ਸੰਤ ਰਾਮ ਉਦਾਸੀ ਲਿਖਾਰੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਦੀ ਪ੍ਰਧਾਨਗੀ ਅਤੇ ਜਨਮੇਜਾ ਸਿੰਘ ਜੌਹਲ ਦੀ ਸੁਚੱਜੀ ਅਗਵਾਈ ਵਿਚ ਪਹਿਲਾ ਗਾਉਂਦੀ ਸ਼ਾਇਰੀ ਕਵੀ ਦਰਬਾਰ ਕਰਵਾਇਆ ਗਿਆ

ਲੁਧਿਆਣਾ: 27 ਜਨਵਰੀ (ਪੰਜਾਬੀ ਟੂਡੈ) ਪੰਜਾਬੀ ਭਵਨ ਲੁਧਿਆਣਾ ਵਿਖੇ ਸੰਤ ਰਾਮ ਉਦਾਸੀ ਲਿਖਾਰੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਦੀ ਪ੍ਰਧਾਨਗੀ ਅਤੇ ਜਨਮੇਜਾ ਸਿੰਘ ਜੌਹਲ ਦੀ ਸੁਚੱਜੀ ਅਗਵਾਈ ਵਿਚ ਪਹਿਲਾ ਗਾਉਂਦੀ ਸ਼ਾਇਰੀ ਕਵੀ ਦਰਬਾਰ ਕਰਵਾਇਆ ਗਿਆ.ਏਸ ਵਿਚ ਸਾਰੇ ਕਵੀ ਲੁਧਿਆਣਾ ਤੋਂ ਬਾਹਰੋਂ ਪੰਜਾਬ ਦੇ ਹਰ ਕੋਨੇ ਤੋਂ ਆਏ,ਇਹ ਕਵੀ ਦਰਬਾਰ ਮੀਡਿਆ ਪੰਜਾਬ ਜਰਮਨ ਤੋਂ ਸਿਧਾ ਪ੍ਰਸਾਰਤ ਕੀਤਾ ਗਿਆ ਸਾਰੇ ਕਵੀਆਂ ਨੇ ਬੜੀਆਂ ਵਧੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ,ਫ੍ਰਤੂਲ ਚੰਦ ਫੱਕਰ ਪਠਾਨਕੋਟ ਤੋਂ ਜੀ ਨੇ ਦੋਹੜੇ ਸੁਣਾ ਕੇ ਤੇ ਸ਼ਹੀਦਾਂ ਦੀ ਪੁਕਾਰ ਭਾਰਤੀ ਜਨਤਾ ਦੇ ਨਾਮ,ਸੁਣਾ ਦਰਬਾਰ ਲੁੱਟ ਲਿਆ,ਫੇਰ ਵਾਰੀ ਆਈ,ਰਾਮ ਮੂਰਤੀ ਨੇ ਤਲਵੰਡੀ ਸਲੇਮ ਤੋਂ ਦੰਦਾਂ ਨਾਲ ਖੁਲਣ ਨਾ ਗੰਢਾ ਹਥੀ ਗੁੰਦੀਆਂ,,ਕੰਵਰ ਇਕਬਾਲ .ਕਪੂਰਥਲਾ ਤੋਂ ਰੁਖਾਂ ਤੇ ਨਾ ਫੇਰੋ ਆਰੀ ਗਾ ਕੇ ਵਾਹ ਵਾਹ ਖੱਟੀ,ਸੁਖਦੇਵ ਪ੍ਰੇਮੀ ਬਟਾਲਾ ਤੋਂ ਚੱਪਾ ਕੁ ਚਾਨਣ ਦਾ ਗਾਇਆ,,ਪ੍ਰਭਜੋਤ ਸੋਹੀ ਜਗਰਾਉਂ ਮੇਰੇ ਹਾਉਕਿਆਂ ਦੀ ਗੱਲ,ਮੇਰੇ ਹੰਝੂਆਂ ਦੀ ਗੱਲ,ਕਦੇ ਹੱਸ ਕੇ ਬੋਲਿਆ ਕਰ ਸੱਜਣਾ ਹਰ ਵੇਲੇ ਕਿਓਂ ਰਹਿੰਦਾ ਸੜਿਆ ਵੇ ਪਰਨੀਤ ਕੌਰ ਰੋਪੜ ਤੋਂ ਖੜਕੇ ਇੱਕ ਫਾਸਲੇ ਤੋਂ ਓਸ ਨੂੰ ਚਾਹਿਆ ਹੈ,ਸੁਮਨ ਸ਼ਾਮ ਪੁਰੀ ਨੂਰਮਹਿਲ ਤੋਂ ਕਦੇ ਕੋਈ ਕਦੇ ਕੋਈ,ਅਮਰੀਕ ਗਾਫਿਲ ਫਲੌਰ ਤੋਂ ਛਪੜਾਂ ਦੀ ਗਾਰ ਕਢ ਕੇ ਦੋ ਵੇਲੇ ਦੀਆਂ ਰੋਟੀਆਂ ਕਮਾਵਾਂ,ਹਾਲੇ ਵੀ ਸਮਾ ਹੈ ਉਠ ਜਾਗ ਕਿਰਤੀਆ ਵੇ,ਅਲੀ ਰਾਜਪੁਰਾ, ਰਾਜਪੁਰਾ ਤੋਂ ਰੂਹ ਸੱਜਣ ਸੱਜਣ ਕੂਕਦੀ,ਰਾਮ ਸ਼ਰਨ ਜੋਸ਼ੀਲਾ ਬੰਗਾ ਤੋਂ,ਚੱਕਰਾਂ ਚ ਪਾਉਂਦੀ ਏ ਦੁਨਿਆ ,ਪ੍ਰਿਤਪਾਲ ਉਦਾਸੀ ਨੇ ਸੰਤ ਰਾਮ ਉਦਾਸੀ ਦੀ ਡੋਲੀ ਸੁਣਾਈ.ਅਮਰਜੀਤ ਹਿਰਦੇ ਮੋਹਾਲੀ ਤੋਂ ਦੀਵਿਆਂ ਵਿਚ ਤੇਲ ਪਾਓ,ਦਰਸ਼ਨ ਸਿੰਘ ਕੋਮਲ ਮਹਿਤਪੁਰ.ਦਿਵਾ ਕਿਨ੍ਹਾ ਚਿਰ ਹੋਰ ਮੈਂ ਜਗਾਵਾਂ,ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ,ਏਸ ਸੰਸਥਾ ਦੇ ਮੇੰਬਰ ਪਰਮਜੀਤ ਬਰਸਾਲ,ਸਕਤਰ ਅਮਰਜੀਤ ਸ਼ੇਰਪੁਰੀ,ਸੁਰਜਨ ਸਿੰਘ,ਕੁਲਵਿੰਦਰ ਧੀਮਾਨ,ਗੁਰਚਰਨ ਕੋਚਰ, ਹਰਨੇਕ ਸਿੰਘ,ਜਗਦੀਪ ਕੌਰ,ਪ੍ਰਣਵ ਜੱਸੀ, ਦਿਵਜੋਤ ਜੱਸੀ,ਏਸ ਕਵੀ ਦਰਬਾਰ ਲਈ ਪੂਰਾ ਸਹਿਯੋਗ ਦਿੱਤਾ,ਮੀਡਿਆ ਪੰਜਾਬ ਜਰਮਨ ਦੇ ਮਾਲਕ ਬਲਦੇਵ ਬਾਜਵਾ ਨੇ ਕਿਹਾ ਏਹੋ ਜਿਹਾ ਪ੍ਰੋਗਰਾਮਾ ਲਈ ਮੀਡਿਆ ਪੰਜਾਬ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ ਏਸ ਪ੍ਰੋਗ੍ਰਾਮ ਵਿਚ ਦੇਵ ਥਰੀਕੇ,ਜਗਦੇਵ ਸਿੰਘ ਜੱਸੋਵਾਲ ਜੀ ਤਰਲੋਚਨ ਝਾਂਡੇ,ਤਰਲੋਚਨ ਸਿੰਘ ਨਾਟਕਾਰ,ਵਿਸੇਸ ਤੌਰ ਤੇ ਸ਼ਾਮਲ ਹੋਏ,ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਫ੍ਰਤੂਲ ਚੰਦ ਫੱਕਰ ਜੀ ਦਾ ਵਿਸੇਸ ਸਨਮਾਨ ਕੀਤਾ ਗਿਆ,,ਰਵਿੰਦਰ ਰਵੀ ਨੇ ਕਿਹਾ ਏਹੋ ਜਿਹੇ ਪ੍ਰੋਗ੍ਰਾਮ ਹੁੰਦੇ ਰਹਿਣੇ ਚਾਹੀਦੇ ਹਨ,ਅੰਤ ਵਿਚ ਜਸਵੰਤ ਜਫਰ ਜੀ ਨੇ ਆਏ ਹੋਏ ਸਰੋਤਿਆਂ ਤੇ ਕਵੀਆਂ ਦਾ ਧਨਵਾਦ ਕੀਤਾ