ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ
ਲੁਧਿਆਣਾ, ੨੦ ਫਰਵਰੀ (ਪਟ) ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਸਰੂਪ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਜਿੱਥੇ ਗੰਭੀਰ ਚਿੰਤਾ ਦਾ ਵਿਸ਼ਾਦੱਸਿਆ ਉਥੇ ਨਾਲ ਹੀ ਸਿੱਖ ਪੰਥ ਨੂੰ ਆਪਾ ਪੜਚੋਲਣ ਦਾ ਸੁਨੇਹਾ ਵੀ ਦਿੱਤਾ।ਉਨ੍ਹਾਂ ਕਿਹਾਕਿ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿਚ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਹਨ ਪਰ ਸ੍ਰੀਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਪ੍ਰਤੱਖ ਸ਼ਬਦ ਗੁਰੂ ਹਨ। ਗੁਰੂਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਜਿੱਥੇ ਹਰੇਕ ਸਿੱਖ ਦਾ ਮੁੱਢਲਾ ਫਰਜ਼ ਹੈ ਉਥੇ ਹਰੇਕਮਨੁੱਖ ਨੂੰ ਮਨੁੱਖਤਾ ਨੂੰ ਬਚਾਈ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬੱਤ ਦੇ ਭਲੇਦਾ ਸਿਧਾਂਤ ਦੁਨੀਆ ਵਿਚ ਪਰਸਾਰਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਲੋਕ ਮਨੁੱਖਤਾ ਦੇ ਨਾਂਅ ਉਤੇਵੱਡਾ ਕਲੰਕ ਹਨ।
ਐਡਵੋਕੇਟਮੰਝਪੁਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਅਤੇ ਸਤਿਕਾਰਪ੍ਰਤੀ ਇਕ ਕੇਂਦਰੀਕ੍ਰਿਤ ਕੰਟਰੋਲ ਹੋਣਾ ਚਾਹੀਦਾ ਹੈ, ਜਿੱਥੇ ਇਸ ਗੱਲ ਦਾ ਪੂਰਾ ਖਿਆਲਰੱਖਿਆ ਜਾਵੇ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜਾਣ ਵਾਲੇ ਲੋਕਗੁਰੂ ਸਾਹਿਬ ਦੇ ਆਦਰ ਸਤਿਕਾਰ ਲਈ ਕਿੰਨੇ ਕੁ ਦ੍ਰਿੜ੍ਹ ਹਨ ਅਤੇ ਕੇਵਲ ਕੁਝ ਰੁਪਈਆਂ ਦੀਭੇਟਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਤੋਂ ਸੰਕੋਚ ਕੀਤਾ ਜਾਵੇ। ਗੁਰੂ ਗੰਰਥਸਾਹਿਬ ਜੀ ਦੇ ਸਰੂਪ ਨੂੰ ਕਿਸੇ ਥਾਂ ਲੈ ਜਾਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆਜਾਵੇ ਕਿ ਉਸ ਥਾਂ ਉਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਲੋੜ ਹੈ ਜਾਂ ਨਹੀਂ ਅਤੇ ਨਾਲਹੀ ਸਤਿਕਾਰ ਅਤੇ ਮਰਿਯਾਦਾ ਦੇ ਪ੍ਰਬੰਧ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ। ਸਭ ਤੋਂ ਵਧਕੇਸਿੱਖਾਂ ਵਿਚ ਦੇਸ਼ਾਂ ਵਿਦੇਸ਼ਾਂ ਵਿਚ ਆਪਣੇ ਧੜੇ ਜਾਂ ਜਾਤ ਦੇ ਆਧਾਰ 'ਤੇ ਗੁਰਦੁਆਰੇ ਬਣਾਕੇਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਥਾਪਤ ਕਰ ਦਿੱਤੇ ਜਾਂਦੇ ਹਨ ਪਰ ਇਹ ਕਾਰਵਾਈ ਕੇਵਲਕੁਝ ਮਨੁੱਖਾਂ ਦੀ ਹਉਮੈ ਨੂੰ ਪੱਠੇ ਪਾਉਣ ਤੋਂ ਵੱਧ ਕੁਝ ਨਹੀਂ। ਕਿਉਂਕਿ ਅਜਿਹੇਗੁਰਦੁਆਰਿਆਂ ਵਿਚ ਜਿੱਥੇ ਸੰਗਤ ਦੀ ਆਮਦ ਨਾ-ਮਾਤਰ ਹੁੰਦੀ ਹੈ ਉਥੇ ਗੁਰੂ ਘਰਾਂ ਦੇਪ੍ਰਬੰਧ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਮਰਿਯਾਦਾ ਦੇ ਵੀ ਯੋਗ ਪ੍ਰਬੰਧਨਹੀਂ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਇਕ ਕਾਨੂੰਨ ਪਾਸ ਕਰਕੇ ਇਹ ਪ੍ਰਬੰਧਕਰ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੇਵਲ ਸ਼੍ਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜਾਂ ਉਸ ਦੁਆਰਾ ਅਧਿਕਾਰਤ ਏਜੰਸੀ ਹੀ ਕਰ ਸਕਦੀ ਹੈ ਪਰ ਇਸਕਾਨੂੰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਆਪ ਹੀ ਉਲੰਘਣਾ ਕੀਤੀ ਗਈ ਹੈ।ਉਨ੍ਹਾਂ ਅੰਤ ਵਿਚ ਸਮੁੱਚੀ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਮਰਿਯਾਦਾਨੂੰ ਕਾਇਮ ਰੱਖਣ ਦਾ ਹੋਕਾ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇਸਰੂਪਾਂ ਦੀ ਛਪਾਈ ਤੇ ਵੰਡਣ ਦੀ ਨੀਤੀ ਨੂੰ ਕੰਟਰੋਲ ਕਰਨ ਤੋਂ ਬਗੈਰ ਬੇਅਦਬੀ ਦੀਆਂਮੰਦਭਾਗੀ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ।ਅਤੇ ਇਸਤੋਂ ਵੀ ਅੱਗੇ ਗੁਰੂ ਗ੍ਰੰਥਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਦੁਨੀਆ ਕਾਨੂੰਨਾਂ ਦੇ ਘੇਰੇ ਵਿਚ ਲਿਆਉਣ ਦੀਥਾਂ ਪੰਥਕ ਕਾਨੂੰਨ ਮੁਤਾਬਕ ਸਜ਼ਾ ਦੇਣੀ ਚਾਹੀਦੀ ਹੈ।





