ਡੀ.ਐਸ.ਪੀ. ਨੇ ਵਾਹਨ ਚਾਲਕਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ

ਮਲਸੀਆਂ,5 ਜਨਵਰੀ (ਸੁਖਦੀਪ ਸਿੰਘ ਸਚਦੇਵਾ) ਏ.ਡੀ.ਜੀ.ਪੀ. ਟ੍ਰੈਫਿਕ ਪੰਜਾਬ ਸ਼੍ਰੀ ਆਰ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾਈਵੇ ਪਟਰੋਲ 43 ਸ਼ਾਹਕੋਟ ਵੱਲੋਂ ਅੱਜ ਮਲਸੀਆਂ ਵਿਖੇ ਇੰਸਪੈਕਟਰ ਹਾਈਵੇ ਇੰਚਾਰਜ਼ ਗੁਰਜੀਤਪਾਲ ਸਿੰਘ ਜਲੰਧਰ ਦੀ ਦੇਖ-ਰੇਖ ਹੇਠ ਆਵਾਜ਼ਾਈ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ, ਜਿਸਦੀ ਅਗਵਾਈ  ਡੀ.ਐਸ.ਪੀ. ਹਾਈਵੇ ਪੈਟਰੋਲਿੰਗ  ਸੀਤਾ ਰਾਣੀ ਨੇ ਕੀਤੀ ।ਇਸ ਮੌਕੇ ਕਰਵਾਏ ਗਏ ਇੱਕ ਸੈਮੀਨਾਰ  ਮੌਕੇ ਵੱਖ-ਵੱਖ ਵਾਹਨਾਂ ਦੇ ਚਾਲਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਡੀ.ਐਸ.ਪੀ. ਸੀਤਾ ਰਾਣੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਅਗਿਆਨਤਾ ਕਾਰਨ ਸੜਕੀ ਦੁਰਘਟਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਅਸੀਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਨਾ ਰੱਖ ਕੇ ਉਨ੍ਹਾਂ ਦੀ ਉਲੰਘਣਾ ਕਰ ਜਾਂਦੇ ਹਾਂ।ਉਨ੍ਹਾਂ ਕਿਹਾ ਕਿ ਇਸ ਅਗਿਆਨਤਾ ਕਾਰਨ ਅਨੇਕਾਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।ਇਸ ਮੌਕੇ ਉਨ੍ਹਾਂ ਵਾਹਨ ਚਾਲਕਾਂ ਅਤੇ ਵਿਦਿਆਰਥੀਆਂ ਨੂੰ ਸੀਟ ਬੈਲਟ,ਰਿਫਲੈਕਟਰ,ਧੁੰਦ ਵਿੱਚ ਓਵਰਟੇਕ ਨਾ ਕਰਨ, ਓਵਰ ਲੋਡ ਵਾਹਨ,ਡਿੱਪਰਾਂ ਦੀ ਵਰਤੋਂ ਆਦਿ ਤੋਂ ਇਲਾਵਾ ਹੋਰ ਵੀ ਟ੍ਰੈਫਿਕ ਨਿਯਮਾਂ ਨਾਲ ਸਬੰਧਤ ਬਹੁਤ ਸਾਰੀ ਜਾਣਕਾਰੀ ਦਿੱਤੀ।ਪ੍ਰਿੰਸੀਪਲ ਸੁਰਿੰਦਰ ਕੌਰ ਨੇ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੁਰਿੰਦਰ ਕੌਰ,ਏ.ਐਸ. ਆਈ. ਦਰਸ਼ਨ ਲਾਲ, ਗੁਰਮੇਲ ਸਿੰਘ, ਹੈੱਡਕਾਂਸਟੇਬਲ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਹਰਿੰਦਰਪਾਲ, ਗੁਰਮੇਜ ਸਿੰਘ, ਸੁਖਦੇਵ ਸਿੰਘ ਪ੍ਰਧਾਨ ਫੋਰਵਿਲਰ ਯੂਨੀਅਨ ਸ਼ਾਹਕੋਟ,ਮਲਕੀਤ ਸਿੰਘ ਪ੍ਰਧਾਨ ਟੈਂਪੂ ਯੂਨੀਅਨ ਮਲਸੀਆਂ,ਗੁਰਮੇਜ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਮਲਸੀਆਂ, ਹਰਿੰਦਰ ਸਿੰਘ ਜਨਰਲ ਸਕੱਤਰ ਅਕਾਲੀ ਦਲ (ਬ) ਯੂ.ਐਸ.ਏ.,ਗੁਰਦੇਵ ਸਿੰਘ ਸਰਪੰਚ, ਜਸਵੰਤ ਸਿੰਘ ਸਰਪੰਚ ਆਦਿ ਹਾਜ਼ਰ ਸਨ ।