ਸਿੱਖ ਕਿਸੇ ਦਾ ਦੋਖੀ ਨਹੀਂ ਹੈ ਫਿਰ ਸਿੱਖਾਂ ਤੇ ਅਜਿਹੇ ਵਾਰ-ਵਾਰ ਹਮਲੇ ਕਿਉਂ ਹੋ ਰਹੇ ਹਨ ਸਿੱਖਾਂ ਨੂੰ ਕਿਉਂ ਨਹੀਂ ਸ਼ਾਂਤੀ ਨਾਲ ਜਿਉਣ ਦਿੱਤਾ ਜਾ ਰਿਹਾ?-ਸ਼ਮਸ਼ੇਰ ਸਿੰਘ ਅੰਮ੍ਰਿਤਸਰ
ਸਿੱਖ ਅੱਤਵਾਦੀ ਨਹੀਂ;ਸਿੱਖ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਨਹੀਂ ਵੇਖ ਸਕਦਾ
ਪੈਰਿਸ,15 ਫਰਵਰੀ (ਸੁੱਖਵੀਰ ਸਿੰਘ ਕੰਗ) ਸਿੱਖ ਜਿੱਥੇ ਕਿਸੇ ਨਾਲ ਵਾਧਾ ਨਹੀਂ ਕਰਦੇ ਉੱਥੇ ਰੋਜ਼ਾਨਾਂ ਹੀ ਸਿੱਖਾਂ ਨੂੰ ਕਿਸੇ ਨਾ ਕਿਸੇ ਚਣੌਤੀ ਦਾ ਸਾਹਮਣਾ ਕਕਰਨਾ ਪੈ ਰਿਹਾ ਹੈ।ਹੁਣੇ ਹੀ ਹਰਿਆਣਾ ਰਾਜ ਵਿੱਚ ਭਾਖੜਾ ਨਹਿਰ ਤੇ ਪੈਂਦੇ ਤੇਜਾਖੇੜਾ ਮਾਇਨਰ ਵਿੱਚੋਂ ਇੱਕ ਟੇਲ ਤੋਂ ਇੱਕ ਬੋਰੀ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਮਿਲੇ ਹਨ ਜੋ ਹਿਰਦੇ ਨੂੰ ਵਲੂੰਧਰਨ ਵਾਲੀ ਘਟਨਾ ਹੈ।ਸਿੱਖ ਕਿਸੇ ਦਾ ਦੋਖੀ ਨਹੀਂ ਹੈ ਫਿਰ ਸਿੱਖਾਂ ਤੇ ਅਜਿਹੇ ਵਾਰ-ਵਾਰ ਹਮਲੇ ਕਿਉਂ ਹੋ ਰਹੇ ਹਨ ਸਿੱਖਾਂ ਨੂੰ ਕਿਉਂ ਨਹੀਂ ਸ਼ਾਂਤੀ ਨਾਲ ਜਿਉਣ ਦਿੱਤਾ ਜਾ ਰਿਹਾ?ਸਿੱਖਾਂ ਦੇ ਗੁਰੂ ਨਾਲ ਜੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਿੱਖ ਕਿਵੇ ਚੁੱਪ ਕਰਕੇ ਬੈਠ ਸਕਦੇ ਹਨ ਫਿਰ ਕਹਿੰਦੇ ਹਨ ਕਿ ਸਿੱਖ ਅੱਤਵਾਦੀ ਹਨ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫਰਾਂਸ ਦੇ ਸਿੱਖ ਨੁੰਮਾਇੰਦਿਆਂ ਭਾਈ ਸ਼ਮਸ਼ੇਰ ਸਿੰਘ ਅੰਮ੍ਰ੍ਰਿਤਸਰ,ਕਰਮਜੀਤ ਸਿੰਘ ਪੈਡਰੋ,ਦਲਜੀਤ ਸਿੰਘ ਬਾਬਕ,ਭਾਊ ਚਾਨਣ ਸਿੰਘ ਆਦਿ ਨੇ ਕਿਹਾ ਕਿ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਉਹ ਤਾਂ ਸਿੱਖ ਪੰਥ ਵਿਰੋਧੀ ਹੈ ਹੀ ਹਨ ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁੰਮਾਇੰਦਿਆਂ ਦੀ ਕਾਰਗੁਜਾਰੀ ਵੀ ਬਦਤਰ ਹੈ ਜਿਹਨਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਰਨ ਵੱਲ ਕੋਈ ਧਿਆਨ ਨਹੀਂ ਹੈ।ਉਹਨਾਂ ਕਿਹਾ ਕਿ 1984 ਵੇਲੇ ਗੁਰਦੁਆਰਿਆਂ ਦੀ ਰਾਖੀ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਵੀਹ ਹਜ਼ਾਰ ਮਰਜੀਵੜਾ ਭਰਤੀ ਕੀਤਾ ਗਿਆ ਸੀ ਪਰ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਇਹਨਾਂ ਵਿੱਚੋਂ ਇੱਕ ਦੀ ਵੀ ਸ਼ਹੀਦੀ ਨਹੀਂ ਹੋਈ।ਇਹਨਾਂ ਨੇ ਸਿਰਫ ਗੁਰੂ ਘਰ ਦੀਆਂ ਰੋਟੀਆਂ ਹੀ ਖਾ ਛੱਡੀਆਂ ਹਨ ਅਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਭਰਤੀ ਕੀਤੀ ਗਈ ਹੈ।ਇਹਨਾਂ ਵੱਲੋਂ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।ਉਪਰੋਕਤ ਵਿਆਕਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ:ਅਵਤਾਰ ਸਿੰਘ ਮੱਕੜ ਨੂੰ ਅਪੀਲ ਕੀਤੀ ਕਿ ਇਸ ਟਾਸਕ ਫੋਰਸ ਨੂੰ ਰਾਜਸਥਾਨ ਦੇ ਜਿਲ੍ਹਾ ਗੰਗਾਨਗਰ ਦੇ ਪਿੰਡ ਪੀਲੀਆ ਬੰਗਾ ਵਿਖੇ ਭੇਜਿਆ ਜਾਵੇ ਜਿੱਥੇ ਇੱਕ ਡੇਰੇ ਵਿੱਚ ਕੁਝ ਝਗੜੇ ਦੇ ਕਾਰਨ ਰਾਜਸਥਾਨ ਦੀ ਪੁਲਿਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ ਤਾਂ ਕਿ ਇਸ ਟਾਸਕ ਫੋਰਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਯੋਗ ਉਪਰਾਲੇ ਕੀਤੇ ਜਾਣ ।ਉਹਨਾਂ ਨੇ ਪੰਜਾਬ ਸਰਕਾਰ ਅਤੇ ਪੰਜੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਢਿੱਲੇ ਨਾ ਪੈਣ ਅਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾ ਦਿਵਾਉਣ ਤਾਂ ਕਿ ਅਗਾਂਹ ਤੋਂ ਕੋਈ ਅਜਿਹੀ ਦੁੱਖਦਾਈ ਘਟਨਾ ਨਾ ਵਾਪਰੇ।





