ਅਕਾਲੀ ਦਲ ਦਿੱਲੀ ਵਪਾਰ ਵਿੰਗ ਦੀ ਵਿਸ਼ੇਸ਼ ਇੱਕਤਰਤਾ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਪੱਖੋਵਾਲ ਦੀ ਅਗਵਾਈ ਹੇਠ ਹੋਈ

ਲੁਧਿਆਣਾ, 19 ਸਤੰਬਰ (ਜਸਦੀਪ ਸਿੰਘ, ਵਿਕਰਮ ਵਰਮਾ) ਅਕਾਲੀ ਦਲ ਦਿੱਲੀ ਵਪਾਰ ਵਿੰਗ ਦੀ ਵਿਸ਼ੇਸ਼ ਇੱਕਤਰਤਾ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਪੱਖੋਵਾਲ ਦੀ ਅਗਵਾਈ ਹੇਠ ਹੋਈ ।ਮੀਟਿੰਗ ਵਿੱਚ ਸਰਬਸੰਮਤੀ ਨਾਲ ਸੂਬਾ ਇਕਾਈ ਵਿੱਚ ਵਿਸਤਾਰ ਕਰਦੇ ਹੋਏ ਅਮਰਜੀਤ ਸਿੰਘ ਪੱਖੋਵਾਲ ਨੂੰ ਸੂਬਾ ਵਪਾਰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਰਾਮ ਜੀ ਕੁੰਦਰਾ ਅਤੇ ਦਿਲਪ੍ਰੀਤ ਸਿੰਘ ਤਨੇਜਾ ਨੂੰ ਮੀਤ ਪ੍ਰਧਾਨ, ਵਿਸ਼ਾਲ ਕਟਾਰੀਆ ਨੂੰ ਸੱਕਤਰ ਜਨਰਲ ਨਿਯੁਕਤ ਕੀਤਾ।ਇਸਦੇ ਨਾਲ ਰਾਜਨ ਕੁੰਦਰਾ ਨੂੰ ਵਿਧਾਨ ਸਭਾ ਹਲਕਾ ਪੱਛਮੀ ਦਾ ਯੂਥ ਪ੍ਰਧਾਨ ਅਤੇ ਦਲਜੀਤ ਸਿੰਘ ਇਯਾਲੀ ਨੂੰ ਜ਼ਿਲ੍ਹਾ ਯੂਥ ਵਿੰਗ ਦਾ ਸੱਕਤਰ ਜਨਰਲ ਨਿਯੁਕਤ ਕੀਤਾ । ਉਕਤ ਐਲਾਨ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੱਖੋਵਾਲ ਰੋਡ ਸਥਿਤ ਕਰਨੈਲ ਸਿੰਘ ਨਗਰ ਵਿਖੇ ਜਸਪ੍ਰੀਤ ਸਿੰਘ ਪੱਖੋਵਾਲ ਦੇ ਨਿਵਾਸ ਤੇ ਨਵੇਂ ਨਿਯੁਕਤ ਹੋਏ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਸੋਂਪਦੇ ਹੋਏ ਨਿਸ਼ਕਾਮ ਭਾਵ ਨਾਲ ਪੰਥ ਤੇ ਸਮਾਜ ਦੀ ਸੇਵਾ ਦੀ ਸੁੰਹ ਚੁਕਾਈ।ਇਸ ਮੌਕੇ ਵਪਾਰ ਵਿੰਗ ਵਲੋਂ ਵਪਾਰੀ ਹਿੱਤਾਂ ਦੀ ਰਾਖੀ ਲਈ ਕੀਤੇ ਕੰਮਾਂ ਦੇ ਲੇਖਾ ਜੋਖਾ ਪੇਸ਼ ਕਰਦੇ ਹੋਏ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਸੌਂਪੀਆਂ।ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵਪਾਰ ਵਿੰਗ ਵਲੋਂ ਪੇਸ਼ ਕੀਤੀ ਡੇਢ ਸਾਲ ਦੀ ਪੇਸ਼ ਕੀਤੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਵਪਾਰ ਵਿੰਗ ਨੂੰ ਹੋਰ ਸਰਗਰਮ ਕਰਨ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਪਾਰ ਵਿੰਗ ਨੂੰ ਮਜ਼ਬੂਤ ਕਰਨ ਦੀ ਹੋਰ ਲੋੜ ਹੈ । ਮੀਟਿੰਗ ਦੇ ਅਯੋਜਕ ਜਸਪ੍ਰੀਤ ਸਿੰਘ ਪੱਖੋਵਾਲ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਨਵੇਂ ਨਿਯੁਕਤ ਕੀਤੇ ਅਹੁੱਦੇਦਾਰ ਪਾਰਟੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤੇ ਚਲਦੇ ਹੋਏ ਵਪਾਰੀਆਂ ਦੇ ਹਿੱਤਾ ਦੀ ਰਾਖੀ ਕਰਨ ਦੇ ਨਾਲ ਨਾਲ ਪੰਥ ਦੀ ਚੜਦੀ ਕਲ੍ਹਾ ਲਈ ਵੀ ਕੰਮ ਕਰਨਗੇ।ਇਸ ਮੌਕੇ ਬਲਵਿੰਦਰ ਸਿੰਘ ਭੁੱਲਰ, ਜਗਜੀਤ ਸਿੰਘ ਭੱਟੀ,ਮਨਜੀਤ ਸਿੰਘ ਦੁੱਗਰੀ, ਜਗਤਾਰ ਸਿੰਘ ਸਹਾਰਨਮਾਜਰਾ, ਸਰਪੰਚ ਦਲਜੀਤ ਸਿੰਘ, ਸੁਰਜੀਤ ਸਿੰਘ ਬਾਜੜਾ,ਪਰਮਜੀਤ ਸਿੰਘ ਚਾਵਲਾ, ਸਤਿੰਦਰ ਪਾਲ ਸਿੰਘ ਟੀਟੂ, ਜੀਤ ਸਿੰਘ ਕਾਲੜਾ, ਬੰਟੀ ਨਿਮਾਣਾ, ਗੁਰਦੀਪ ਸਿੰਘ ਪੱਪੂ, ਹਰਿੰਦਰ ਸਿੰਘ ਵਾਲੀਆ, ਰਾਮਜੀ ਕੁੰਦਰਾ, ਦਿਲਪ੍ਰੀਤ ਸਿੰਘ, ਪਰਮਜੀਤ ਸਿੰਘ ਫੁੱਲਾਵਾਲ, ਦਿਲਰਾਜ ਸਿੰਘ, ਮਨਜੀਤ ਸਿੰਘ, ਅਨੂਪ ਸਿੰਘ ਅਤੇ ਗੇਜਾ ਸਿੰਘ ਸਮੇਤ ਕਈ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ ।





