ਨਾਵਲ 'ਪੂਰਨ ਦਾ ਬਾਗ' ਦੀ ਘੰਢ ਚੁਕਾਈ
ਹਾਂਗਕਾਂਗ,ਅਕਤੂਬਰ 17,2011(ਜੰਗਬਹਾਦਰ ਸਿੰਘ)ਪੰਜਾਬੀ ਚੇਤਨਾ ਵੱਲੋ ਚੇਤਨਾ ਦੀ ਦਿਸਾ ਵਿੱਚ ਇੱਕ ਹੋਰ ਕਦਮ ਅੱਗੇ ਵੱਧਦਿਆ ਨਾਵਲ ‘ਪੂਰਨ ਦਾ ਬਾਗ' ਦਾ ਘੰਢ ਚੁਕਾਈ ਸਮਾਗਮ ਤੇ ਕਵੀ ਦਰਬਾਰ ਦਾ ਅਯੋਜਨ, ਨਿਊ ਸਟਾਰ ਵੇਬ ਦੇ ਸਗਿਯੋਗ ਨਾਲ ਬੀਤੇ ਸਨੀਵਾਰ ਨਿਊ ਦਿੱਲੀ ਕਲੱਬ ਚੁੰਗਕਿੰਗ ਮੈਨਸਿਨ ਵਿਖੇ ਕੀਤਾ ਗਿਆ।ਸਮਾਗਮ ਦੇ ਸੁਰੂਆਤੀ ਭਾਸਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪੁਰਬ ਦੀ ਸਮੁੱਚੀ ਮਾਨਵਤਾ ਨੂੰ ਮੁਬਾਰਕਬਾਦ ਦਿੰਦਿਆ ਸ:ਅਮਰਜੀਤ ਸਿੰਘ 'ਪੰਜਾਬੀ ਚੇਤਨਾ' ਵੱਲੋ ਸਮਾਗਮ ਵਿਚ ਸਮੂਲੀਅਤ ਕਰਨ ਪਹੁੰਚੇ ਪੰਤਵੰਤੇ ਸੱਜਣਾ ਨੂੰ ਜੀ ਅਇਆ ਕਿਹਾ ਗਿਆ।ਉਨਾ ਕਿਹਾ ਕਿ ਇਸ ਸਮਾਗਮ ਦਾ ਮਨੋਰਥ ਜਿਥੇ ਸਹਿਤਕ ਸੋਚ ਵਾਲੇ ਨੌਜਵਾਨ ਨੂੰ ਉਤਸਾਹਤ ਕਰਨਾ ਹੈੇ ਉਥੈ ਉਹ ਹਾਂਗਕਾਂਗ ਦੇ ਪੰਜਾਬੀ ਭਾਈਚਾਰੇ ਨੂੰ ਇਕ ਐਸਾ ਮੰਚ ਪ੍ਰਦਾਨ ਕਰਨਾ ਚਹੁੰਦੇ ਹਨ ਜਿਸ ਰਾਹੀ ਨੌਜਵਾਨ ਆਪਣੀਆਂ ਕਲਾਤਮਿਕ ਭਾਵਨਾਵਾ ਦਾ ਪ੍ਰਦਰਸਨ ਕਰ ਸਕਣ।

ਇਸ ਮੌਕੇ ਉਘੇ ਉਲੋਚਕ ਅਤੇ ਪੱਤਰਕਾਰ ਮਾਸਟਰ ਜਗਤਾਰ ਸਿੰਘ 'ਢੂਡੀਕੇ’ ਵੱਲੋ ‘ਪੂਰਨ ਦਾ ਬਾਗ’ਦੇ ਲੇਖਕ ਸ: ਬਲਦੇਵ ਸਿੰਘ ਬੁੱਧ ਸਿੰਘ ਵਾਲਾ ਨੂੰ ਵਧਾਈ ਦਿਦਿਆ ਇਸ ਨਾਵਲ ਉਪਰ ਵਿਚਾਰ ਚਰਚਾ ਕੀਤੀ ਗਈ।ਉਨਾ ਅਹਿਮ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਨਾਵਲ ਵਿਚ ਲੇਖਕ ਨੇ ਫੋਜ ਦੀ ਨੌਕਰੀ ਤੋ ਲੈ ਕੇ ਅੱਜ ਤੱਕ ਆਪਣੀ ਜਿੰਦਗੀ ਵਿਚ ਵਾਪਰੀਆਂ ਘਟਨਾਵਾ ਨੂੰ ਬੇਹਦ ਸਿਖਿਅਤਮਕ ਤਰੀਕੇ ਰਾਹੀ ਪੇਸ ਕੀਤਾ ਹੈ।ਇਹ ਹਾਂਗਕਾਂਗ ਵਿਚ ਪ੍ਰਰਕਾਸਤ ਕੀਤਾ ਜਾਣ ਵਾਲਾ ਪਹਿਲਾ ਪੰਜਾਬੀ ਨਾਵਲ ਹੈ ਅਤੇ ਸ:ਬੁੱਧਸਿੰਘ ਵਾਲਾ ਹਾਂਗਕਾਂਗ ਦੇ ਪਹਿਲੇ ਪੰਜਾਬੀ ਨਾਵਲਕਾਰ ਬਣ ਗਏ ਹਨ।ਇਸ ਉਪਰੰਤ ਸ:ਭੁਪਿੰਦਰ ਸਿੰਘ ਮਾਨ,(ਪ੍ਰਧਾਨ ਪੰਜਾਬ ਯੂਥ ਕਲੱਬ)ਗੀਤਕਾਰ ਜੱਸੀ ਤੁਗਲਵਾਲ (ਸੰਤਰੰਗ ਇੰਨਟਰਟੇਨਰਜ),ਮਾਸਟਰ ਜਗਤਾਰ ਸਿੰਘ ਢੁਡੀਕੇ,ਸ:ਜੁਝਾਰ ਸਿੰਘ (ਹਾਂਗਕਾਂਗ ਸਿੱਖ ਐਸੋਸੀਏਸਨ) ਅਤੇ ਅਮਰਜੀਤ ਸਿੰਘ ‘ਪੰਜਾਬੀ ਚੇਤਨਾ’ਵੱਲੋ ਸਾਝੇ ਤੌਰ ਤੇ ਨਾਵਲ ‘ਪੂਰਨ ਦਾ ਬਾਗ’ਨੂੰ ਲੋਕ ਅਰਪਣ ਕੀਤਾ ਗਿਆ।ਨਾਵਲਕਾਰ ਸ:ਬੁੱਧ ਸਿੰਘ ਵਾਲਾ ਨੇ ਖੁਸੀ ਵਿੱਚ ਗਦ ਗਦ ਹੁੰਦਿਆ ਭਾਵਕ ਭਾਸਨ ਕਰਦਿਆ ਸਮੰਚੇ ਸਹਿਯੋਗੀਆਂ ਤੇ ਆਏ ਸੱਜਣ ਦਾ ਤਹਿ ਦਿਲੌ ਧੰਨਵਾਦ ਕੀਤਾ।ਉਨਾ ਵੱਲੌ ਸੁਣੀਆਂ ਗਈਆਂ ਕਵਿਤਾਵਾ ਤੇ ਚੁਟਕਲਿਆਂ ਨੇ ਮਹੋਲ ਨੂੰ ਹਾਸਿਆਂ ਠਹਾਕਿਆਂ ਵਿਚ ਬਦਲ ਦਿਤਾ।

ਸਮਾਗਮ ਦੌਰਾਨ ਨੌਜਵਾਨ ਕਵੀਆਂ ਵੱਲੋਂ ਜਿਥੈ ਬੀਤੇ ਸਮੇ ਦੋਰਨਾ ਵਿਛੜੈ ਹਰਿੰਦਰ ਸਿੰਘ‘ ਮਹਿਬੂਬ’, ਰਾਮ ਸਰੂਪ ‘ਅਖਣੀ’,ਗਜਲ ਗਾਇਕ ਜਗਜੀਤ ਸਿੰਘ,ਭਾਈ ਮੰਨਾ ਸਿੰਘ ਨਾਟਕਾਕਰ ਅਤੇ ਮਨੁੱਖਤਾ ਦੀ ਭਲਾਈ ਲਈ ਕਰਜ ਕਰਨ ਵਾਲੇ ਸਟੀਵ ਜੋਬ ਨੂੰ ਸਰਧਾ ਸੁਮਨ ਅਰਪਿਤ ਕੀਤੇ ਗਏ,ਉਥੈ ਰਚਨਾਵਾ ਰਾਹੀ ਭਾਈ ਵੀਰ ਸਿੰਘ,ਬਾਬਾ ਬੁੱਲੇ ਸਾਹ, ਸਿਵ ਕੁਮਾਰ ਬਲਾਟਲਵੀ,ਅਮ੍ਰਿਤਾ ਪ੍ਰੀਤਮ,ਚਰਨ ਸਿੰਘ ਸਹੀਦ,ਪ੍ਰੌ ਪੂਰਨ ਸਿੰਘ,ਪ੍ਰੌ ਮੋਹਨ ਸਿੰਘ,ਦੀਵਾਨ ਸਿੰਘ ਕਾਲੇ ਪਾਣੀ , ਧਨੀਰਾਮ ਚਾਤਰਿਕ ਅਤੇ ਨੰਦ ਲਾਲ ਨੂਰਪੂਰੀ ਨੂੰ ਵੀ ਯਾਦ ਕੀਤਾ ਗਿਆ।ਨੌਜਵਾਨ ਸਾਇਰ ਗੁਰਜੀਤ ਸਿੰਘ ਗੈਰੀ ਸੰਧੂ,ਜਿੰਦਰ ਭਗਤੂਪੁਰੀਆਂ,ਚਮਕੌਰ ਸਿੰਘ ਤੇ ਲਖਵੀਰ ਸਿੰਘ ਲੱਖਾ ਵੱਲੋ ਆਪਣੀਆਂ ਰਚਨਾਵਾ ਰਾਹੀ ਡੇਰਾਬਾਦ, ਨਸਾਖੋਰੀ,ਬੇਰੁਜਗਾਰੀ ਤੇ ਹੋਰ ਸਮਾਜਿਕ ਮੱਦਿਆ ਨੂੰ ਕਲਾ ਮਈ ਤਰੀਕੇ ਨਾਲ ਪੇਸ ਕਰਕੇ ਦਰਸਕਾ ਦੀ ਖੂਬ ਵਾਅ ਵਾਅ ਖੱਟੀ ਗਈ।ਹਾਂਗਕਾਂਗ ਦੇ ੳਭਰ ਰਹੇ ਗਾਇਕ ਰਣਜੀਤ ਔਜਲਾ ਵੱਲੋ ਆਪਣੀ ਜਾਦੂਮਈ ਸਬਦਾਵਲੀ ਅਤੇ ਸੁਰੀਲੀ ਅਵਾਜ ਰਾਹੀ ਮਹੌਲ ਨੂੰ ਮੰਤਰਮੁਗਧ ਕਰ ਦਿਤਾ ਗਿਆ।ਰੋਮੀਓ ਹਾਂਗਕਾਂਗ,ਗਗਨ ਭਲੂਰੀਆ ਨੇ ਸੁਰਜੀਤ ਪਾਤਰ ਦੀਆਂ ਗਜਲਾ ਅਤੇ ਆਪਣੇ ਰਾਹੀ ਰਚੇ ਗੀਤਾ ਦੁਆਰਾ ਮਦਹੋਸੀ ਦਾ ਆਲਮ ਬਖੇਰ ਦਿੱਤਾ।

ਇਸ ਤੋ ਇਲਾਵਾ ਗੀਤਕਾਰ ਜੱਸੀ ਤੁਗਲਵਾਲ (ਸੰਤਰੰਗ ਇੰਨਟਰਟੇਨਰਜ),ਜੁਝਾਰ ਸਿੰਘ ਤੇ ਸੁਖਬੀਰ ਸਿੰਘ (ਸਿੱਖ ਐਸੋਸੀਏਸਨ),ਸ:ਭੁਪਿੰਦਰ ਸਿੰਘ ਮਾਨ,ਪ੍ਰਧਾਨ ਪੰਜਾਬ ਯੂਥ ਕਲੱਬ, ਮਸਾਟਰ ਜਗਤਾਰ ਸਿੰਘ ਢੁਡੀਕੇ ਤੇ ਨਿਰਮਲ ਸਿੰਘ 'ਭੁੱਲਰ' ਵੱਲੋ ਵੱਖੌ ਵੱਖ ਤੌਰ ਤੇ ਸਟੇਜ ਤੋ ਸਬੋਧਨ ਕਰਦਿਆ ਕਿਹਾ ਗਿਆ ਕਿ ਆਉਣ ਵਾਲੇ ਸਮੇ ਵਿਚ ਹਾਂਗਕਾਂਗ ਦੇ ਪੰਜਾਬੀ ਭਾਈਚਾਰੇ ਦੀ ਨੁਮਾਇਦਗੀ ਕਰ ਰਹੀਆਂ ਸਭਾ ਸੁਸਾਇਟੀਆਂ ਤੇ ਕਲੱਬਾ ਨੂੰ ਸਾਝੈ ਤੌਰ ਤੇ ਐਸੇ ਉਸਾਰੂ ਸੋਚ ਵਾਲੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਜਿਨਾਂ ਵਿਚ ਪਰਿਵਾਰ ਸਮੇਤ ਸਮੂਲੀਅਤ ਕੀਤੀ ਜਾ ਸਕੇ।ਇਸ ਪ੍ਰੋਗਰਮਾ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕਰਦਿਆਂ ਬੁਲਾਰਿਆਂ ਵੱਲੋ ਕਿਹਾ ਗਿਆ ਕਿ ਇਸ ਸਮਾਗਮ ਨੇ ਜਿਥੈ ਸਾਹਿਤਕ ਮਹਿਕਾ ਬਖੈਰੀਆਂ ਹਨ ਉਥੇ ਭਾਈਚਾਰਕ ਏਕਤਾ ਦਾ ਸਦੇਸ ਦੇਣ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਮਾਗਮ ਵਿਚ ਉਚੇਚੇ ਤੌਰ ਤੇ ਸ:ਪ੍ਰਬਦਿਆਲ ਸਿੰਘ (ਸਮਰਾਟ ਰੈਸਟੋਰੈਟ),ਮਲਕੀਤ ਸਿੰਘ (ਮਹਿਫਲਾ ਦਾ ਬਾਦਸਾਹ) ਨਿਸਨਾ ਸਿੰਘ, ਕਰਤਾਰ ਸਿੰਘ ਭਾਲਾ,ਸੈਰੀ ਸੰਧੂ,ਪਰਮਿੰਦਰ ਸਿੰਘ ਗਰੇਵਾਲ,ਗੁਰਮੀਤ ਸਿੰਘ ਬੱਧਣੀ ਕਲਾ,ਰਣਬੀਰ ਸਿੰਘ 'ਰਾਣਾ' (ਨਿਊ ਪੰਜਾਬ ਸਟੋਰ)ਅਤੇ ਹੋਰ ਬਹੁਤ ਸਾਰੇ ਵੀਰ ਸਮੂਲੀਅਤ ਕਰਨ ਲਈ ਪਹੁੰਚੇ।ਅਖੀਰ ਵਿਚ ਸ:ਅਮਰਜੀਤ ਸਿੰਘ 'ਪੰਜਾਬੀ ਚੇਤਨਾ' ਵੱਲੋ ਸਹਿਯੋਗ ਦੇਣ ਲਈ ਸਭ ਮਿੱਤਰ ਸੱਜਣਾ ਅਤੇ ਸਭਾ ਸਸੁਾਇਟੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਵੱਲੋਂ ਜਲਦੀ ਹੀ ਅਜਿਹਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਵਿਚ ਹਾਂਗਕਾਂਗ ਦਾ ਸਮੂਹ ਭਾਈਚਾਰੇ ਵੱਲੋ ਸਮੂਲੀਅਤ ਕੀਤੀ ਜਾ ਸਕੇ ਅਤੇ ਇਸ ਲਈ ਉਹ ਹਾਂਗਕਾਂਗ ਦੇ ਸਮੁਚੇ ਅਦਾਰਿਆ ਦਾ ਸਹਿਯੌਗ ਲੈਣਗੇ।ਪੰਜਾਬੀ ਚੇਤਨਾ ਦੇ ਵਿਸੇਸ ਸੱਦੇ ਤੇ ਪਹੁੰਚੇ ਸ:ਡੀ ਪੀ ਸਿੰਘ, ਅਕਬੀਰ ਸਿੰਘ ਬਰਾੜ,ਰੋਮੀਓ ਹਾਂਗਕਾਂਗ,ਤੇ ਮਲਕੀਤ ਸਿੰਘ ਵੱਲੋ ਇਸ ਸਹਿਤਕ ਸਾਮ ਦੇ ਖੁਸਮਈ ਪਲਾ ਨੂੰ ਨੂੰ ਆਪਣਿਆਂ ਕੈਮਰਿਆਂ ਵਿਚ ਕੈਦ ਕੀਤਾ ਗਿਆ।ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਵਿਚ ਪੰਜਾਬੀ ਚੇਤਨਾ,ਪੰਜਾਬ ਯੁਥ ਕਲੱਬ,ਖਾਲਸਾ ਹਾਕੀ ਕਲੱਬ,ਹਾਂਗਕਾਂਗ ਸਿੱਖ ਐਸੌਸੀਏਸਨ,ਸਿੰਘ ਸਭਾ ਹਾਕੀ ਕਲੱਬ,ਸੰਤਰੰਗ ਇਟਰਟੇਨਰਜ,ਨਿਊ ਸਟਾਟ ਵੇਬ ਅਤੇ ਹੋਰ ਬਹੁਤ ਸਾਰੀਆਂ ਸੰਸ਼ਥਾਵਾ ਵੱਲੋ ਸਾਝੇ ਤੌਰ ਤੇ ਸਮੂਲੀਅਤ ਕਰਕੇ ਭਾਈਚਾਰਕ ਏਕੇ ਦਾ ਪੈਗਾਮ ਦਿਤਾ।





