ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਪੂਰਨ ਦਾ ਬਾਗ ਨਾਰਵੇ ਚ ਰਿਲੀਜ ਕੀਤਾ ਗਿਆ

ਦਰਾਮਨ(ਰੁਪਿੰਦਰ ਢਿੱਲੋ ਮੋਗਾ)ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ  ਵਰਤਮਾਨ ਸਮੇ ਹਾਂਗਕਾਂਗ ਦੇ ਨਿਵਾਸੀ ਹਨ,ਪਹਿਲਾ ਵੀ ਪਾਠਕਾ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆ ਘਟਨਾਵਾ ਤੇ ਆਧਾਰਿਤ ਕਈ ਕਹਾਣੀਆ ਅਰਪਣ ਕਰ ਚੁੱਕੇ ਹਨ। ਸ੍ਰ ਬਲਦੇਵ ਸਿੰਘ ਵੱਲੋ ਪੰਜਾਬੀ ਸਾਹਿਤ ਦੇ ਪਾਠਕਾ ਲਈ ਪੂਰਨ ਦਾ ਬਾਗ ਨਾਵਲ ਲਾਹੋਰ ਪਬਲਿਸ਼ਰਸ ਵੱਲੋ ਪ੍ਰਕਾਸ਼ਿਤ  ਮਾਰਕਿਟ ਵਿੱਚ ਆ ਚੁੱਕਿਆ ਹੈ।ਦੋ ਜੰਗਾ ਲੜ ਚੁੱਕਿਆ ਫੋਜੀ ਦੀ ਜਿੰਦਗੀ ਤੇ ਆਧਾਰਿਤ ਇਸ ਨਾਵਲ ਚ ਇਕ ਨੋਜਵਾਨ ਜੋ ਫੋਜ ਚ ਭਰਤੀ ਹੋ ਦੇਸ਼ ਲਈ ਲੜਦਾ ਅਤੇ ਫਿਰ ਇੱਕ ਅਭਿਆਸ ਦੋਰਾਨ ਸਾਥੀ ਨੂੰ ਗੋਲੀ ਲੱਗਣ ਕਾਰਨ ਫੋਜ ਨਿਕਾਲਾ, ਪਿੰਡ ਵਾਪਸੀ, ਖੇਤੀ ਬਾੜੀ ਤੇ ਨਿਰਭਰ ਹੋਣਾ ਅਤੇ ਆਖਿਰ ਚ ਪਰਿਵਾਰ ਦੇ ਗੁਜਾਰੇ ਲਈ  ਕੱਚੇ ਵੀਜੇ ਤੇ ਬਾਹਰ ਆ ਰਿਸ਼ਤੇਦਾਰਾ ਦੇ ਹੁੰਦਿਆ ਹੋਏ ਵੀ ਕਈ ਮੁਸੀਬਤਾ ਦਾ ਸਾਹਮਣਾ ਕਰਦਾ ਹੈ।ਜੋ ਵਿਦੇਸ਼ਾ ਵਿੱਚ ਕੱਚੇ ਪੰਜਾਬੀਆ ਦੀ ਦਸ਼ਾ ਹਾਲਾਤ ਨਾਲ ਮੇਲ ਖਾਦੀ ਦਾਸਤਾ ਨੂੰ ਦਰਸਾਉਦੀ ਹੈ।ਆਮ ਜੀਵਨ ਦੀ ਦੁਖਦਾਈ ਘਟਨਾਵਾ ਤੋ ਹਾਸੇ ਮਨੋਰੰਜਨ ਭਰਪੂਰ ਨਾਵਲ ਦੀ ਘੁੰਢ ਚੁਕਾਈ ਨਾਰਵੇ ਤੇ ਕੀਤੀ ਗਈ। ਪੂਰਨ ਦਾ ਬਾਗ  ਨਾਵਲ ਨੂੰ ਰਿਲੀਜ ਕਰਦੇ ਸਮੇ ਡਿੰਪੀ ਮੋਗਾ, ਰਵਿੰਦਰ ਗਰੇਵਾਲ ਫੱਲੇਵਾਲ,ਮਨਵਿੰਦਰ ਸਿੰਘ ਸਦਰਪੁਰਾ (ਜਗਰਾਉ) ਰਾਣਾ ਕਪੂਰਥੱਲਾ,ਸ੍ਰ ਗੁਰਦਿਆਲ ਸਿੰਘ  ਲੁਧਿਆਣਾ,ਰੁਪਿੰਦਰ ਢਿੱਲੋ ਮੋਗਾ,ਰੰਮੀ ਫੱਤਣਵਾਲਾ(ਮੁੱਕਤਸਰ,ਬੁੱਬੂ ਮੋਗਾ ,ਇਕਬਾਲ ਸਿੰਘ ਹਰਿਆਣਾ,ਹਰਮਨਪ੍ਰੀਤ ਮੋਹੀ ਵਾਲਾ ਆਦਿ ਹਾਜ਼ਰ ਸਨ।