ਆਈਨਿਫਡ ਦਾ ਮਿਸ ਇੰਡੀਆ ਵੱਲੋਂ ਡਿਜਾਈਨ ਪੈਡ ਲਾਂਚ ਜੋਤ ਪਿ੍ਰਯਾ ਨੂੰ ਭਵਿੱਖ ਵਿੱਚ ਜਿਓਣਾ ਹੈ ਪਸੰਦ ਵਿਹਿਪ ਨੇ ਕੀਤਾ ਵਿਰੋਧ, ਆਈਨਿਫਡ ਦੇ ਫੈਸ਼ਨ ਸ਼ੋਅ ਨੂੰ ਅਸ਼ਲੀਲਤਾ ਦਾ ਨੰਗਾ ਲਾਚ ਐਲਾਨਿਆਂ-
ਬਠਿੰਡਾ, 7 ਜੂਨ (ਅਵਤਾਰ ਸਿੰਘ ਕੈਂਥ)-ਇੰਟਰਨੈਸ਼ਨਲ ਇੰਸਟੀਚਿਉਟ ਆਫ਼ ਫੈਸ਼ਨ ਡਿਜਾਈਨ ਵਲੋਂ ਫੈਸ਼ਨ ਡਿਜਾਈਨ ਸਿੱਖਿਆ ਨੂੰ ਸਰਲ ਅਤੇ ਬੇਹਤਰ ਬਣਾਉਣ ਦੇ ਤਹਿਤ ਡਿਜਾਈਨ ਪੈਡ ਲਾਂਚ ਕੀਤਾ ਗਿਆ ਅਤੇ ਇਹ ਕੰਮ ਫੈਮਿਨਾ ਮਿਸ ਇੰਡੀਆ 2011 ਫਾਇਲਿਸਟ ਜੋਤਪਿ੍ਰਯਾ ਸੂਦ ਵਲੋਂ ਆਪਣੇ ਹੱਥਾਂ ਨਾਲ ਕੀਤਾ ਗਿਆ। ਇਸ ਮੌਕੇ ਸੈਂਟਰ ਡਾਇਰੈਕਟਰ ਮਨੋਜ ਕੁਮਾਰ ਗੁਪਤਾ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਫੈਸ਼ਨ ਡਿਜਾਇਨਿੰਗ ਦੇ ਖੇਤਰ ਵਿੱਚ ਆਈਨਿਫਡ ਦਾ ਅਹਿਮ ਯੋਗਦਾਨ ਹੈ। ਉਥੇ ਹੀ ਜਿੱਥੇ ਪਹਿਲਾਂ ਉਕਤ ਖੇਤਰ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦਾ ਖਰਚਾ ਵੀ ਬਚੇਗਾ ਅਤੇ ਦਿਮਾਗ ਵਿੱਚੋ ਵੀ ਬੋਝ ਦਾ ਵੀ ਖਤਮ ਹੋ ਜਾਵੇਗਾ। ਇਸ ਮੌਕੇ ਆਈਨਿਫਡ ਵਲੋਂ ਵੈਸ਼ਟਰਨ- ਇੰਡੀਅਨ, ਪੰਜਾਬੀ ਫੈਸ਼ਨ ਸ਼ੋਅ ਵੀ ਆਯੋਜਿਤ ਕੀਤਾ ਗਿਆ। ਇਸ ਸਬੰਧੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਵਲੋਂ ਫੈਸ਼ਨ ਸ਼ੋ ਵਿੱਚ ਜਿਹੜੇ ਕੱਪੜੇ ਪਾ ਕੇ ਭਾਗ ਲਿਆ ਗਿਆ ਹੈ ਉਕਤ ਕੱਪੜੇ ਉਨ੍ਹਾਂ ਵਲੋਂ ਹੀ ਤਿਆਰ ਕੀਤੇ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਇੰਸਟੀਚਿਉਟ ਦਾ ਵਿਦਿਆਰਥੀ ਲੁਧਿਆਣਾ ਲੈਕਮੇ ਫੈਸ਼ਨ ਵੀਕ ਵਿੱਚ ਚੁਣਿਆ ਗਿਆ ਹੈ। ਇਸ ਮੌਕੇ ਮਿਸ ਇੰਡੀਆ ਜੋਤਪਿ੍ਰਯਾ ਸੂਦ ਕਹਿ ਉਸ ਨੂੰ ਖਸ਼ੀ ਹੈ ਕਿ ਭਵਿੱਖ ਸੁਧਾਰਨ ਵਿੱਚ ਸਹਿਯੋਗ ਦੇ ਰਿਹਾ ਹੈ। ਉਥੇ ਹੀ ਕਦੇ ਉਹ ਵੀ ਆਈਨਿਫਡ ਦੀ ਵਿਦਿਆਰਥਣ ਰਹਿ ਚੁੱਕੀ ਹੈ। ਫੈਮਿਨਾ ਮਿਸ ਇੰਡੀਆ 11 ਫਾਇਨਲਿਸਟ ਜੋਤਪਿ੍ਰਯਾ ਸੂਦ ਨੇ ਦੱਸਿਆ ਕਿ ਉਸਦੇ ਪਿਤਾ ਵਿਕਰਮ ਸੂਦ , ਮਾਤਾ ਕੁਲਦੀਪ ਸੂਦ ਡਾਕਟਰ ਹੈ ਜਦੋ ਕਿ ਉਸ ਦਾ ਭਰਾ ਵੀਪੀ ਜੀ ਕਰ ਰਿਹਾ ਹੈ ਪ੍ਰੰਤੂ ਉਸ ਨੇ ਆਪਣੀ ਅਲਗ ਰਾਹ ਅਪਨਾਈ ਅਤੇ ਮਾਡਲਿੰਗ ਵਿੱਚ ਕਦਮ ਰੱਖਿਆ, ਜਿਸ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਖਾਸ ਕਰਕੇ ਪਿਤਾ ਨ। ਅਹਿਮ ਸਹਿਯੋਗ ਦਿੰਤਾ। ਜੋਤਪਿ੍ਰਯਾ ਨੇ ਕਿਹਾ ਕਿ ਉਹ ਹਰਿਆਣਾ ਦੇ ਭਿਵਾਨੀ ਸ਼ਹਿਰ ਤੋਂ ਹੈ ਜਿਸ ਨੇ ਚਾਰ ਸਾਲ ਮੁਕਤਸਰ ਵਿਖੇ ਵੀ ਪੜਾਈ ਕੀਤੀ ਸੀ ਅਤੇ ਮੁਬੰਈ ਸੁਪਨਿਆਂ ਦਾ ਸ਼ਹਿਰ ਹੇ। ਜਿਥੇ ਨੋਜਵਾਨ ਆਪਣੇ ਸੁਪਨੇ ਪੂਰੇ ਕਰਨਾ ਜਾਦੇਂ ਹਨ ਪਰੰਤੂ ਉਸ ਦੇ ਪੈਤਰਕ ਖੇਤਰ ਨਾਲ ਉਸ ਦਾ ਲਗਾਵ ਹੈ ਜਿਥੇ ਦਾ ਖਾਨ ਪੀਣ ਵੀ ਉਸ ਨੂੰ ਪਸੰਦ ਹੈ ਕਿਉਕਿ ਉਹ ਉਥੋਂ ਦੀ ਜੰਮਪਲ ਵੀ ਹੈ। ਉਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪਿਆਰ ਉਸ ਨੂੰ ਕਦੇ ਨਹੀ ਭੁੱਲਦਾ ਕਿਉਕਿ ਇਥੋਂ ਦੇ ਲੋਕ ਖੁੱਲੇ ਦਿਲ ਨਾਲ ਸੁਆਗਤ ਕਰਦੇ ਹਨ। ਭਵਿੱਖ ਬਾਰੇ ਸੂਦ ਦਾ ਕਹਿਣਾ ਹੈ ਕਿ ਭਵਿੱਖ ਨੂੰ ਉਹ ਅੱਜ ਵਿੱਚ ਜੀਨਾ ਜਿਓਣਾ ਪਸੰਦ ਕਰਦੀ ਹੈ ਜਦੋਂ ਕਿ ਇੱਛਾਵਾਂ ਕਦੇ ਨਹੀ ਮਰਦੀਆਂ।
ਆਈਨਿਫਡ ਵਲੋਂ ਫੈਸ਼ਨ ਡਿਜਾਈਨਿੰਗ ਦੇ ਨਾਂ ਤੇ ਇਹ ਫੈਸ਼ਨ ਸ਼ੋਅ ਸਿਵਲ ਕਲੱਬ ਵਿੱਚ ਕਰਵਾਇਆ ਗਿਆ ਸੀ ਜਿਸ ਦੀ ਆੜ ਵਿੱਚ ਨਾਬਾਲਿਗ ਲੜਕੀਆਂ ਨੂੰ ਪੱਛਮੀ ਸੱਭਿਅਤਾ ਦੇ ਮੁਤਾਬਕ ਕੱਪੜੇ ਪਵਾਕੇ ਜਿਥੇ ੳੂਨ੍ਹਾਂ ਦੇ ਜਿਸਮ ਦੀ ਨੁਮਾਇਸ਼ ਕੀਤੀ ਉਥੇ ਹੀ ਇਸ ਸ਼ੋਅ ਦੇ ਨਾਂ ਤੇ ਜੰਮ ਕੇ ਭਾਰਤੀ ਸਭਿਅਤਾ ਅਤੇ ਸੰਸ੍ਿਰਕਤੀ ਦਾ ਮਜ਼ਾਕ ਉਡਾਇਆ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਉਕਤ ਸ਼ੋਅ ਦਾ ਸੰਚਾਲਨ ਕਰਨ ਵਾਲੇ ਹੀ ਅਜਿਹੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੰਦੇ ਨਜ਼ਰ ਆਏ। ਉਥੇ ਹੀ ਇਸ ਸ਼ੋਅ ਵਿੱਚ ਆਪਣੀਆਂ ਬੱਚਿਆਂ ਨੂੰ ਹਿੱਸਾ ਦਿਵਾਉਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਤਸ਼ਾਹਿਤ ਨਜ਼ਰ ਆਏ ਜਿੰਨ੍ਹਾਂ ਵਲੋਂ ਅੱਖਾਂ ਮੁੰਦਕੇ ਅਜਿਹਾ ਕੁੱਝ ਹੰੁਦਿਆ ਵੇਖਿਆ ਗਿਆ। ਇਸ ਸ਼ੋਅ ਵਿੱਚ ਕੁੱਝ ਪੰਜਾਬੀ ਘੁਰਾਣੇ ਤੋਂ ਆਈਆਂ ਔਰਤਾਂ ਨੇ ਅਸ਼ਲੀਲਤਾ ਦਾ ਨੰਗਾ ਨਾਚ ਵੇਖਕੇ ਇਸ ਸ਼ੋਅ ਦਾ ਬਾਈਕਾਟ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ। ਇਸ ਮਾਮਲੇ ਨੂੰ ਵਿਹਿਪ ਅਤੇ ਬਜਰੰਗ ਦਲ ਦੇ ਆਗੂਆਂ ਨੇ ਚੁੱਕਿਆ ਤਾਂ ਇਸ ਮੌਕੇ ਸੰਦੀਪ ਅਗਰਵਾਲ ਅਤੇ ਅਸ਼ਵਨੀ ਸ਼ਰਮਾਂ ਨੇ ਪਹੰੁਚਕੇ ਇਸ ਸ਼ੋਅ ਦਾ ਵਿਰੋਧ ਕੀਤਾ ਅਤੇ ਸ਼ੋਅ ਸੰਚਾਲਕਾਂ ਨੇ ਇਸ ਮਾਜਰਾ ਨੂੰ ਸਮਝਦਿਆ ਹੀ ਪੱਛਮੀ ਸੱਭਿਅਤਾ ਵਿੱਚ ਰੰਗੀਆਂ ਲੜਕੀਆਂ ਨੂੰ ਇਕ ਪਾਸੇ ਕਰ ਦਿੱਤਾ। ਇਸ ਬਾਰੇ ਡਾਇਰੈਕਟਰ ਮਨੋਜ ਕੁਮਾਰ ਗੁਪਤਾ ਨੇ ਹਿਾ ਕਿ ਉਹ ਪ੍ਰੋਫੈਸ਼ਨਲ ਸ਼ੋਅ ਨਾ ਹੋ ਕੇ ਬੰਚਿਆਂ ਵਲੋਂ ਡਿਜਾਈਨ ਕੀਤੇ ਗਏ ਫੈਸ਼ਨ ਨੂੰ ਪ੍ਰਫੁੱਲਿਤ ਕਰਨ ਵਾਸਤੇ ਉਕਤ ਸ਼ੋਅ ਕਰਵਾਇਆ ਗਿਆ ਸੀ। ਉਨ੍ਹਾਂ ਦਾ ਮਕਸਦ ਹਿੰਦੂ ਸੱਭਿਅਤ ਨੂੰ ਨੁਕਸਾਨ ਪਹੁੰਚਾਉਣ ਦਾ ਨਾ ਹੋ ਕੇ ਬੱਚਿਆਂ ਨੂੰ ਉਤਸਾਹਿਤ ਕਰਨ ਦਾ ਹੈ।





