ਰਾਮਗੜ੍ਹੀਆ ਸਕੂਲ ਤੇ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਸ਼ਾਹਕੋਟ, 1 ਜਨਵਰੀ (ਸਚਦੇਵਾ) ਰਾਮਗੜ੍ਹੀਆ ਐਜੂਕੇਸ਼ਨਲ ਸੋਸਾਇਟੀ ਸ਼ਾਹਕੋਟ ਵੱਲੋਂ ਸਕੂਲ ਅਤੇ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਮੌਕੇ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ ਮੁੱਖ ਮਹਿਮਾਨ ਵਜੋਂ, ਜਦ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਹਰ ਇੱਕ ਵਿਅਕਤੀ ਲਈ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਚੰਗੀ ਸਿੱਖਿਆ ਉਸ ਸੰਸਥਾ ਤੋਂ ਹੀ ਹਾਸਲ ਹੋ ਸਕਦੀ ਹੈ ਜਿਸ ਵਿੱਚ ਚੰਗਾ ‘ਤੇ ਗੁਣ ਭਰਭੂਰ ਸਟਾਫ ਹੋਵੇ । ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸਿੱਖਿਆ ਪ੍ਰਤੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਥੋਂ ਬਹੁਤ ਸਾਰੇ ਵਿਦਿਆਰਥੀ ਅੱਜ ਸਿੱਖਿਆ ਹਾਸਲ ਕਰ ਚੰਗੇ ਅਹੁਦਿਆ ‘ਤੇ ਕੰਮ ਕਰ ਰਹੇ ਹਨ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੁਦੇਸ਼ ਅਗਰਵਾਲ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਇਸ ਮੌਕੇ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ, ਭਰੂਣ ਹੱਤਿਆ, ਭ੍ਰਿਸ਼ਟਾਚਾਰ ਆਦਿ ਬੁਰਾਈਆਂ ਨੂੰ ਦੂਰ ਕਰ ਸਬੰਧੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ । ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਨਾਇਬ ਸਿੰਘ ਕੋਹਾੜ, ਵਿਸ਼ੇਸ਼ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਤਰਸੇਮ ਮਿੱਤਲ ਭਾਜਪਾ ਆਗੂ, ਜਤਿੰਦਰਪਾਲ ਸਿੰਘ ਬੱਲਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਰਮਲ ਸਿੰਘ ਸੋਖੀ, ਕਰਨੈਲ ਸਿੰਘ ਜੋਧਪੁਰੀ, ਸਕੂਲ ਕਮੇਟੀ ਦੇ ਸਰਪਰਸਤ ਲਛਮਣ ਸਿੰਘ ਸਹੋਤਾ, ਪ੍ਰਧਾਨ ਨਰਿੰਦਰਪਾਲ ਸਿੰਘ ਲੱਲ, ਵਾਇਸ ਪ੍ਰਧਾਨ ਅਮਰੀਕ ਸਿੰਘ ਮਠਾੜੂ, ਸੁਰਿੰਦਰ ਸਿੰਘ ਪੱਦਮ, ਤਰਲੋਕ ਸਿੰਘ ਰੂਪਰਾ, ਸੁਰਿੰਦਰ ਸਿੰਘ ਵਿਰਦੀ ਨੇ ਵਿਦਿਆ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ । ਸਕੂਲ ਕਮੇਟੀ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਲੱਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ, ਸੁਰਿੰਦਰ ਸਿੰਘ ਪੱਦਮ, ਮਾਸਟਰ ਕੁਲਦੀਪ ਸਿੰਘ, ਸੁਭਾਸ਼ ਚੋਪੜਾ, ਅਸ਼ੋਕ ਮਿੱਤਲ, ਗੁਰਦੇਵ ਸਿੰਘ ਬਾਂਸਲ, ਅਮਰੀਕ ਸਿੰਘ ਬਾਂਸਲ, ਪਰਮਜੀਤ ਸਿੰਘ ਝੀਤਾ, ਸੁਰਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਪੋਪਲੀ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਰੂਪਰਾ ਠੇਕੇਦਾਰ, ਹਰਜਿੰਦਰ ਸਿੰਘ ਜਿੰਦੀ, ਜਸਵੀਰ ਸਿੰਘ ਵਿਰਦੀ, ਜੋਗਿੰਦਰ ਸਿੰਘ ਰੂਪਰਾ, ਦਰਸ਼ਨ ਸਿੰਘ ਗਲਸੀ, ਪਰਮਜੀਤ ਸਿੰਘ ਮੱਟੂ, ਹਰਬੰਸ ਸਿੰਘ ਪੰਛੀ, ਗੁਰਮੀਤ ਸਿੰਘ ਵਸੀਰ, ਜਸਵਿੰਦਰ ਸਿੰਘ ਮਠਾੜੂ, ਵਾਇਸ ਪ੍ਰਿੰਸੀਪਲ ਨੀਸ਼ਾ ਡਾਬਰ ਆਦਿ ਸ਼ਾਮਲ ਸਨ ।