ਵਿਸ਼ਵ ਏਡਜ਼ ਦਿਵਸ ਸੰਬੰਧੀ ਚਾਰਟ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਪੰਜਾਬੀ ਟੂਡੈ)-ਇਥੋਂ ਥੋੜ੍ਹੀ ਦੂਰ ਸਥਿਤ ਸਰਕਾਰੀ ਹਾਈ ਸਕੂਲ ਸੱਕਾਂਵਾਲੀ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਸਮਾਰੋਹ ਕਰਵਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਸਕੂਲ ਮੁੱਖ ਅਧਿਆਪਕਾ ਹਰਬੰਸ ਕੌਰ ਨੇ ਕੀਤੀ। ਪਿੰਡ ਦੇ ਸਰਪੰਚ ਅਤੇ ਸਕੂਲ ਦੀ ਪਸਵਕ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਸੰਧੂ ਸਮਾਰੋਹ ਸਮੇਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ,ਜਦੋਂਕਿ ਸਾਬਕਾ ਸਰਪੰਚ ਅਤੇ ਸਕੂਲ ਦੀ ਪੀ.ਟੀ.ਆਈ. ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਸੰਧੂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਦਾਨੀ ਸੱਜਣ ਸ. ਮੋਦਨ ਸਿੰਘ ਸੰਧੂ ਸਮਾਰੋਹ ਵਿਚ ਬਤੌਰ ਸਤਿਕਾਰਤ ਮਹਿਮਾਨ ਸ਼ਾਮਲ ਹੋਏ।ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਸੀਨੀਅਰ ਅਧਿਆਪਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮਨਜਿੰਦਰ ਸਿੰਘ ਅਤੇ ਹੋਰਨਾਂ ਨੇ ਏਡਜ਼ ਤੋਂ ਰੋਕ ਥਾਮ ਸੰਬੰਧੀ ਜਾਣਕਾਰੀ ਦਿੱਤੀ। ਇਸ ਸਮੇਂ ਵਿਦਿਆਰਥੀਆਂ ਨੇ ਚਾਰਟ ਬਨਾਉਣ ਦੇ ਮੁਕਾਬਲੇ ਵਿਚ ਭਾਗ ਲਿਆ,ਜਿਸ ਵਿਚ ਅਮਨਦੀਪ ਕੌਰ ਨੇ ਪਹਿਲਾ, ਮਨਜਿੰਦਰ ਸਿੰਘ ਦੂਸਰਾ ਤੇ ਅਮਨਦੀਪ ਕੌਰ ਅਤੇ ਕੁਲਬੀਰ ਕੌਰ ਦੋਹਾਂ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਤਨਾਮ ਸਿੰਘ, ਰਵਿੰਦਰ ਸਿੰਘ, ਰੀਨਾ, ਸੁਖਦੀਪ ਕੌਰ, ਬੱਗੋ, ਧਰਮਪ੍ਰੀਤ ਸਿੰਘ, ਅਮਰਜੀਤ ਕੌਰ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਆਦਿ ਨੂੰ ਮੁੱਖ ਮਹਿਮਾਨ ਅਤੇ ਦੂਸਰੇ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਇਨਾਮ ਵੰਡੇ।ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਸੰਧੂ ਸਰਪੰਚ ਨੇ ਕਿਹਾ ਕਿ ਅਨੇਕਾਂ ਬੀਮਾਰੀਆਂ ਤੋਂ ਪ੍ਰਹੇਜ ਕਰਨ ਨਾਲ ਹੀ ਬਚਿਆ ਜਾ ਸਕਦਾ ਹੈ, ਜਿੰਨ੍ਹਾਂ ਵਿਚੋਂ ਏਡਜ਼ ਵੀ ਇਕ ਹੈ।ਇਹ ਬੀਮਾਰੀ ਛੂਤ ਦੀ ਬੀਮਾਰੀ ਨਹੀਂ ਹੈ, ਸਗੋਂ ਇਹ ਆਮ ਕਰਕੇ ਨਜਾਇਜ਼ ਸਰੀਰਕ ਸੰਬੰਧਾਂ ਕਾਰਨ ਹੀ ਫੈਲਦੀ ਹੈ। ਸਕੂਲ ਮੁਖੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਭਨਾਂ ਲਈ ਚਾਹ-ਪਾਣੀ ਅਤੇ ਮਠਿਆਈ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ। ਬਾਅਦ ਵਿਚ ਸਕੂਲੀ ਵਿਦਿਆਰਥੀ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਮਿਲ ਕੇ ਰੈਲੀ ਵੀ ਕੱਢੀ। ਸਮਾਰੋਹ ਸਮੇਂ ਸਕੂਲ ਸਟਾਫ਼ ਦੇ ਜਸਪਾਲ ਸਿੰਘ ਗਰੇਵਾਲ, ਹਰਬਖਸ਼ ਬਹਾਦਰ ਸਿੰਘ ਰਾਜੂ, ਦੀਪਕ ਬਾਂਸਲ, ਲੀਨਾ ਕੌਸ਼ਲ ਅਤੇ ਕੰਵਲਜੀਤ ਸਿੰਘ ਆਦਿ ਮੌਜੂਦ ਸਨ।





