ ਵਿਰੁੱਧ ਕਾਰਵਾਈ-ਐਸ.ਐਚ.ਓ

ਸ਼ਾਹਕੋਟ, 21 ਫਰਵਰੀ (ਸਚਦੇਵਾ) ਸਥਾਨਕ ਮੁਹੱਲਾ ਗਾਂਧੀ ਚੌਕ ਵਿਖੇ ਇੱਕ ਘਰ ‘ਚ ਔਰਤ ਦੀ ਭੇਦਭਰੀ ਹਾਲਤ ‘ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਮੌਤ ਦਾ ਕਾਰਣ ਮ੍ਰਿਤਕਾ ਦੇ ਪਤੀ ਅਤੇ ਭਰਜਾਈ ‘ਚ ਪ੍ਰੇਮ ਸੰਬੰਧ ਦੱਸਿਆ ਜਾ ਰਿਹਾ ਹੈ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਵਿਨੋਦ ਸ਼ਰਮਾਂ ਪੁੱਤਰ ਸਾਧੂ ਰਾਮ ਵਾਸੀ ਮੁਹੱਲਾ ਗਾਂਧੀ ਚੌਕ ਸ਼ਾਹਕੋਟ ਨੇ ਬਿਆਨ ਦਰਜ਼ ਕਰਵਾਏ ਹਨ ਕਿ ਮੇਰੀ ਲੜਕੀ ਮੋਨੀਕਾ ਦਾ ਵਿਆਹ 12-13 ਸਾਲ ਪਹਿਲਾ ਕੈਲਾਸ਼ ਨਾਥ ਉਰਫ ਗੋਲਡੀ ਪੁੱਤਰ ਘਨਸ਼ਾਮ ਸ਼ਰਮਾਂ ਵਾਸੀ ਮੁਹੱਲਾ ਗਾਂਧੀ ਚੌਕ ਨਾਲ ਹੋਇਆ ਸੀ, ਜਿਸ ‘ਤੇ ਉਸ ਦੇ ਦੋ ਲੜਕੇ ਅਤੇ ਇੱਕ ਲੜਕੀ ਨੇ ਜਨਮ ਲਿਆ । ਉਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਮੋਨੀਕਾ ਦਾ ਲੜਕਾ ਅਬੀ ਮੇਰੇ ਕੋਲ ਘਰ ਆਇਆ ਅਤੇ ਕਹਿਣ ਲੱਗਾ ਕਿ ਮੇਰੀ ਮੰਮੀ ਨਾ ਤਾਂ ਬੋਲ ਰਹੀ ਅਤੇ ਨਾ ਹੀ ਉੱਠ ਰਹੀ ਹੈ, ਜਿਸ ‘ਤੇ ਮੈਂ ਉਸ ਦੇ ਨਾਲ ਘਰ ਗਿਆ ਤਾਂ ਦੇਖਿਆ ਕਿ ਮੋਨੀਕਾ ਘਰ ‘ਚ ਪਿਛਲੇ ਕਮਰੇ ‘ਚ ਬੈਡ ‘ਤੇ ਮਰੀ ਪਈ ਸੀ । ਉਸ ਨੇ ਦੱਸਿਆ ਕਿ ਮੇਰਾ ਲੜਕਾ ਪ੍ਰਵੀਨ ਸ਼ਰਮਾਂ 9-10 ਸਾਲ ਤੋਂ ਵਿਦੇਸ਼ ਗਿਆ ਹੋਇਆ ਹੈ ਅਤੇ ਮੇਰੇ ਜਵਾਈ ਕੈਲਾਸ਼ ਨਾਥ ਉਰਫ ਗੋਲਡੀ ਦੇ ਮੇਰੀ ਨੂੰਹ ਰੇਖਾ ਰਾਣੀ ਪਤਨੀ ਪ੍ਰਵੀਨ ਸ਼ਰਮਾਂ ਨਾਲ ਪ੍ਰੇਮ ਸੰਬੰਧ ਹਨ, ਜਿਸ ਕਾਰਣ ਗੋਲਡੀ ਮੇਰੀ ਲੜਕੀ ਨੂੰ ਆਪਣੇ ਪ੍ਰੇਮ ਸੰਬੰਧਾ ‘ਚ ਅੜੀਕਾ ਸਮਝਦਾ ਸੀ । ਉਸ ਨੇ ਦੱਸਿਆ ਕਿ ਮੇਰੇ ਲੜਕੇ ਪ੍ਰਵੀਨ ਸ਼ਰਮਾਂ ਨੇ ਗੋਬਿੰਦ ਨਗਰ ਸ਼ਾਹਕੋਟ ਵਿਖੇ ਕੋਠੀ ਲਈ ਸੀ, ਮੇਰੇ ਲੜਕੇ ਦੇ ਵਿਦੇਸ਼ ਜਾਣ ਤੋਂ ਬਾਅਦ ਰੇਖਾ ਰਾਣੀ ਨੇ ਪਿਛਲੇ 2 ਕੁ ਮਹੀਨੇ ਪਹਿਲਾ ਕੋਠੀ ਵੇਚ ਦਿੱਤੀ ਅਤੇ  ਪਤਾ ਨਹੀਂ ਕਿਥੇ ਚਲੀ ਗਈ । ਉਸ ਨੇ ਦੱਸਿਆ ਕਿ ਮੇਰੀ ਲੜਕੀ ਗੋਲਡੀ ਨੂੰ ਇਸ ਗੱਲ ਤੋਂ ਰੋਕਦੀ ਸੀ, ਜਿਸ ਕਾਰਣ ਉਸ ਨੇ ਮੋਨੀਕਾ ਨੂੰ ਕੋਈ ਜਹਰਿਲੀ ਚੀਜ਼ ਦੇ ਕੇ ਮਾਰ ਦਿੱਤਾ । ਸਥਾਨਕ ਪੁਲਿਸ ਨੇ ਮ੍ਰਿਤਕ ਮੋਨੀਕਾ ਦੇ ਪਿਤਾ ਵਿਨੋਦ ਸ਼ਰਮਾਂ ਦੇ ਬਿਆਨਾ ‘ਤੇ ਮ੍ਰਿਤਕਾ ਦੇ ਪਤੀ ਕੈਲਾਸ਼ ਨਾਥ ਉਰਫ ਗੋਲਡੀ, ਸੱਸ ਕਮਲੇਸ਼ ਰਾਣੀ, ਨਨਾਣ ਪੂਨਮ ਰਾਣੀ ਅਤੇ ਭਰਜਾਈ ਰੇਖਾ ਰਾਣੀ ਵਿਰੁੱਧ ਮੁਕੱਦਮਾ ਨੰਬਰ 25 ਧਾਰਾ 302,120ਬੀ ਆਈ.ਪੀ.ਸੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਮੋਨੀਕਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਨਕੋਦਰ ਭੇਜ ਦਿੱਤਾ । ਐਸ.ਐਚ.ਓ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ । ਪੋਸਟਮਾਰਟਮ ਦੀ ਰਿਪੋਰਟ ਅਤੇ ਕੇਸ ਦੀ ਜਾਂਚ ਤੋਂ ਬਾਅਦ ਹੀ ਦੋਸ਼ੀਆ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।

ਮੇਰੀ ਲੜਕੀ ਨੂੰ ਗੋਲਡੀ ਨੇ ਹੀ ਮਾਰਿਆ ਹੈ- ਜਦ ਮੋਨੀਕਾ ਦੇ ਪੇਕੇ ਪਰਿਵਾਰ ਨੂੰ ਮੋਨੀਕਾ ਦੀ ਮੌਤ ਦਾ ਪਤਾ ਲੱਗਾ ਤਾਂ, ਉਨ੍ਹਾ ਦੇ ਘਰ ਅੱਗੇ ਕਾਫੀ ਭੀੜ ਜੁੱਟ ਗਈ । ਇਸ ਮੌਕੇ ਮੋਨੀਕਾ ਦੀ ਮਾਂ ਚੰਚਲ ਰਾਣੀ ਉੱਚੀ-ਉੱਚੀ ਰੋ ਰਹੀ ਸੀ ਅਤੇ ਲੋਕਾਂ ਨੂੰ ਦੱਸ ਰਹੀ ਸੀ ਕਿ ਮੇਰੀ ਲੜਕੀ ਨੂੰ ਕਿਸੇ ਹੋਰਨੇ ਨਹੀਂ ਬਲ ਕਿ ਗੋਲਡੀ ਨੇ ਹੀ ਮਾਰਿਆ ਹੈ । ਮੌਕੇ ‘ਤੇ ਜਦ ਡੀ.ਐਸ.ਪੀ ਬਿਮਲ ਸ਼ਰਮਾਂ ਅਤੇ ਐਸ.ਐਚ.ਓ ਲਖਵਿੰਦਰ ਸਿੰਘ ਮੱਲ ਪਹੁੰਚੇ ਤਾਂ ਗੋਲਡੀ ਦੇ ਘਰ ਦੇ ਬਾਹਰ ਖੜ੍ਹੇ ਮੋਨੀਕਾ ਦੇ ਰਿਸ਼ਤੇਦਾਰ ਦਾ ਗੁੱਸਾ ਹੋਰ ਵੱਧ ਗਿਆ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਮੋਨੀਕਾ ਦੀ ਸੱਸ ਅਤੇ ਨਨਾਣ ਦੀ ਕਾਫੀ ਖਿੱਚ-ਧੂਹ ਕੀਤੀ । ਪੁਲਿਸ ਨੇ ਮੌਕੇ ‘ਤੇ ਆ ਕੇ ਉਨ੍ਹਾਂ ਨੂੰ ਛੁਡਵਾਇਆ । ਮੋਨੀਕਾ ਦੀ ਮਾਂ ਕਹਿ ਰਹੀ ਸੀ ਕਿ ਜਦ ਤੱਕ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਲਾਸ਼ ਦਾ ਸੰਸਕਾਰ ਨਹੀਂ ਹੋਵੇਗਾ ।