ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਨੂੰ ਲੈ ਕੇ ਝਗੜਾ ਇਕ ਜ਼ਖ਼ਮੀ

ਮੋਗਾ, 16 ਫਰਵਰੀ (ਸਵਰਨ ਗੁਲਾਟੀ) ਪਿੰਡ ਘੋਲੀਆ ਕਲਾ ਵਿਖੇ ਬਣੀ ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਤੋਂ ਲੈ ਕੇ ਹੋਏ ਝਗੜੇ ਵਿਚ ਤਿੰਨ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਮਾਰਕੁੱਟ ਕਰਕੇ ਜਖਮੀ ਕਰ ਦਿੱਤਾ।ਥਾਣਾ ਬਾਘਾਪੁਰਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਬਾਘਾ ਪੁਰਾਣਾ ਦੇ ਏ. ਐਸ.ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ ਨਿਵਾਸੀ ਘੋਲੀਆ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿੰਡ ਵਿਚ ਇਕ ਡੇਰਾ ਬਾਬਾ ਸਰਵੰਗੀ ’ਤੇ ਸ਼ਰਾਬ ਚੜ੍ਹਦੀ ਹੈ।ਬੀਤੀ 8 ਫਰਵਰੀ ਨੂੰ ਡੇਰੇ ਸ਼ਰਾਬ ਨੂੰ ਲੈ ਕੇ ਪਿੰਡ ਦੇ ਹੀ ਗੁਰਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਨੂੰ ਜਖਮੀ ਹਾਲਤ ਵਿਚ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਥਾਣਾ ਬਾਘਾਪੁਰਾਣਾ ਪੁਲਿਸ ਨੇ ਜ਼ਖ਼ਮੀ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ।