ਅੱਜਕਲ੍ਹ ਟੀ. ਵੀ. ਫ਼ਿਲਮਾਂ ਵਿਚ ਧਕੇ ਨਾਲ ਬਣੇ ਕਮੇਡੀ ਕਲਾਕਾਰਾਂ ਦੀ ਭਰਮਾਰ ਹੈ, ਕੀ ਇਹ ਕਮੇਡੀ ਦਾ ਮਜ਼ਾਕ ਨਹੀਂ ਉਡਾ ਰਹੇ?
ਦੇਖੋ ਜੀ, ਦੁਨੀਆ ਦਾ ਕੋਈ ਵੀ ਪ੍ਰਭਾਵਸ਼ਾਲੀ ਖੇਤਰ ਹੈ, ਉਸ ਵਿਚ ‘ਹਿੱਕੜ ਚੌਧਰੀ’ ਹੁੰਦੇ ਹੀ ਨੇ, ਜਿਸ ਤਰ੍ਹਾਂ ਹਰ ਸ਼ਹਿਰ, ਮੁਹੱਲੇ ’ਚ ਲੀਡਰ ਬਣੇ ਹੁੰਦੇ ਨੇ, ਜਿਹੜੀ ਚੀਜ਼’ਚ ਚਕਾਚੌਂਧ ਹੈ, ਉਸ ਵਿਚ ਲੋਕਾਂ ਦੀ ਭਰਮਾਰ ਹੁੰਦੀ ਹੀ ਹੈ, ਪਹਿਲਾਂ ਕਮੇਡੀ ਦਾ ਬਹੁਤ ਜ਼ੋਰ ਨਹੀਂ ਸੀ, ਹੁਣ ਲੋਕਾਂ ਦਾ ਰੁਝਾਨ ਕਮੇਡੀ ਵਿਚ ਵਧਿਆ ਹੈ। ਇਸ ਵਿਚ ਵੀ ‘ਘੁਸਪੈਠੀਏ’ ਆ ਗਏ ਹਨ। ਪਰ ਮੁੱਲ ਕਾਬਲੀਅਤ ਦਾ ਹੀ ਪੈਂਦਾ ਹੈ। ਇਹ ‘ਫਸਲੀ ਬਟੇਰੇ’ ਆਉਂਦੇ ਰਹਿੰਦੇ ਨੇ। ਚੰਗੇ ਲੋਕਾਂ ਨੇ ਚੰਗਾ ਕੰਮ ਕਰਦੇ ਰਹਿਣਾ ਹੈ। ਬਾਕੀ ਸਮੇਂ ਨਾਲ ਹੈਰ ਫੈਰ ਹੁੰਦੇ ਰਹਿੰਦੇ ਨੇ...