ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦਾ ਕਬੱਡੀ ਅਤੇ ਫੁੱਟਬਾਲ ਕੱਪ ਸਮਾਪਤ ਫੁੱਟਬਾਲ ‘ਚ ਬੱਡੂਵਾਲ ਅਤੇ ਕਬੱਡੀ ‘ਚ ਬੱਗੇ ਦੀ ਟੀਮ ਜੇਤੂ

ਸ਼ਾਹਕੋਟ,1 ਜਨਵਰੀ (ਸਚਦੇਵਾ)ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਕਰਵਾਇਆ ਗਿਆ ਚਾਰ ਰੋਜ਼ਾ ਫੁੱਟਬਾਲ ਅਤੇ ਕਬੱਡੀ ਕੱਪ ਅੱਜ ਦੇਰ ਸ਼ਾਮ ਸਮਾਪਤ ਹੋ ਗਿਆ।ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬਲਕਾਰ ਸਿੰਘ ਚੱਠਾ ਅਤੇ ਅਵਤਾਰ ਸਿੰਘ ਬੈਂਸ (ਯੂ.ਐਸ.ਏ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਬਲਕਾਰ ਸਿੰਘ ਚੱਠਾ ਅਤੇ ਅਵਤਾਰ ਸਿੰਘ ਬੈਂਸ ਨੇ ਕਿਹਾ ਕਿ ਅਜ਼ਾਦ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਅਤੇ ਕਬੱਡੀ ਕੱਪ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ, ਬਹੁਤ ਹੀ ਸਲਾਹੁਣ ਯੋਗ ਕਦਮ ਹੈ ।ਇਸ ਦੇ ਜਰੀਏ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਵੀ ਦੂਰ ਹੋਵੇਗੀ ਅਤੇ ਨੌਜਵਾਨ ਖੇਡਾਂ ਵਿੱਚ ਭਾਗ ਲੈ ਕੇ ਚੰਗਾ ਨਾਮ ਖੱਟ ਕੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ।ਇਸ ਮੌਕੇ ਫੁੱਟਬਾਲ ਪਿੰਡ ਪੱਧਰੀ ਦੇ ਫਾਈਨਲ ਮੁਕਾਬਲੇ ‘ਚ ਬੱਡੂਵਾਲ ਦੀ ਟੀਮ ਨੇ ਪਹਿਲਾਂ ਅਤੇ ਸ਼ਾਹਕੋਟ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ।ਇਸ ਤਰ੍ਹਾਂ ਕਬੱਡੀ ਪਿੰਡ ਪੱਧਰੀ ਦੇ ਫਾਈਨਲ ਮੁਕਾਬਲਿਆ ‘ਚ ਪਿੰਡ ਬੱਗੇ ਦੀ ਟੀਮ ਨੇ ਪਹਿਲਾ ਅਤੇ ਕੱਸੂਆਣਾ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ।ਇਸ ਮੌਕੇ 60 ਸਾਲ ਦੇ ਬਜ਼ੁਰਗਾਂ ਅਤੇ ਵੱਖ-ਵੱਖ ਵਰਗਾਂ ਦੇ ਬੱਚਿਆ ਦੀਆਂ ਦੌੜ੍ਹਾ ਕਰਵਾਈਆ ਗਈਆ ।ਇਸ ਮੌਕੇ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਬਲਕਾਰ ਸਿੰਘ ਚੱਠਾ, ਅਵਤਾਰ ਸਿੰਘ ਬੈਂਸ, ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ, ਗੁਰਪ੍ਰੀਤ ਸਿੰਘ ਸੋਨੀ ਸਲੈਚਾ, ਡਾਕਟਰ ਦਵਿੰਦਰ ਸਿੰਘ, ਮੰਗਤ ਰਾਜ ਪੰਜਾਬ ਪੁਲਿਸ, ਲਾਡੀ ਟਾਂਕ, ਪਰਮਿੰਦਰ ਸਿੰਘ ਪਿੰਦੀ ਪੰਜਾਬ ਪੁਲਿਸ, ਮੰਗਤ ਰਾਏ ਮੰਗੀ ਨੇ ਫੁੱਟਬਾਲ,ਕਬੱਡੀ ਕੱਪ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ । ਅੰਤ ਵਿੱਚ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ, ਰਾਏ ਸਾਹਬ ਜੈਨ, ਕੁਲਵੰਤ ਰਾਏ, ਅਰਜਨ ਟਾਂਕ, ਬਖਸ਼ੀਸ਼ ਸਿੰਘ, ਧਰਮਿੰਦਰ ਸਿੰਘ, ਲਾਡੀ ਟਾਂਕ, ਮੰਗਤ ਰਾਜ, ਮੰਗਤ ਮੰਗੀ,ਗੁਰਪ੍ਰੀਤ ਸੋਨੀ ਸਲੈਚਾ, ਡਾਕਟਰ ਦਵਿੰਦਰ ਸਿੰਘ, ਪਰਮਿੰਦਰ ਪਿੰਦੀ, ਗੁਰਦਿਆਲ ਸਿੰਘ ਆਦਿ ਸ਼ਾਮਲ ਸਨ ।





