ਵੱਖ-ਵੱਖ ਆਗੂਆ ਵੱਲੋਂ ਦਰਸ਼ਨ ਲਾਲ ਸੱਗੜ ਨੂੰ ਸ਼ਰਧਾਜ਼ਲੀ ਭੇਟ

ਸ਼ਾਹਕੋਟ, 21 ਫਰਵਰੀ (ਸਚਦੇਵਾ) ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਸ਼ਾਹਕੋਟ ਦੇ ਆਗੂ ਰਜਿੰਦਰ ਕੁਮਾਰ ਸੱਗੜ ਦੇ ਪਿਤਾ ਅਤੇ ਪੱਤਰਕਾਰ ਰਮੇਸ਼ ਸੱਗੜ ਦੇ ਚਾਚਾ ਜੀ ਸ਼੍ਰੀ ਦਰਸ਼ਨ ਲਾਲ ਸੱਗੜ ਸਾਬਕਾ ਐਮ.ਸੀ ਨਗਰ ਪੰਚਾਇਤ ਸ਼ਾਹਕੋਟ,ਜਿਨ੍ਹਾਂ ਦਾ ਬੀਤੀ 10 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿੱਤ ਸ਼੍ਰੀ ਗੁਰੜ ਪ੍ਰਾਣ ਜੀ ਦੇ ਪਾਠ ਦਾ ਭੋਗ ਮੰਗਲਵਾਰ ਬਾਅਦ ਦੁਪਹਿਰ ਲਕਸ਼ਮੀ ਨਰਾਇਣ ਮੰਦਿਰ ਸ਼ਾਹਕੋਟ ਵਿਖੇ ਪਾਇਆ ਗਿਆ।ਇਸ ਮੌਕੇ ਦਰਸ਼ਨ ਲਾਲ ਸੱਗੜ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆ ਜਥੇਦਾਰ ਅਜੀਤ ਸਿੰਘ ਕੋਹਾੜ ਮਾਲ ‘ਤੇ ਮੁੜ ਵਿਸੇਬਾ ਮੰਤਰੀ ਪੰਜਾਬ, ਕਰਨਲ ਸੀ.ਡੀ ਸਿੰਘ ਕੰਬੋਜ਼ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਹਰਦੇਵ ਸਿੰਘ ਲਾਡੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਡਾਕਟਰ ਨਵਜੋਤ ਸਿੰਘ ਦਾਹੀਆ ਆਗੂ ਪੀ.ਪੀ.ਪੀ, ਤਰਸੇਮ ਮਿੱਤਲ ਸਟੇਟ ਕਮੇਟੀ ਮੈਂਬਰ ਬੀ.ਜੇ.ਪੀ,ਤੇਜਾ ਸਿੰਘ ਮਾਣਕਪੁਰ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਤਰਸੇਮ ਦੱਤ ਛੁਰਾ, ਗੁਰਮੀਤ ਸਿੰਘ ਕੋਟਲੀ ਨੇ ਕਿਹਾ ਕਿ ਸ਼੍ਰੀ ਦਰਸ਼ਨ ਲਾਲ ਸੱਗੜ ਦੀ ਮੌਤ ਹੋਣ ਨਾਲ ਸਾਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਉਹ ਹਰ ਇੱਕ ਦੇ ਸੁੱਖ-ਦੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਸਨ ਅਤੇ ਇਲਾਕੇ ਵਿਕਾਸ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ।ਇਸ ਮੌਕੇ ਪਗੜੀ ਦੀ ਰਸਮ ਕੀਤੀ ਗਈ, ਜਿਸ ਵਿੱਚ ਦਰਸ਼ਨ ਲਾਲ ਸੱਗੜ ਦੇ ਵੱਡੇ ਲੜਕੇ ਰਜਿੰਦਰ ਕੁਮਾਰ ਸੱਗੜ ਨੂੰ ਸਾਰੀਆ ਜਿੰਮੇਵਾਰੀਆ ਸੌਪੀਆ ਗਈਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ,ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ,ਸ਼ਤੀਸ਼ ਰਿਹਾਨ,ਵਿਨੋਦ ਓਪਲ,ਜਤਿੰਦਰਪਾਲ ਸਿੰਘ ਬੱਲਾ,ਤਾਰਾ ਚੰਦ,ਜਗਮੋਹਣ ਡਾਬਰ,ਵਰਿੰਦਰ ਚੌਧਰੀ,ਬੌਬੀ ਗਰੋਵਰ,ਸ਼ਿਵ ਸੰਭੂ ਗੁਪਤਾ,ਰਾਮ ਤੀਰਥ ਪਾਸੀ,ਸਾਧੂ ਸਿੰਘ ਬਜਾਜ,ਅਨੀਲ ਗੋਇਲ,ਅਮ੍ਰਿਤ ਲਾਲ ਕਾਕਾ,ਸ਼ੁਭਾਸ਼ ਸੋਬਤੀ,ਜਸਵਿੰਦਰ ਸਿੰਘ ਪੋਪਲੀ,ਤਰਨਦੀਪ ਸਿੰਘ ਰੂਬੀ,ਰੇਸ਼ਮ ਲਾਲ, ਪਿਆਰਾ ਸਿੰਘ ਫੌਜੀ, ਡਾ. ਨਿਰੋਤਮ ਸਿੰਘ,ਪ੍ਰੋਫੈਸਰ ਗੁਰਦੇਵ ਸਹਾਏ,ਅਸ਼ਵਨੀ ਜਿੰਦਲ,ਸਤਪਾਲ ਗੁਪਤਾ,ਰਾਜ਼ਾ ਗੋਸਾਈ,ਸਮੂਹ ਪੱਤਰਕਾਰ ਭਾਈਚਾਰਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਸਨ ।





