ਪੰਜਾਬੀ ਮੁਟਿਆਰਾ ਵੱਲੋ ਨਾਰਵੇ ਦੇ ਤਰਾਨਬੀ ਵਿਖੇ ਗਿੱਧਾ ਸ਼ਾਮ ਮਨਾਈ ਗਈ।

ਤਰਾਨਬੀ (ਰੁਪਿੰਦਰ ਢਿੱਲੋ ਮੋਗਾ)ਪੰਜਾਬੀਆ ਨੇ ਆਪਣੇ ਖੁੱਲੇ ਸੁਭਾਅ,ਵਿਰਸੇ ਅਤੇ ਸਭਿਅਤਾ ਲਈ ਪਿਆਰ ਦਾ ਜ਼ਜਬਾ ਸਦਕੇ ਅੱਜ ਵਿਦੇਸ਼ਾ ਚ ਵੀ ਪੰਜਾਬੀ ਮਾਹੋਲ ਨੂੰ ਸਾਕਾਰ ਕਰ ਦਿੱਤਾ ਹੈ। ਜਿੱਥੇ ਗਰਮੀ ਰੁੱਤੇ ਯੋਰਪ, ਕੇਨੈਡਾ,ਅਮਰੀਕਾ, ਆਸਟਰੇਲੀਆ ਆਦਿ ਮੁੱਲਕਾ ਚ ਖੇਡ ਟੂਰਨਾਮੈਟਾ,ਰੰਗਾ ਰੰਗ ਪ੍ਰੋਗਰਾਮਾ ਦੀਆ ਖਬਰਾਂ ਹਮੇਸ਼ਾ ਅਖਬਾਰਾ ਦੀਆ ਸੁਰਖੀਆ ਬਣੀਆ ਰਹਿੰਦੀਆ ਹੈ,ਉਥੇ ਹੀ ਇਹਨਾ ਮੁਲਕਾ ਚ ਸਰਦੀ ਰੁੱਤੇ ਬਰਫਵਾਰੀ, ਛੋਟੇ ਦਿਨ ਆਦਿ ਕਾਰਨ ਪੰਜਾਬੀ ਲੋਕ ਜਾ ਤਾ ਆਪਣੀ ਮਾਤ ਭੂਮੀ ਨੂੰ ਰੁੱਖ ਕਰਦੇ ਹਨ ਜਾ ਫਿਰ ਆਪਣੀ ਵਿਰਸੇ ਦਾ ਆਨੰਦ ਮਾਨਣ ਲਈ ਗਿੱਧਾ ਭੰਗੜਾ, ਸਭਿਆਚਾਰਿਕ ਨਾਈਟਾ ਦਾ ਆਜੋਯਨ ਜਰੂਰ ਕਰਵਾਉਦੇ ਹਨ। ਇਸੇ ਹੀ ਪੰਜਾਬੀ ਵਿਰਸੇ ਦੀ ਝਾਤ ਪਿੱਛਲੇ ਦਿਨੀ ਨਾਰਵੇ ਦੇ ਦਰਾਮਨ ਇਲਾਕੇ ਦੇ ਤਰਾਨਬੀ ਕਸਬੇ ਚ ਵੇਖਣ ਲਈ ਮਿੱਲੀ। ਜਿੱਥੇ ਤਰਾਨਬੀ ਇਲਾਕੇ ਦੀਆ ਮੁਟਿਆਰਾ ਨੇ ਰਲ ਮਿਲ ਲੇਡੀਜ ਗਿੱਧਾ ਸ਼ਾਮ ਦਾ ਆਜੋਯਨ ਕੀਤਾ ਅਤੇ ਇੱਕਠੀਆ ਹੋ ਖੂਬ ਗਿੱਧਾ ਬੋਲੀਆ ਪਾਈਆ ਅਤੇ ਸ਼ਇਦ ਆਪਣੇ ਪਿੰਡ, ਸ਼ਹਿਰ ਕਸਬੇ ਦੀਆ ਸਖੀਆ ਸਹੇਲੀਆ ਨਾਲ ਪਾਏ ਗਿੱਧੇ ਅਤੇ ਬਿਤਾਏ ਸਮੇ ਨੂੰ ਯਾਦ ਕੀਤਾ। ਇਸ ਮੋਕੇ ਇੱਕਠੀਆ ਹੋਈਆ ਮੁਟਿਆਰਾ ਵੱਲੋ ਸ਼ਾਮ ਦੇ ਖਾਣੇ ਦਾ ਵੀ ਸੋਹਣਾ ਪ੍ਰੰਬੱਧ ਕੀਤਾ ਗਿਆ।ਇਸ ਮੋਕੇ ਪ੍ਰੀਤੀ ਢਿੱਲੋ,ਜੱਸੀ ਗਿੱਲ, ਨੀਲਮ, ਸਨਦੀਪ, ਵੰਨਦਨਾ, ਰੁਪਿੰਦਰ ,ਹਰਦੀਪ,ਰਵਿੰਦਰ ਕੋਰ ਰਾਜੂ,ਨਵਪ੍ਰੀਤ, ਰੁਪਿੰਦਰ, ਪ੍ਰਮਿੰਦਰ, ਸ਼ੈਰੀ ਆਦਿ ਹਾਜ਼ਰ ਸਨ।





