ਰਾਜਪੁਰਾ ਦੇ ਸਰਕਾਰੀ ਏਪੀ ਜੈਨ ਹਸਪਤਾਲ ਵਲੋਂ 50 ਪ੍ਰਤੀਸ਼ਤ ਬਚਿਆਂ ਨੇ ਪੋਲਿੳ ਬੂੰਦਾ ਪੀਤੀਆ….. ਐਸ ਐਮ ੳ

ਰਾਜਪੁਰਾ 20 ਫਰਵਰੀ (ਧਰਮਵੀਰ ਨਾਗਪਾਲ) ਪੋਲਿਉ ਵਰਗੀ ਨਾ ਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਏਪੀ ਜੈਨ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸ੍ਰ. ਜਰਨੈਲ ਸਿੰਘ ਜੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿਤੀ 19 ਫਰਵਰੀ ਦਿਨ ਐਤਵਾਰ ਨੂੰ ਡਾਕਟਰਾ ਦੀਆਂ 60 ਟੀਮਾ ਨੇ ਇਲਾਕੇ ਦੇ ਵਖ ਵਖ ਸੰਸ਼ਥਾਵਾਂ ਜੀਵੇਂ ਰੇਲਵੇ ਸਟੇਸ਼ਨ,ਰੋਟਰੀ ਕਲਬ ਇੰਟਰਨੈਸ਼ਨਲ, ਆਰਿਆ ਸਮਾਜ ਮੰਦਰ, ਬਨਵਾੜੀ, ਅਨਾਜ ਮੰਡੀ,ਸਰਕਾਰੀ ਸਕੂਲਾ ਤੇ ਹੋਰ ਧਾਰਮਿਕ ਸੰਸ਼ਥਾਵਾਂ ਵਿਚ 0 ਤੋਂ 5 ਸਾਲ ਤਕ ਦੇ ਬਚਿਆਂ ਨੂੰ ਪੌਲਿੳ ਦੀਆਂ ਬੂੰਦਾ ਪਿਲਾਉਣ ਲਈ ਸੇਵਾ ਕੀਤੀ ਤਾਂ ਕਿ ਇਸ ਨਾ-ਮੁਰਾਦ ਬਿਮਾਰੀ ਨੂੰ ਪੰਜਾਬ ਤੇ ਭਾਰਤ ਵਿਚੋਂ ਜੜੋ ਹੀ ਖਤਮ ਕੀਤਾ ਜਾਵੇ ਦੇ ਇਲਾਵਾ ਡਾ ਜਰਨੈਲ ਸਿੰਘ ਐਸ ਐਮ ੳ ਰਾਜਪੁਰਾ ਨੇ ਮੀਡੀਆ ਨੂੰ ਇਹ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵਲੋਂ ਡਾਕਟਰਾਂ ਦੀਆਂ ਟੀਮਾ 20 ਤੇ 21 ਫਰਵਰੀ ਨੂੰ ਇਲਾਕੇ ਦੇ ਘਰ ਘਰ ਜਾ ਕੇ ਪੌਲਿੳ ਦੀਆਂ ਬੂੰਦਾ ਪਿਲਾਉਣ ਦੀ ਸੇਵਾ ਕਰ ਰਹੇ ਹਨ ਤੇ ਜੋ ਛੋਟੇ ਬਚੇ ਕਿਸੇ ਕਾਰਨ ਇਹਨਾਂ ਕੈਂਪਾ ਵਿਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਘਰਾ ਵਿਚ ਪੌਲਿੳ ਦੀਆਂ ਬੂੰਦਾ ਪਿਲਾ ਕੇ ਇਸ ਬਿਮਾਰੀ ਦਾ ਸੋ ਪ੍ਰਤੀਸ਼ਤ ਖਾਤਮਾ ਕੀਤਾ ਜਾ ਸਕੇ. ਜਿਲਾ ਪਟਿਆਲਾ ਤੋਂ ਚੀਫ ਮੈਡੀਕਲ ਦੇ ਦਫਤਰੋਂ ਡਾ. ਭੁਪਿੰਦਰ ਸਿੰਘ ਜੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਚਿਆਂ ਨੂੰ 53 ਪ੍ਰਤੀਸ਼ਤ ਪੋਲੀੳ ਦੀਆਂ ਬੂੰਦਾ ਪਿਲਾਇਆ ਗਈਆਂ.





