ਚੋਣ ਕਮੀਸ਼ਨ ਜਨਤਾ ਨੂੰ ਗੁਮਰਾਹ ਕਰਨ ਲਈ ਕੀਤੇ ਜਾ ਰਹੇ ਚੋਣ ਸਰਵੇਖਣਾ ਤੇ ਲਾਵੇ ਪਾਬੰਦੀ

ਲੁਧਿਆਣਾ,23 ਜਨਵਰੀ (ਜਸਦੀਪ ਸਿੰਘ / ਵਿਕਰਮ ਵਰਮਾ) ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ (ਯੂ.ਐਚ.ਆਰ.ਓ.) ਅਤੇ ਵੂਮੈਨ ਜਸਟਿਸ ਫਾਰ ਇਕਵਲਟੀ ਨੇ ਚੋਣ ਕਮੀਸ਼ਨ ਨੂੰ ਅਪੀਲ ਕਰਕੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੋਟਰਾ ਨੂੰ ਪ੍ਰਭਾਵਿਤ ਕਰਨ ਲਈ ਕੀਤੇ ਜਾ ਰਹੇ ਚੋਣ ਸਰਵੇਖਣਾ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ।ਵੋਟਰਾ ਨੂੰ ਪ੍ਰਭਾਵਿਤ ਕਰਨ ਲਈ ਚੋਣ ਸਰਵੇਖਣ ਕਰਨ,ਕਰਵਾਉਣ ਤੇ ਪ੍ਰਕਾਸ਼ਿਤ ਕਰਨ ਵਾਲੇ ਸੰਸਥਾਨਾਂ ਤੇ ਵੋਟਰਾ ਨੂੰ ਗੁੰਮਰਾਹ ਕਰਨ ਬਦਲੇ ਸਖਤ ਕਾਨੰਨੀ  ਕਾਰਵਾਈ ਕਰੇ।ਇਸਦੇ ਨਾਲ ਨਾਲ ਚੋਣ ਮਨੋਰਥ ਪੱਤਰਾਂ ਰਾਹੀ ਜਨਤਾ ਨੂੰ ਗੁਮਰਾਹ ਕਰਕੇ ਚੋਣ ਵਾਅਦੇ ਪੂਰੇ ਨਾ ਕਰਨ ਵਾਲੇ ਰਾਜਨੀਤਿਕ ਦਲਾਂ ਦੀ ਮਾਨਤਾ ਰਦ ਕਰਨ ਦਾ ਕਾਨੂੰਨ ਬਣਾਵੇ।ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ,ਚੇਅਰਮੈਨ ਐਡਵੋਕਰੇਟ ਬੀ.ਪੀ.ਸਿੰਘ ਗਿੱਲ ਅਤੇ ਵੂਮੈਨ ਜਸਟਿਸ ਫਾਰ ਇਕਵਲਟੀ ਦੀ ਪ੍ਰਧਾਨ ਰਿੱਤੂ ਪੰਡਿਤ ਅਤੇ ਉਪ ਪ੍ਰਧਾਨ ਬਲਜਿੰਦਰਜੀਤ ਸਿੰਘ ਤੂਰ ਨੇ ਦੱਸਿਆ ਕਿ ਉਹਨਾਂ ਨੇ ਚੋਣ ਕਮੀਸ਼ਨ ਨੂੰ ਕਿਹਾ ਹੈ ਕਿ ਕੁੱਝ ਰਾਜਨਿਤਿਕ ਦਲ ਕੁੱਝ ਕੁ ਸੈਂਕੜੇ ਲੋਕਾਂ ਤੇ ਆਧਾਰਿਤ ਲੋਕਾਂ ਤੇ ਸਰਵੇਖਣ ਨੂੰ ਆਧਾਰ ਬਣਾ ਕੇ ਕਰੋੜਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਫਰਜ਼ੀ ਸਰਵੇਖਣ ਕਰਵਾ ਕੇ ਪੈਸੇ ਦੇ ਜ਼ੋਰ ਤੇ ਪ੍ਰਕਾਸ਼ਿਤ ਕਰਵਾ ਕੇ ਰਾਜਨੀਤਿਕ ਲਾਭ ਦੀ ਕੋਸ਼ਿਸ਼ ਕਰਦੇ ਹਨ।ਇਸ ਲਈ ਚੋਣਾਂ ਤੋਂ ਪਹਿਲਾ ਹੋਣ ਵਾਲੇ ਚੋਣ ਸਰਵੇਖਣਾ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।ਸਰਵੇਖਣ ਕਰਨ,ਕਰਵਾਉਣ ਤੇ ਪ੍ਰਕਾਸ਼ਿਤ ਕਰਨ ਵਾਲੇ ਸੰਸਥਾਨਾ ਤੇ ਕਾਨੂੰਨੀ ਕੀਤੀ ਜਾਵੇ।ਉੱਥੇ ਦੋਹਾਂ ਸੰਗਠਨਾ ਨੇ ਚੋਣਾਂ ਤੋਂ ਪਹਿਲਾ ਚੋਣ ਮਨੋਰਥ ਪੱਤਰਾ ਰਾਹੀਂ ਝੂਠੇ ਵਾਅਦੇ ਕਰਕੇ ਵੋਟ ਹਾਸਲ ਕਰਕੇ ਵਾਅਦੇ ਪੂਰੇ ਨਾਂ ਕਰਨ ਵਾਲੇ ਰਾਜਨਿਤਿਕ ਦਲਾਂ ਦੀ ਮਾਨਤਾ ਰਦ ਕਰਕੇ ਚੋਣ ਲੜਨ ਤੇ ਰੋਕ ਲਗਾਉਣ ਲਈ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ।