ਫਰਾਂਸ ਵਿੱਚ ਰਫਿਊਜੀ ਲੈ ਕੇ ਰਹਿ ਰਹੇ ਸਿੱਖਾਂ ਨੂੰ,ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਰਾਂਸ ਸਥਿਤ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਾ ਦਿੱਤੇ ਜਾਣ ਕਰਕੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਵਿਸ਼ੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ
ਪੈਰਿਸ,17 ਫਰਵਰੀ (ਸੁੱਖਵੀਰ ਸਿੰਘ ਕੰਗ) ਫਰਾਂਸ ਵਿੱਚ ਰਫਿਊਜੀ ਲੈ ਕੇ ਰਹਿ ਰਹੇ ਸਿੱਖਾਂ ਨੂੰ, ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਰਾਂਸ ਸਥਿਤ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਹੀਂ ਦਿੱਤੇ ਜਾ ਰਹੇ ਜੋ ਇੱਕ ਗੰਭੀਰ ਮੱਸਲਾ ਬਣਦਾ ਜਾ ਰਿਹਾ ਹੈ।ਇਸ ਗੰਭੀਰ ਮੱਸਲੇ ਨੂੰ ਮੱਦੇਨਜ਼ਰ ਰੱਖਦਿਆਂ ਬੀਤੇ ਦਿਨੀਂ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਵਿਸ਼ੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਭਾਰੀ ਗਿਣਤੀ ਵਿੱਚ ਪਾਸਪੋਰਟ ਨਾ ਮਿਲਣ ਵਾਲੇ ਸਿੱਖਾਂ,ਬੱਚਿਆਂ ਅਤੇ ਬੀਬੀਆਂ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ।
ਇਸ ਸਮੇਂ ਪਾਸਪੋਰਟ ਨਾ ਮਿਲਣ ਕਰਕੇ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪਾਸਪੋਰਟ ਲੇਣ ਲਈ ਕਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਇਸ ਮੀਟਿੰਗ ਦੀ ਕਵਰੇਜ਼ ਕਰਨ ਲਈ ਸੰਗਤ ਟੀਵੀ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਹੋਈ ਸੀ । ਸੰਗਤ ਟੀਵੀ ਵੱਲੋਂ ਇਸ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ ਜਿਸ ਨੂੰ ਬਾਅਦ ਵਿੱਚ ਸੰਗਤ ਟੀ ਵੀ ਤੇ ਟੈਲੀਕਾਸਟ ਕੀਤਾ ਜਾਵੇਗਾ।ਇਸ ਸਮੇਂ ਛੋਟੇ ਛੋਟੇ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਮਿਲਣਾ ਹੈ ਅਤੇ ਆਪਣਾ ਪੰਜਾਬ ਵਾਲਾ ਘਰ ਵੇਖਣਾ ਹੈ ਪਰ ਸਾਂਨੂੰ ਪਾਸਪੋਰਟ ਨਹੀਂ ਮਿਲ ਰਹੇ ਅਸੀਂ ਭਾਰਤੀ ਅੰਬੈਸੀ ਤੋਂ ਡਾਹਢੇ ਤੰਗ ਹਾਂ।
ਇਸ ਸਮੇਂ ਬੀਬੀ ਕਮਲਜੀਤ ਕੌਰ,ਬੀਬੀ ਹਰਪ੍ਰੀਤ ਕੌਰ,ਬੀਬੀ ਕੇਵਲ ਕੌਰ,ਬੀਬੀ ਸੁੱਖਵਿੰਦਰ ਕੌਰ,ਬੀਬੀ ਰਣਜੀਤ ਕੌਰ ਆਦਿ ਨੇ ਵੀ ਭਾਰਤੀ ਅੰਬੈਸੀ ਨੂੰ ਕੋਸਿਆ ਅਤੇ ਕਿਹਾ ਕਿ ਸਾਡੇ ਪਰਿਵਾਰਾਂ ਵਿੱਚ ਸਾਡੇ ਬਜੁਰਗ ਬਿਮਾਰੀ ਦੇ ਹਲਾਤਾਂ ਵਿੱਚ ਹਨ ਅਤੇ ਉਹਨਾਂ ਨੂੰ ਐਸ ਵੇਲੇ ਸਾਡੀ ਲੋੜ ਹੈ ਪਰ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਾ ਮਿਲਣ ਕਰਕੇ ਅਸੀਂ ਮਜ਼ਬੂਰੀ ਵੱਸ ਭਾਰਤ ਨਹੀ ਜਾ ਸਕਦੇ। ਇਸ ਸਮੇਂ ਭਾਈ ਰਘਬੀਰ ਸਿੰਘ ਕੁਹਾੜ, ਬਸੰਤ ਸਿੰਘ ਪੰਜਹੱਥਾ,ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਭਾਈ ਚੈਨ ਸਿੰਘ,ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ,ਭਾਈ ਕਸ਼ਮੀਰ ਸਿੰਘ,ਬਲਵਿੰਦਰ ਸਿੰਘ ਕਥਾਸਾਗਰ, ਸੁਖਦੇਵ ਸਿੰਘ ਆਦਿ ਨੇ ਵੀ ਰਫਿਊਜ਼ੀ ਸਿੱਖਾਂ,ਬੱਚਿਆਂ ਅਤੇ ਬੀਬੀਆਂ ਨੂੰ ਪਾਸਪੋਰਟ ਨਾ ਮਿਲਣ ਕਰਕੇ ਭਾਰਤੀ ਅੰਬੈਸੀ ਕੋਸਿਆ ਅਤੇ ਕਿਹਾ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ ਅਤੇ ਭਾਰਤ ਦਾ ਪਾਸਪੋਰਟ ਸਾਡਾ ਜਨਮ ਸਿੱਧ ਅਧਿਕਾਰ ਹੈ ਜੋ ਸਾਂਨੂੰ ਪਹਿਲ ਦੇ ਅਧਾਰ ਤੇ ਮਿਲਣਾ ਚਾਹੀਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਲਿੱਟਾਂ,ਹਰਦੀਪ ਸਿੰਘ ਛੀਨਾ,ਮੇਜਰ ਸਿੰਘ,ਜਸਵੀਰ ਸਿੰਘ ਚੰਨਾਂ ਖੀਰਾਂਵਾਲੀ,ਤਰਸੇਮ ਸਿੰਘ,ਸੁਬੇਗ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।





