ਡਾਬਰ ਆਂਵਲਾ ਹੇਅਰ ਆਇਲ ਨੇ ਸ਼ੁਰੂ ਕੀਤੀ ‘ਅਸਲੀ ਆਂਵਲਾ ਸਟਾਰ’ ਦੀ ਖੋਜ ਜੇਤੂ ਨੂੰ ਬਰਾਂਡ ਅੰਬੈਸਡਰ ਰਾਣੀ ਮੁਖਰਜੀ ਦੇ ਨਾਲ ਇਕ ਐਡ ਮੁਹਿੰਮ ਵਿਚ ਆਉਣ ਦਾ ਮੌਕਾ ਮਿਲੇਗਾ

ਲੁਧਿਆਣਾ,18 ਫਰਵਰੀ (ਜਸਦੀਪ ਸਿੰਘ) ਡਾਬਰ ਦੇ ‘ਅਸਲੀ ਆਂਵਲਾ ਸਟਾਰ’ ਦੀ ਖੋਜ ਸ਼ੁਰੂ ਹੋ ਗਈ ਹੈ।ਲੁਧਿਆਣਾ ਵਿਚ ਸੈਂਕੜੇ ਕੁੜੀਆਂ ਅੱਜ ਵੈਸਟਏਂਡ ਮਾਲ ਵਿਚ ਡਾਬਰ ਆਂਵਲਾ ਦੇ ਤਾਜ਼ ਨੂੰ ਹਾਸਿਲ ਕਰਨ ਲਈ ਇਕੱਠੀਆਂ ਹੋਈਆਂ ਹਨ।ਸ਼ਹਿਰ ਵਿਚ ਸਭ ਤੋਂ ਚੰਗੇ ਵਾਲਾਂ ਨੂੰ ਖੋਜਣ ਦੀ ਇਹ ਇਕ ਅਨੋਖੀ ਪ੍ਰਤੀਯੋਗਤਾ ਹੈ।ਮਿਸ ਬਿਸ਼ਾਖਾ ਚੰਦਨ ਨੂੰ ਲੁਧਿਆਣਾ ਵਿਚ ਸ਼ਾਮ ਨੂੰ ਹੋਏ ਇਕ ਫਾਈਨਲ ਵਿਚ ਜੇਤੂ ਐਲਾਨਿਆ ਗਿਆ।ਜੇਤੂ ਨੂੰ ਬਾਲੀਵੁੱਡ ਸੈਲੀਬ੍ਰਿਟੀ ਅਤੇ ਡਾਬਰ ਆਂਵਲਾ ਦੀ ਬਰਾਂਡ ਅੰਬੈਸਡਰ ਰਾਣੀ ਮੁਖਰਜੀ ਦੇ ਨਾਲ ਇਕ ਐਡ ਮੁਹਿੰਮ ਵਿਚ ਵਿਸ਼ੇਸ਼ ਤੌਰ ’ਤੇ ਪ੍ਰਦਰਸ਼ਤ ਕੀਤਾ ਜਾਵੇਗਾ।ਇਸ ਮੁਕਾਬਲੇ ਦੀ ਸ਼ੁਰੂਆਤ ਲੁਧਿਆਣਾ ਵਿਚ ਤਿੰਨ ਦਿਨ ਪਹਿਲਾਂ ਹੋ ਗਈ ਸੀ ਜਿਸ ਵਿਚ ਡਾਬਰ ਆਂਵਲਾ ਦੀ ਟੀਮ ਲੁਧਿਆਣਾ ਦੇ ਕਈ ਕਾਲਜਾਂ ਵਿਚ ਮੁਕਾਬਲੇ ਨੂੰ ਉਤਸ਼ਾਹਤ ਕਰਨ ਲਈ ਵਿਦਿਆਰਥੀਆਂ ਵਿਚ ਗਈ । ਟੀਮ ਨੇ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਇਸ ਮੁਕਾਬਲੇ ਸਬੰਧੀ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਦੌਰਾ ਕੀਤਾ ਜਿਸ ਵਿੱਚ 1000 ਤੋਂ ਵਧੇਰੇ ਕੁੜੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ ਅਤੇ ਇਸ ਨੂੰ ਹਾਲ ਦੇ ਦਿਨਾਂ ਵਿਚ ਲੁਧਿਆਣਾ ਦੇ ਕੁੱਝ ਵੱਡੇ ਸਟਾਰ ਹੰਟ ਵਿਚੋਂ ਇਕ ਬਣਾ ਦਿੱਤਾ ।
ਮੁਕਾਬਲੇ ਦਾ ਫਾਈਨਲ ਵੈਸਟਏਂਡ ਮਾਲ ਵਿਚ ਹੋਇਆ ਜਿੱਥੇ 12 ਵਜੇ ਤੋਂ ਬਾਅਦ ਸੈਂਕੜਿਆਂ ਮੁਕਾਬਲੇ ਬਾਜ਼ਾਂ ਇਕੱਤਰ ਹੋਈਆਂ । ਵਾਲਾਂ ਦੇ ਮਾਹਰਾਂ ਨੇ ਉਨ੍ਹਾਂ ਨੂੰ ਵਾਲਾਂ ਦੀ ਲੰਬਾਈ, ਮਜ਼ਬੂਤੀ ਅਤੇ ਸੁੰਦਰਤਾ ਦੇ ਆਧਾਰ ’ਤੇ ਜੱਜ ਕੀਤਾ ਅਤੇ 12 ਕੁੜੀਆਂ ਨੂੰ ਅੱਜ 5 ਵਜੇ ਦੇ ਫਾਈਨਲ ਰਾਊਂਡ ਲਈ ਚੁਣਿਆ ਗਿਆ।ਆਖ਼ਰ ਵਿਚ 12 ਵਿਚੋਂ ਜੇਤੂ ਦੀ ਚੋਣ ਕੀਤੀ ਗਈ । ਅੱਜ ਦੇ ਫਾਈਨਲ ਡਾਬਰ ਅਸਲੀਆਂਵਲਾ ਸਟਾਰ ਦੀ ਖੋਜ ਕੌਮਾਂਤਰੀ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਤਹਿਤ ਡਾਬਰ ਆਂਵਲਾ ਦੀ ਟੀਮ 13 ਸ਼ਹਿਰਾਂ ਵਿਚੋਂ  ਸਭ ਤੋਂ ਸੁੰਦਰ ਵਾਲਾਂ ਵਾਲੀ ਕੁੜੀ ਦੀ ਖੋਜ ਕਰੇਗੀ ਅਤੇ ਉਸ ਨੂੰ ਡਾਬਰ ਅਸਲੀ ਆਂਵਲਾ ਸਟਾਰ ਦੇ ਤਾਜ ਨਾਲ ਨਿਵਾਜਿਆ ਜਾਵੇਗਾ ।

ਇਸ ਮੌਕੇ ਬੋਲਦੇ ਹੋਏ ਸ਼੍ਰੀ ਸਤਯਾਰਤ ਸ਼੍ਰੀਵਾਸਤਵ, ਬ੍ਰਾਂਡ ਐਕਟਿਵੇਸਨ ਮੈਨੇਜਰ, ਡਾਬਰ ਇੰਡੀਆ ਲਿਮਟਿਡ ਨੇ ਕਿਹਾ , ‘‘ਡਾਬਰ ਆਂਵਲਾ ਹੇਅਰ ਆਇਲ ਨੂੰ ਲੁਧਿਆਣਾ ਵਿਚ ਇਸ ਮੁਕਾਬਲੇ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।ਲੁਧਿਆਣਾ ਦੀਆਂ ਸਾਰੀਆਂ ਕੁੜੀਆਂ ਵਿਚ ਇਸ ਤਰ੍ਹਾਂ ਦਾ ਜੋਸ਼ ਦੇਖ ਕੇ ਅਸੀਂ ਬੇਹੱਦ ਉਤਸ਼ਾਹਿਤ ਹਾਂ।ਇਸ ਮੁਕਾਬਲੇ ਪਿੱਛੇ ਦਾ ਵਿਚਾਰ ਲੁਧਿਆਣਾ ਦੀਆਂ ਮਹਿਲਾਵਾਂ ਨੂੰ ਡਾਬਰ ਆਂਵਲਾ ਹੇਅਰ ਆਇਲ ਦੇ ਲੰਬੇ,ਮਜਬੂਤ ਅਤੇ ਸੰਦਰ ਵਾਲਾਂ ਦੇ ਵਾਅਦੇ ਦਾ ਤਜ਼ਰਬਾ ਕਰਵਾਉਣਾ ਅਤੇ ਨਾਲ ਹੀ ਕੁੜੀਆਂ ਨੂੰ ਕੌਮਾਂਤਰੀ ਪੱਧਰ ’ਤੇ ਆਪਣੀ ਖੂਬਸੂਰਤੀ ਦਿਖਾਉਣ ਦਾ ਮੰਚ ਪ੍ਰਦਾਨ ਕਰਨਾ ਸੀ ।

ਮਾਣਮੱਤਾ ਤਾਜ਼ ਜਿੱਤ ਕੇ ਉਤਸ਼ਾਹਿਤ ਲੁਧਿਆਣਾ ਦੀ ਜੇਤੂ ਨੇ ਕਿਹਾ ਕਿ, ਹਕੀਕਤ ਵਿਚ ਲੁਧਿਆਣਾ ਦੀ ਡਾਬਰ ਅਸਲੀ ਆਂਵਲਾ ਸਟਾਰ ਐਲਾਨਿਆ ਜਾਣਾ ਬੇਹੱਦ ਦਿਲਕਸ਼ ਹੈ।ਇਸ ਤਾਜ ਨੂੰ ਜਿੱਤਣਾ ਅਤੇ ਆਪਣੀ ਪਸੰਦ ਦੇ ਫਿਲਮ ਸਟਾਰ ਰਾਣੀ ਮੁਖਰਜੀ ਦੇ ਨਾਲ ਇਕ ਐਡ ਮੁਹਿੰਮ ਵਿਚ ਆਉਣਾ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ।ਮੈਂ ਬਚਪਨ ਤੋਂ ਹੀ ਨਿਯਮਿਤ ਰੂਪ ਵਿਚ ਡਾਬਰ ਆਂਵਲਾ ਹੇਅਰ ਆਇਲ ਦਾ ਪ੍ਰਯੋਗ ਕਰ ਰਹੀ ਹਾਂ ਅਤੇ ਮੈਂ ਇਸ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਸ ਕਾਰਨ ਮੇਰੇ ਵਾਲ ਸੰਦਰ ਅਤੇ ਮਜ਼ਬੂਤ ਬਣੇ ਅਤੇ ਮੈਨੂੰ ਇਸ ਮੁਕਾਬਲੇ ਨੂੰ ਜਿੱਤਣ ਵਿਚ ਮਦਦ ਕੀਤੀ ।