ਲੈਪਟਾਪ ਜਿੱਤਣ ਵਾਲੇ ਵਿਦਿਆਰਥੀ ਦਾ ਸਕੂਲ ’ਚ ਸਨਮਾਨ

ਸਰਕਾਰੀ ਸੀਨੀਅਰ ਸੈਕੰਡਰੀ ਸੂਕਲ (ਲੜਕੇ) ਮਲਸੀਆਂ ਵਿਖੇ ਵਿਦਿਆਰਥੀ ਹੀਰਾ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਧਰਮਪਾਲ ਅਤੇ ਸਟਾਫ਼ । ਤਸਵੀਰˆਸੁਖਦੀਪ ਸਿੰਘ
ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਬੀਤੇ ਦਿਨੀ ਸੱਤਿਅਮ ਇੰਸਟੀਚਿਊਟ ਜਲੰਧਰ ਵਿਖੇ ਹੋਏ ਟੇਲੈਂਟ ਸਰਚ ਕੰਪੀਟੀਸ਼ਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲਸੀਆਂ ਦਾ ਵਿਦਿਆਰਥੀ ਹੀਰਾ ਵੱਲੋਂ ਪਹਿਲੇ ਸਥਾਨ ’ਤੇ ਆਉਣ ਕਾਰਨ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਉਸ ਵਿਦਿਆਰਥੀ ਨੂੰ ਲੈਪਟਾਪ ਦੇ ਕੇ ਸਨਮਾਨਤ ਕੀਤਾ ਗਿਆ । ਵਿਦਿਆਰਥੀ ਹੀਰਾ ਦੀ ਇਸ ਕਾਮਯਾਬੀ ਤੋਂ ਖੁਸ਼ ਸਕੂਲ ਦੇ ਸਟਾਫ਼ ਵੱਲੋਂ ਉਸਦਾ ਸਕੂਲ ਵਿੱਚ ਵੀ ਪ੍ਰਿੰਸੀਪਲ ਸ਼੍ਰੀ ਧਰਮਪਾਲ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸ਼੍ਰੀ ਧਰਮਪਾਲ ਨੇ ਕਿਹਾ ਕਿ ਸਾਡੇ ਸਕੂਲ ਲਈ ਇਹ ਬਹੁਤ ਹੀ ਫਖਰ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਨੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਾਡੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਇਸ ਵਿਦਿਆਰਥੀ ਤੋਂ ਸੇਧ ਲੈ ਕੇ ਇਹੋ ਜਿਹੀਆਂ ਜਿੱਤਾਂ ਹਾਸਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਸਕੂਲ ਦੇ ਵਿਦਿਆਰਥੀ ਹੀਰਾ, ਉਸਦੇ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ । ਸਕੂਲ ਦੇ ਐਸ. ਐਸ. ਮਾਸਟਰ ਸ. ਗੁਰਮੁੱਖ ਸਿੰਘ ਵੱਲੋਂ ਹੀਰਾ ਨੂੰ ਆਪਣੇ ਵੱਲੋਂ 500 ਰੁਪਏ ਦਾ ਇਨਾਮ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੱਖ ਸਿੰਘ, ਵਿਜੇ ਕੁਮਾਰ, ਮੰਗਤ ਰਾਏ, ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਕੁਮਾਰ, ਮਨਜੀਤ ਸਿੰਘ, ਮੈਡਮ ਲਵਲੀਨ ਵਰਮਾ, ਅੰਜੂ ਬਾਲਾ, ਹਰਜਿੰਦਰ ਕੌਰ, ਤਜਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਸਾਰੇ ਸਟਾਫ਼ ਨੇ ਵਿਦਿਆਰਥੀ ਹੀਰਾ ਤੋਂ ਉਜਵਲ ਭਵਿੱਖ ਦੀ ਕਾਮਨਾ ਕੀਤੀ ।





