ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਵਸ ਕੌਸਲ ਵਲੋ ਦਿੱਤੀ ਜਗਾ ਦੀ ਸ਼ੁਰੂਆਤ ਸਮੇ ਸ਼ਰਧਾ ਪੂਰਵਕ ਮਨਾਇਆ ਡੈਨਹਾਗ ਚ ਨਵੈ ਬਣਨ ਵਾਲੇ ਗੁਰਦੁਆਰਾ ਸਾਹਿਬ ਬਾਰੇ ਸੰਗਤਾ ਨੂੰ ਦਿੱਤੀ

ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਵਸ ਕੌਸਲ ਵਲੋ ਦਿੱਤੀ ਜਗਾ ਦੀ ਸ਼ੁਰੂਆਤ ਸਮੇ ਸ਼ਰਧਾ ਪੂਰਵਕ ਮਨਾਇਆ ਡੈਨਹਾਗ ਚ ਨਵੈ ਬਣਨ ਵਾਲੇ ਗੁਰਦੁਆਰਾ ਸਾਹਿਬ ਬਾਰੇ ਸੰਗਤਾ ਨੂੰ  ਦਿੱਤੀ,ਪਾਰਲੀਮੈਂਟਮੈਬਰ ਪਹੂੰਚੇ:ਹਰਜੀਤ ਸਿੰਘ ਹਾਲੈਂਡ

     

      

       

   

ਡੈਨਹਾਗ: ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਵਸ ਅਤੇ  ਕੌਸਲ ਵਲੋ ਦਿੱਤੀ ਜਗ੍ਹਾ ਸਮੇ 15ਜਨਵਰੀ ਨੂੰ ਸ਼ਰਧਾ ਪੂਰਵਕ ਮਨਾਇਆ।ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ  ਨਾਲ ਪ੍ਰੋਗਰਾਮ ਦੀ ਆਰੰਭਤਾ ਕੀਤੀ ਗਈ।ਉਪਰੰਤ ਭਾਈ ਚੈਨ ਸਿੰਘ ਜੀ, ਕੀਰਤਨ ਨਾਲ ਸੰਗਤਾ ਨੁੰ ਨਿਹਾਲ ਕੀਤਾ ਭਾਈ  ਦਲਵੀਰ ਸਿੰਘ ਗਿੱਲ਼ ਕਵੀਸ਼ਰ ਇੰਗਲੈਂਡ ਵਾਲਿਆ ਨੇ ਗੁਰੁ ਸਾਹਿਬ ਜੀ ਦੇ ਅਵਤਾਰ ਦਿਵਸ ਵਾਰੇ ਸੰਗਤਾ ਨੁੰ ਕਵੀਸ਼ਰੀ ਨਾਲ ਨਿਹਾਲ ਕੀਤਾ।ਉਹਨਾਂ ਨੇ ਸੰਹੁ ਮਹ ਸੰਗਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਲਈ ਪ੍ਰੈਰਤ ਕੀਤਾ।ਭਈ ਭਜਨ ਸਿੰਘ ਜੀ ਨੇ ਡੱਚ ਭਾਸ਼ਾਂ ਵਿੱਚ ਬਹੂਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਪਰਲੀਮੈਂਟ ਮੈਬਰਾਂ ਨੁੰ ਦਿੱਤੀ।

ਇਸ ਸਮੇ ਡੱਚ ਲੇਬਰ ਪਾਰਟੀ ਪਾਰਲੀਮੈਂਟ ਮੈਬਰ ਸ਼੍ਰੀ ਮਤੀ ਤਾਨਿਆ ਜੈਨਨਨਸਿੰਘ ਪਹੂੰਚੇ ਹੋਏ ਸਨ ਸੰਮੂਹ ਸੰਗਤਾ ਨੂੰ  ਨਵੈ ਗੁਰਦੁਆਰਾ ਸਾਹਿਬ ਦੀ ਤਿਆਰੀ ਲਈ ਸੰਗਤਾ ਨੁੰ ਸਹਿਜੋਗ ਦੇਣ ਲਈ ਅਪੀਲ ਕੀਤੀ ਲੇਬਰ ਪਾਰਟੀ ਦੇ ਸ਼ਹਿਰ ਦੀ ਕੌਸਲ ਦੇ ਮੈਬਰ ਸ੍ਰੀਮਾਨ ਰਾਜੇਸ਼ ਰਾਮਨਿਵਾਸ ਨੇ ਸਮੂੰਹ ਸੰਗਤਾ ਨੂੰ ਸਾਹਿਬ ਸ਼੍ਰੀ ਗੁਰੂ ਗੋਿਬੰਦ ਸਿੰਘ ਜੀ ਦੇ ਅਵਤਰ ਦਿਵਸ ਦੀਆ ਵਾਧਾਈਆ ਦਿੱਤੀਆ। ਲੇਬਰ ਪਾਰਟੀ ਦੀ ਮਦਦ ਕਰਨ ਲਈ ਕਿਹਾ।ਉਹਨਾ ਨੇ ਹਰ ਮਸਲੇ  ਦੀ ਮਦਦ ਦਾ ਭਰੋਸਾ ਵੀ ਦਿੱਤਾ ਇਹ ਗੱਲ ਵਰਣਨ ਯੋਗ ਹੈ ਕੇ ਸ਼ਹਿਰ ਦੀ ਕੌਂਸਲ ਦੀ ਇਜਾਜਤ ਨਾਲ ਇਹ ਹਾਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ ਹੋਵੇਗਾ ਜੋ ਆਪਣੀ ਜਮੀਨ ਲੈ ਕੇ ਨਵੀਆ ਨੀਹਾਂ ਉਪੱਰ ਸਥਾਪਤ ਹੋਵੇਗਾ।ਅੰਤ ਵਿੱਚ ਭਾਈ ਭਜਨ ਸਿੰਘ ਜੀ ਨੇ ਸਮੂਹ ਸੰਗਤਾ ਅਤੇ ਬਾਹਰੋ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ। ਭਾਈ ਚਰਨ ਸਿੰਘ,ਜਥੇਦਾਰ ਕਰਮਸਿੰਘ,ਭਾਈ ਹਰਦੀਪ ਸਿੰਘ ਜੀ ਬਿੰਦਰਾ,ਭਾਈ ਦਵਿੰਦਰ ਸਿੰਘ, ਫਰੈਡ ਕਰਤਾ ਰਾਮ,ਜੀ ਨੇ ਆਪਣੇ ਵਿਚਾਰ ਦਿੱਤੈ।ਮੈਬਰ ਪਾਰਲੀਮੈਂਟਸ ਨੂੰ ਅਤੇ ਕੋਸਲ ਦੇ ਮੈਬਰਾ ਨੂੰ ਸਿਰੋਪੇ ਭੇਟ ਕੀਤੇ।ਭਾਈ ਸਿਵਰਾਜ ਸਿੰਘ ਜੀ ਦੇ ਪ੍ਰੀਵਾਰ ਨੇ ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ।ਦੀ ਸੇਵਾ ਕਰਵਾਈ।ਸਮੁੰਹ ਸੰਗਤਾਂ ਨੁੰ ਵੱਧ ਤੋ ਵੱਧ ਸਹਿਯੋਗ ਦੇ ਦੀ ਅਪੀਲ ਕੀਤੀ ਗਈ ।

ਸੰਪਰਕ: ਹਰਜੀਤ ਸਿੰਘ 0620682862