ਭੇਦਭਰੀ ਹਾਲਤ ‘ਚ ਮਰੀ ਵਿਆਹੁਤਾ ਦਾ ਕੀਤਾ ਅੰਤਿਮ ਸੰਸਕਾਰ ਕੋਈ ਵੀ ਅੱਖ ਨਾ ਰੋਕ ਸਕੀ ਆਪਣੇ ਹੰਝੂਆ ਨੂੰ ਕਿਸੇ ਵੀ ਦੋਸ਼ੀ ਨੂੰ ਪੁਲਿਸ ਨਹੀਂ ਕਰ ਸਕੀ ਅਜੇ ਤੱਕ ਗ੍ਰਿਫਤਾਰ ਦੋਸ਼ੀਆ ਦੀ ਭਾਲ ‘ਚ ਕੀਤੀ ਜਾ ਰਹੀ ਹੈ ਛਾਪੇਮਾਰੀ-ਐਸ.ਐਚ.ਓ

\"\"

ਸ਼ਾਹਕੋਟ, 22 ਫਰਵਰੀ (ਸਚਦੇਵਾ) ਬੀਤੀ 20 ਅਤੇ 21 ਫਰਵਰੀ ਦੀ ਰਾਤ ਨੂੰ ਸਥਾਨਕ ਮੁਹੱਲਾ ਗਾਂਧੀ ਚੌਕ ਵਿਖੇ ਇੱਕ ਵਿਆਹੁਤਾ ਦੀ ਭੇਦ ਭਰੀ ਹਾਲਤ ‘ਚ ਮੌਤ ਹੋ ਗਈ ਸੀ, ਜਿਸ ‘ਤੇ ਸ਼ੱਕ ਵਜੋਂ ਮ੍ਰਿਤਕ ਮੋਨਿਕਾ ਦੇ ਪਿਤਾ ਵਿਨੋਦ ਸ਼ਰਮਾਂ ਪੁੱਤਰ ਸਾਧੂ ਰਾਮ ਸ਼ਰਮਾ ਵਾਸੀ ਮੁਹੱਲਾ ਚੋਪੜਿਆ ਸ਼ਾਹਕੋਟ ਦੇ ਬਿਆਨਾ ‘ਤੇ ਸਥਾਨਕ ਪੁਲਿਸ ਨੇ ਮੋਨਿਕਾ ਦੇ ਪਤਨੀ ਕੈਲਾਸ਼ ਨਾਥ ਉਰਫ ਗੋਡਲੀ ਪੁੱਤਰ ਘਨਸ਼ਾਮ ਸ਼ਰਮਾਂ, ਸੱਸ ਕਮਲੇਸ਼ ਰਾਣੀ, ਨਨਾਣ ਪੂਨਮ ਰਾਣੀ ਅਤੇ ਨੂੰਹ ਰੇਖਾ ਰਾਣੀ ਪਤਨੀ ਪ੍ਰਵੀਨ ਸ਼ਰਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ, ਪਰ ਬੁੱਧਵਾਰ ਦੇਰ ਸ਼ਾਮ ਤੱਕ ਪੁਲਿਸ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਜਿਸ ਕਾਰਣ ਮੋਨਿਕਾ ਦੇ ਪੇਕੇ ਪ੍ਰੀਵਾਰ ‘ਚ ਕਾਫੀ ਰੋਸ ਸੀ । ਇਥੇ ਇਹ ਵੀ ਜਿਕਰਯੋਗ ਹੈ ਕਿ ਮ੍ਰਿਤਕ ਮੋਨਿਕਾ ਦੇ ਪਤੀ ਕੈਲਾਸ਼ ਨਾਥ ਦੇ ਮ੍ਰਿਤਕਾ ਦੀ ਭਰਜਾਈ ਰੇਖਾ ਰਾਣੀ ਨਾਲ ਪ੍ਰੇਮ ਸੰਬੰਧ ਹਨ ਅਤੇ ਮੋਨਿਕਾ ਆਪਣੇ ਪਤੀ ਨੂੰ ਇਸ ਕੰਮ ਤੋਂ ਰੋਕਦੀ ਸੀ, ਜਿਸ ਕਾਰਣ ਗੋਲਡੀ ਮੋਨਿਕਾ ਨੂੰ ਆਪਣੇ ਪ੍ਰੇਮ ਸੰਬੰਧਾ ‘ਚ ਅੜੀਕਾ ਸਮਝਦਾ ਸੀ । ਬੁੱਧਵਾਰ ਮ੍ਰਿਤਕਾ ਮੋਨਿਕਾ ਦੀ ਲਾਸ਼ ਦਾ ਪੋਸਟ ਮਾਰਟਮ ਹੋਣ ਉਪਰੰਤ ਪੁਲਿਸ ਨੇ ਲਾਸ਼ ਮੋਨਿਕਾ ਦੇ ਪੇਕੇ ਪਰਿਵਾਰ ਨੂੰ ਸੋਪ ਦਿੱਤੀ, ਜਿਸ ਦਾ ਦੁਪਿਹਰ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਮੋਨਿਕਾ ਦੀ ਚਿੱਤਾ ਨੂੰ ਉਸ ਦੇ ਭਰਾ ਪ੍ਰਦੀਪ ਕੁਮਾਰ ਰਾਜੂ ਨੇ ਅਗਨੀ ਦਿਖਾਈ ।
ਹਰ ਇੱਕ ਅੱਖ ਚੋ ਵੱਗ ਰਿਹਾ ਸੀ ਹੰਝੂ- ਮੋਨਿਕਾ ਦੀ ਅਰਥੀ ਜਦ ਸ਼ਮਸ਼ਾਨ ਘਾਟ ਵਿਖੇ ਲੈ ਕੇ ਜਾਣ ਲੱਗੇ ਤਾਂ ਉਸ ਦੇ ਘਰ ਦੇ ਬਾਹਰ ਰਿਸ਼ਤੇਦਾਰਾ, ਸਾਕ-ਸੰਬੰਧੀਆ ਅਤੇ ਸ਼ਹਿਰ ਦੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ ਅਤੇ ਹਰੇਕ ਅੱਖ ਮੋਨਿਕਾ ਦੀ ਲਾਸ਼ ਵੱਲ ਵੇਖ ਕੇ ਆਪਣੇ ਅੱਥਰੂ ਨਾ ਰੋਕ ਸਕੀ ਅਤੇ ਹਰ ਕੋਈ ਇਸ ਘਟਨਾ ਬਾਰੇ ਗੱਲਾ ਕਰ ਮ੍ਰਿਤਕਾ ਦੇ ਪਤੀ ਅਤੇ ਸੋਹਰੇ ਪ੍ਰੀਵਾਰ ਨੂੰ ਕੋਸ ਰਿਹਾ ਸੀ ।

ਮੇਰੀ ਧੀ ਦਾ ਕੀ ਕਸੂਰ ਸੀ- ਮ੍ਰਿਤਕ ਮੋਨਿਕਾ ਦੀ ਮਾਂ ਚੰਚਲ ਰਾਣੀ ਉੱਚੀ-ਉੱਚੀ ਰੋ ਰਹੀ ਸੀ ਅਤੇ ਅਰਥੀ ਦੇ ਪਿੱਛੇ ਆਪਣੀ ਧੀ ਨੂੰ ਅਵਾਜ਼ਾ ਮਾਰ ਰਹੀ ਕਹਿ ਰਹੀ ਸੀ ਕਿ ਮੇਰੀ ਧੀ ਦਾ ਕੀ ਕਸੂਰ ਸੀ, ਉਸ ਨੇ ਤਾਂ ਅਜੇ ਆਪਣੇ ਚਾਅ ਵੀ ਪੂਰੇ ਨਹੀਂ ਸਨ ਕੀਤੇ । ਉਹ ਬਾਰ-ਬਾਰ ਕਹਿ ਰਹੀ ਸੀ ਕਿ ਮੇਰੀ ਧੀ ਦੇ ਕਾਤਲਾਂ ਨੂੰ ਪ੍ਰਮਾਤਮਾ ਕਦੇਂ ਨਹੀਂ ਬਖਸ਼ੇਗਾ । ਜਦ ਮੋਨਿਕਾ ਦੀ ਅਰਥੀ ਨੂੰ ਅਗਨੀ ਦਿਖਾਉਣ ਲੱਗੇ ਤਾਂ ਉਹ ਮੋਨਿਕਾ ਦੀ ਲਾਸ਼ ਵੱਲ ਦੇਖ-ਦੇਖ ਕੇ ਉੱਚੀ-ਉੱਚੀ ਰੋ-ਰੋ ਜਮੀਨ ‘ਤੇ ਡਿੱਗ ਰਹੀ ਸੀ ।
ਪੁਲਿਸ ਵੱਲੋਂ ਦੋਸ਼ੀਆ ਦੀ ਭਾਲ ਜਾਰੀ-ਐਸ.ਐਚ.ਓ :- ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਮੋਨਿਕਾ  ਦੇ ਪਿਤਾ ਵਿਨੋਦ ਕੁਮਾਰ ਸ਼ਰਮਾਂ ਦੇ ਬਿਆਨਾ ‘ਤੇ  ਮੋਨਿਕਾ ਦੇ ਸੋਹਰੇ ਪ੍ਰੀਵਾਰ ਵਿੱਚੋਂ ਪਤੀ, ਸੱਸ, ਨਨਾਣ ਅਤੇ ਮੋਨਿਕਾ ਦੇ ਪਤੀ ਦੀ ਪ੍ਰੇਮਿਕਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆ ਦੀ ਭਾਲ ਲਈ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਨਜ਼ਦੀਕੀਆ ਦੇ ਘਰਾਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ  ਕਿ ਜਲਦੀ ਹੀ ਸਾਰੇ ਦੋਸ਼ੀ ਕਾਬੂ ਕਰ ਲਏ ਜਾਣਗੇ ।