ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ:ਸਿਮਰਨਜੀਤ ਸਿੰਘ ਮਾਨ ਵੱਲੋਂ ਡਾ:ਜਸਵੀਰ ਸਿੰਘ ਆਹਲੂਵਾਲੀਆ ਖਿਲਾਫ ਲਏ ਸਟੈਂਡ ਦੀ ਸ਼੍ਰੋਮਣੀ ਅਕਾਲੀ ਦਲ (ਅ) ਦੇ ਫਰਾਂਸ ਅਤੇ ਯੂਰਪ ਯੂਨਿਟ ਵੱਲੋਂ ਸ਼ਲਾਘਾ
ਪੈਰਿਸ,17 ਫਰਵਰੀ (ਸੁੱਖਵੀਰ ਸਿੰਘ ਕੰਗ) ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਅਆਰਾ ਪ੍ਰਬੰਧਕ ਕਮੇਟੀ ਅੰਮਿਤਸਰ ਦੇ ਪ੍ਰਧਾਨ ਸ:ਅਵਤਾਰ ਸਿੰਘ ਮੱਕੜ ਵੱਲੋਂ ਡਾ:ਜਸਵੀਰ ਸਿੰਘ ਆਹਲੂਵਾਲੀਆ ਨੂੰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਉੱਪ-ਕੁਲਪਤੀ ਨਿਯੁਕਤ ਕੀਤਾ ਗਿਆ ਹੈ ਜੋ ਗੈਰ ਆਚਰਨ ਗੈਰ ਇਖਲਾਕੀ ਅਤੇ ਵਿਵਾਦਾਂ ਵਿੱਚ ਘਿਰਿਆ ਹੋਇਆ ਇਨਸਾਨ ਹੈ।ਜਿਸ ਦੀ ਸ਼੍ਰੋਮਣੀ ਅਕਾਲੀ ਦਲ(ਅ) ਦੇ ਪ੍ਰਧਾਨ ਸ:ਸਿਮਰਨਜੀਤ ਸਿੰਘ ਮਾਨ ਵੱਲੋਂ ਵਿਰੋਧਤਾ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਰਵ-ਉੱਚਤਾ ਨੂੰ ਕਾਇਮ ਰੱਖਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਸ:ਮਾਨ ਵਾਂਗੂੰ ਡਾ:ਜਸਵੀਰ ਸਿੰਘ ਆਹਲੂਵਾਲੀਏ ਦਾ ਵਿਰੋਧ ਕੀਤਾ ਜਾਏੇ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਤੇ ਸ:ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੇ ਵਿਰੋਧ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ(ਅ) ਫਰਾਂਸ ਅਤੇ ਯੂਰਪ ਦੇ ਜਥੇਦਾਰ ਭਾਈ ਚੈਨ ਸਿੰਘ,ਪ੍ਰਮਜੀਤ ਸਿੰਘ ਸੋਹਲ,ਦਲਵਿੰਦਰ ਸਿੰਘ ਘੁੰਮਣ,ਤੇਜਿੰਦਰ ਸਿੰਘ ਜੋਸਨ,ਸੋਹਨ ਸਿੰਘ ਕੰਗ ਜਰਮਨੀ,ਕਰਮ ਸਿੰਘ ਬੈਲਜ਼ੀਅਮ,ਲਾਲ ਸਿੰਘ ਸੁਰਤਾਪੁਰ,ਅਮਰੀਕ ਸਿੰਘ ਬਰੇਸ਼ੀਆ ਇਟਲੀ,ਪ੍ਰਸ਼ੋਤਮ ਸਿੰਘ ਸਪੇਨ,ਗੁਰਕਿਰਪਾਲ ਸਿੰਘ ਸਵੀਡਨ, ਜਰਨੈਲ ਸਿੰਘ ਡੈਨਮਾਰਕ,ਤਰਲੋਚਨ ਸਿੰਘ ਗਰੇਵਾਲ,ਸੁਖਜੀਵਨ ਸਿੰਘ ਫਿਨਲੈਂਡ,ਕਾਬਲ ਸਿੰਘ ਪੁਰਤਗਾਲ,ਬਲਵਿੰਦਰ ਸਿੰਘ ਸਵਿਸ,ਮਾਸਟਰ ਅਵਤਾਰ ਸਿੰਘ ਯੂ ਕੇ,ਸੁਰਜੀਤ ਸਿੰਘ ਕੁਲਾਰ,ਬੂਟਾ ਸਿੰਘ ਖੜੌਦ ਯੂ ਐੱਸ ਏ,ਗੁਰਜੋਤ ਸਿੰਘ ਕਨੇਡਾ ਆਦਿ ਨੇ ਸਮੁੱਚੇ ਪੰਥ ਅਤੇ ਪੰਥਕ ਜਥੇਬੰਦਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ:ਮਾਨ ਵੱਲੋਂ ਉਲੀਕੇ ਹੋਏ ਪ੍ਰੋਗਰਾਮ ਦਾ ਸਾਥ ਦੇ ਕੇ ਇਸ ਗੈਰ ਇਖਲਾਕੀ ਅਤੇ ਮਾੜੇ ਆਚਰਨ ਵਾਲੇ ਇਨਸਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਯੂਨੀਵਰਸਿਟੀ ਨੂੰ ਅਜ਼ਾਦ ਕਰਵਾਈਏ।





