ਫਰਾਂਸ ਤੋਂ ਵਿਸ਼ੇਸ ਜੱਥਾ ਜਰਮਨੀ ਵਿੱਚ ਸ੍ਰੀ ਗੁਰੂ ਰਵਿਦਾਸ

ਜੀ ਮਹਾਰਾਜ ਦਾ ਗੁਰਪੂਰਬ ਮਨਾਉਣ ਲਈ ਪਹੁੰਚਿਆ।

 

 


 

 

ਪੈਰਿਸ 2ਮਾਰਚ(ਧਰਮਵੀਰ ਨਾਗਪਾਲ)ਫਰਾਂਸ ਤੋਂ ਜਰਮਨੀ ਵਿੱਚ ਬਣਾਏ ਗਏ ਨਵੇਂ ਗੁਰੂਘਰ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੂਰਬ ਸਮੇਂ ਫਰਾਂਸ ਤੋਂ ਵਿਸ਼ੇਸ ਜੱਥਾ ਜਰਮਨੀ ਦੇ ਸ਼ਹਿਰ ਮੂਲਹਾਈਮ ਆਨ ਦਿਆ ਰੂਹਰ (ਏਸਨ)ਵਿਖੇ ਬੀਤੇ ਸ਼ਨੀਵਾਰ ਤੋਂ ਰਵਾਨਾ ਹੋਇਆ।ਫਰਾਂਸ ਦੇ ਇਸ ਜੱਥੇ ਵਿੱਚ ਸ੍ਰੀ ਚਮਨ ਲਾਲ ਜੀ,ਸ੍ਰੀ ਦੇਵ ਪਾਲ ਜੀ,ਸ੍ਰ;ਮੇਜਰ ਸਿੰਘ ਜੀ,ਸ੍ਰ;ਸੋਢੀ ਸਿੰਘ ਸੀਮਾਰ,ਸ੍ਰ;ਕਮਲ ਸਿੰਘ ਜੀ,ਸ਼੍ਰੀ ਰੋਸਨ ਲਾਲ ਜੀ,ਸ੍ਰੀ ਮੋਹਨ ਲਾਲ ਜੀ,ਸ੍ਰੀ ਰਵਿ ਕੈਂਥ ਜੀ,ਅਤੇ ਪਰਵਿੰਦਰ ਸਿੰਘ ਜੀ ਸ਼ਾਮਲ ਹੋਏ।ਸ੍ਰ;ਮੇਜਰ ਸਿੰਘ ਜੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵਿਦਾਸ ਦਰਬਾਰ ਦਾ ਉਦਘਾਟਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਗਏ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਕੀਤੀ ਗਈ।ਅਮ੍ਰਿਤਧਾਰੀ ਸਿੰਘਾ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ(ਬੇਗਮਪੁਰਾ ਸ਼ਹਿਰ ਕੇ ਨਾੳ)ਲਗਾਇਆ ਗਿਆ,ਜਿਸ ਵਿੱਚ ਫਰਾਂਸ ਤੋਂ ਸ੍ਰੀ ਰਵੀ ਕੈਂਥ ਨੇ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਗੀਤ ਪੇਸ਼ ਕੀਤੇ ਅਤੇ ਸ੍ਰ;ਸੋਢੀ ਸਿੰਘ ਜੀ ਸੀਮਾਰ ਨੇ ਸ਼ਬਦ ਕੀਰਤਨ ਗਾਏ।ਇਸ ਪ੍ਰੋਗ੍ਰਾਮ ਵਿੱਚ ਫਰਾਂਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾ ਪਹੁੰਚਿਆ ਅਤੇ ਜਰਮਨ ਤੋਂ ਨਵੇਂ ਗੁਰੂਘਰ ਦੀ ਕਮੇਟੀ ਪ੍ਰਧਾਨ ਦੇਸ ਰਾਜ ਦੀ ਪ੍ਰਧਾਨਗੀ ਹੇਠ ਚੁਣੀ ਗਈ।ਇੱਥੇ ਇਹ ਵਰਣਨ ਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣਾ ਵਿਸਵਾਸ਼ ਪ੍ਰਗਟ ਕੀਤਾ ਹੈ ਅਤੇ ਜੋ ਸ੍ਰੀ ਗੁਰੂ ਰਵਿਦਾਸ ਜੀ ਦੀ ਅੱਟਲ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਉਸ ਪ੍ਰਤੀ ਹੀ ਆਪਣਾ ਵਿਸਵਾਸ਼ ਪ੍ਰਗਟ ਕੀਤਾ ਹੈ,ਜਿਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।ਇਸੇ ਤਰਾ ਜਰਮਨੀ ਵਿਖੇ ਨਵੇਂ ਬਣਾਏ ਗਏ ਗੁਰੂਘਰ ਅਤੇ ਨਵੀ ਪਾਲਕੀ ਨਾਲ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਪ੍ਰਤੀ ਆਪਣੀਆ ਹਾਜਰੀਆ ਲੁਆ ਕੇ ਫਰਾਂਸ ਦੇ ਸਮੂਹ ਜੱਥੇ ਨੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆ ।
 

ਫਰਾਂਸ ਵਿੱਚ ਤੇਜ ਤੂਫਾਨ ਕਾਰਨ 750 ਲੋਕ ਮਾਰੇ ਗਏ।

 

 

 

 

ਪੈਰਿਸ(ਧਰਮਵੀਰ ਨਾਗਪਾਲ)ਬੀਤੇ ਸ਼ਨੀਵਾਰ ਨੂੰ ਪੱਛਮੀ ਫਰਾਂਸ ਤੋਂ ਬ੍ਰੇ ਆਫ ਬੀਸਕੇ ਤੋਂ ਪੁਰਤਗਾਲ ਵੱਲ 140ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ ਹਵਾਵਾ ਦੀ ਰਫਤਾਰ ਕਾਰਨ ਫਰਾਂਸ ਦੇ ਬਿਜਲੀ ਦੇ ਬਿਨਾਂ 5ਲੱਖ ਲੋਕੀ ਬੇਘਰ ਹੋ ਗਏ ਹਨ ਅਤੇ ਸਮੁੰਦਰ ਦੇ ਪਾਣੀ ਦੀਆ ਲਹਿਰਾਂ ਨੇ ਅਵੇਰਜਨੇ ਤੇ ਇਕਸਥੀਆ ਦੇ ਸਮੂਹ ਇਲਾਕੇ ਨੂੰ ਜਲ ਮਗਨ ਕਰ ਦਿਤਾ ਜਿਸ ਕਾਰਣ 750ਲੋਕਾਂ ਦੀ ਮੌਤ ਹੋ ਗਈ ਤੇ ਲੋਕਾਂ ਨੇ ਮਕਾਨਾ ਦੀ ਛੱਤਾ ਤੇ ਸ਼ਰਨ ਲਈ ਅਤੇ ਹੈਲੀਕਾਪਟਰਾਂ ਰਾਹੀਂ ਬਚਾਉ ਦੇ ਕੰਮ ਜਾਰੀ ਹਨ।
     ਫਰਾਂਸ ਦੇ ਦੈਨਿਕ ਅਖਬਾਰ ਲਾ-ਫਿਗਾਰੋ ਅਨੁਸਾਰ ਫਰਾਂਸ ਦੇ ਰਾਸਟਰਪਤੀ ਮਿ:ਨਿਕੋਲਾ ਸਰਕੌਜੀ ਅਤੇ ਪ੍ਰਧਾਨ ਮੰਤਰੀ ਮਿ:ਫਰਾਂਸਵਾ ਫਿਲੋ ਨੇ ਇਕਸਥੀਆ ਵਿੱਚ ਤੂਫਾਨ ਕਾਰਨ ਮਰਨ ਵਾਲਿਆ ਦੇ ਰਿਸਤੇਦਾਰਾ ਪ੍ਰਤੀ ਸਂਵੇਦਨਾ ਪ੍ਰਗਟ ਕੀਤੀ ਹੈ ਅਤੇ ਅਗਲੇ 48ਘੰਟਿਆ ਦੌਰਾਨ ਇਸ ਕੁਦਰਤੀ ਆਫਤਾ ਵਿੱਚ ਮਾਰੇ ਗਏ ਅਤੇ ਬੇਘਰ ਹੋਏ ਲੋਕਾ ਪ੍ਰਤੀ ਹੋਮ ਮਿਨੀਸਟਰੀ ਵਿਭਾਗ ਤੋਂ 1ਮੀਲੀਅਨ ਯੂਰੋ ਜਾਰੀ ਕਰਨ ਦੇ ਹੁਕਮ ਦੇਣਗੇ ਤਾ ਕਿ ਪ੍ਰਭਾਵਿਤ ਹੋਏ ਇਲਾਕੇ ਦੇ ਮਕਾਨਾ ਦੀ ਮੁੜ ਉਸਾਰੀ ਕੀਤੀ ਜਾ ਸਕੇ।ਫਰਾਂਸੀਸੀ ਰੇਡੀੳ ਮੁਤਾਬਿਕ ਆਇਫਲ ਟਾਵਰ ਤੋਂ 175ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲ ਰਹੀ ਸੀ।ਫਰਾਂਸ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੀਆ ਕਿਹਾ ਹੈ ਕਿ ਹੋ ਸਕਦਾ ਹੈ ਇਹ ਤੂਫਾਨ ਐਤਵਾਰ ਰਾਤ ਤਕ ਡੈਨਮਾਰਗ ਵੀ ਪਹੁੰਚ ਸਕਦਾ ਹੈ।ਫਰਾਂਸ ਦੇ ਮੰਤਰੀ ਵਿਭਾਗ ਦੇ 95ਵਿਭਾਗਾ ਵਿਚੋਂ 5ਵਿਭਾਗਾ ਨੂੰ ਰੈਡ ਐਲਰਟ ਤੇ ਰਖਿਆ ਗਿਆ ਹੈ ਤੇ ਸੰਨ 2001ਵਿੱਚ ਨਵੀਂ ਆਪਾਤ ਪ੍ਰਣਾਲੀ ਦੇ ਬਾਅਦ ਇਸ ਤਰਾਂ ਦੂਸਰੀ ਵਾਰ ਹੋਇਆ ਹੈ।ਫਰਾਂਸ ਦੇ 10ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਨਹੀਂ ਹੈ ਜਦਕਿ ਕਈ ਇਲਾਕੇ ਬਾੜ ਦੀ ਚਪੇਟ ਵਿੱਚ ਹਨ।ਇੱਥੇ ਇਹ ਵੀ ਦਸਣਾ ਜਰੂਰੀ ਹੈ ਕਿ ਫਰਾਂਸ 2ਦੇ ਟੇਲੀਵੀਜਿਨ ਚਾਈਨਲ ਰਾਹੀਂ ਬੀਤੇ ਸ਼ੁਕਰਵਾਰ ਨੂੰ ਖਬਰਾਂ ਦੇ ਸਮੇਂ ਮੋਸਮ ਵਿਭਾਗ ਵਲੋਂ ਸਪੈਸ਼ਲ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਦਿਨ ਐਤਵਾਰ ਪੈਰਿਸ ਵਿੱਚ ਵੀ ਕਾਫੀ ਲੋਕਾਂ ਨੇ ਅਸਥਾਈ ਦੁਕਾਨਾਂ (ਮਾਰਸ਼ੇ) ਨਹੀਂ ਲਗਾਏ ਸਨ।

 

ਪੈਰਿਸ ਵਿੱਚ ਪੁਲੀਸ ਨੇ ਰਾਤ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਸ਼ਰਾਬੀ ਡਰਾਇਵਰ ਫੜੇ।
ਪੈਰਿਸ(ਸੁਖਵੀਰ ਸਿੰਘ ਸੰਧੂ)ਇਥੋਂ ਦੀ ਪੁਲੀਸ ਨੇ ਪਿਛਲੇ ਹਫਤੇ ਦੀ ਇੱਕ ਰਾਤ ਨੂੰ ਸਪੈਸ਼ਲ ਅਪ੍ਰੈਸ਼ਨ ਰਾਹੀ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ।ਉਸ ਰਾਤ 2037ਵਹੀਕਲਾਂ ਨੂੰ ਚੈਕ ਕੀਤਾ ਗਿਆ।ਜਿਹਨਾਂ ਵਿਚੋਂ 110ਡਰਾਇਵਰਾਂ ਨੇ ਸ਼ਰਾਬ ਪੀਤੀ ਹੋਈ ਸੀ।ਉਹਨਾਂ ਵਿੱਚੋਂ 45ਲੋਕਾਂ ਦੀ 0.8ਗ੍ਰਾਮ ਤੋਂ ਵੀ ਵੱਧ ਮਾਤਰਾ ਪਾਈ ਗਈ।ਜਿਹੜੀ ਕਿ ਗੱਡੀ ਚਲਾਉਣ ਮੌਕੇ ਇਤਨੀ ਵੱਧ ਮਾਤਰਾ ਵਿੱਚ ਪੀਣ ਦੀ ਮਨ੍ਹਾਹੀ ਹੈ।ਇਹਨਾਂ ਵਿੱਚੋਂ 6ਜਣਿਆਂ ਦੇ ਵੱਖਰੀ ਕਿਸਮ ਦੇ ਨਸ਼ੇ ਵੀ ਕੀਤੇ ਹੋਏ ਸਨ।ਇਥੇ ਇਹ ਵੀ ਵਰਨਣ ਯੋਗ ਹੈ ਕਿ ਫਰਾਂਸ ਵਿੱਚ ਸ਼ਰਾਬ ਪੀਕੇ ਗੱਡੀ ਚਲਾਉਣ ਦੀ ਸ਼ਖਤ ਮਨ੍ਹਾਹੀ ਹੈ।ਯਾਦ ਰਹੇ ਕਿ ਸਾਲ 2009ਵਿੱਚ ਨਸ਼ਈ ਡਰਾਈਵਰਾਂ ਕਾਰਨ 15ਲੋਕੀ ਮੌਤ ਦੇ ਮੂੰਹ ਵਿੱਚ ਜਾ ਪਏ ਸਨ।
 

ਫਰਾਂਸ ਤੇ ਯੂਰੋਪ ਵਿੱਚ ਹੁਣ ਦਰ ਦਰ ਦੀਆ ਠੋਕਰਾਂ ਖਾਣ ਤੋਂ ਇਲਾਵਾ ਕੁਝ ਨਹੀਂ ਰਖਿਆ।
ਪੈਰਿਸ(ਧਰਮਵੀਰ ਨਾਗਪਾਲ)ਰੋਨੋਦੇਵ ਸਿੰਘ ਪੁੱਤਰ ਕੰਚਨ ਸਿੰਘ ਦਿੱਲੀ ਨਿਵਾਸੀ ਨੇ ਮੀਡੀਆ ਪੈਰਿਸ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਪ੍ਰਦੇਸਾਂ ਵਿੱਚ ਦਰ ਦਰ ਦੀਆ ਠੋਕਰਾਂ ਖਾਣ ਤੋਂ ਇਲਾਵਾ ਹੁਣ ਕੁਝ ਨਹੀਂ ਰਖਿਆ ਕਿਉਂਕਿ ਕੰਮਕਾਰ ਤਾਂ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਅਤੇ ਮੇਰੀ ਵਾਪਸ ਇੰਡੀਆ ਤੁਰ ਜਾਣ ਵਿੱਚ ਹੀ ਬੇਹਤਰੀ ਹੈ ਤੇ ਉੱਥੇ ਜਾ ਕੇ ਮੈਂ ਆਪਣੇ ਬਾਲ ਬਚਿਆ ਨਾਲ ਰਹਾਂਗਾ, ਕਿਉਂਕਿ ਜਨਮ ਭੂਮੀ ਅਤੇ ਇੰਡੀਆ ਦੇਸ ਵਰਗੀ ਕੋਈ ਵੀ ਥਾਂ ਨਹੀਂ ਜਿਥੇ ਪੂਰਾ ਸਕੂਨ ਮਿਲਦਾ ਹੈ ਤੇ ਹੁਣ ਤਾਂ ਵਿਦੇਸਾ ਤੋਂ ਵੀ ਲੋਕ ਕੰਮ ਕਰਨ ਲਈ ਇੰਡੀਆ ਆਉਂਦੇ ਹਨ।

 

ਮਾਤਾ ਗਿਆਨ ਕੌਰ ਦੀ ਮ੍ਰਿਤਕ ਦੇਹ ਨੂੰ 13.30 ਘੰਟੇ ਬਿਨਾਂ ਕਾਰਣ ਦਿੱਲੀ ਏਅਰ

ਪੋਰਟ ਤੇ ਰੋਕੀ ਰਖਿਆ,ਡਿਉਟੀ ਤੇ ਹਾਜਰ ਡਾਕਟਰਾ ਦਾ ਅਣਮਨੁੱਖੀ ਵਤੀਰਾ ।


ਪੈਰਿਸ:27ਫਰਵਰੀ(ਧਰਮਵੀਰ ਨਾਗਪਾਲ)ਜਦੋਂ ਮੀਡੀਆ ਪੈਰਿਸ ਦੇ ਪੱਤਰਕਾਰ ਧਰਮ ਵੀਰ ਨਾਗਪਾਲ ਨੇ ਸ੍ਰ:ਇਕਬਾਲ ਸਿੰਘ ਭੱਟੀ ਸ਼ੋਸਲ ਵਰਕਰ ਨਾਲ ਫਰਾਂਸ ਤੋਂ ਇੰਡੀਆ ਮਿਤ੍ਰਕ ਦੇਹਾਂ ਭੇਜਣ ਬਾਰੇ ਜਾਣਕਾਰੀ ਮੰਗੀ ਤਾਂ ਉਹਨਾਂ ਨੇ ਦਸਿਆ ਕਿ ਮਾਤਾ ਗਿਆਨ ਕੌਰ ਦਿੱਲੀ ਦੀ ਮਿਤ੍ਰਕ ਦੇਹ 24ਤਾਰੀਕ ਨੂੰ ਭੇਜੀ ਗਈ ਤੇ ਇਸਦਾ ਸੰਸਕਾਰ 25 ਨੂੰ ਕੀਤਾ ਗਿਆ ਤੇ ਬਲਵਿੰਦਰ ਸਿੰਘ ਪੁੱਤਰ ਹਰਵੇਲ ਸਿੰਘ ਦੀ ਮਿਤ੍ਰਕ ਦੇਹ 26ਤਾਰੀਕ ਨੂੰ ਭੇਜੀ ਗਈ ਅਤੇ ਉਸਦਾ ਅੰਤਿਮ ਸੰਸਕਾਰ ਉਸਦੇ ਜਦੀ ਪਿੰਡ ਭੂਸਾ ਜਿਲਾ ਹੋਸ਼ਿਆਰਪੁਰ ਵਿਚ 28ਫਰਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ।
          ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੀਆ ਕਿਹਾ ਕਿ ਅਮਰਜੀਤ ਸਿੰਘ ਦਿੱਲੀ ਵਾਲੇ ਦੀ ਮਾਤਾ ਗਿਆਨ ਕੌਰ ਦੀ ਮ੍ਰਿਤਕ ਦੇਹ ਦਿੱਲੀ ਵਿਖੇ ਇੰਦਰਾ ਗਾਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਬਲਵਿੰਦਰ ਸਿੰਘ ਪੁੱਤਰ ਹਰਵੇਲ ਸਿੰਘ ਪਿੰਡ ਭੂਸਾਂ ਜਿਲਾ ਹੋਸ਼ਿਆਰਪੁਰ ਦੀ ਮ੍ਰਿਤਕ ਦੇਹ ਅਮ੍ਰਿਤਸਰ ਏਅਰ ਪੋਰਟ ਤੇ ਸਾਰੀਆ ਕਾਨੂੰਨੀ ਕਾਰਵਾਈਆ ਪੂਰੀਆ ਕਰਕੇ ਭੇਜੀ ਗਈ ਪਰ ਦਿੱਲੀ ਏਅਰ ਪੋਰਟ ਤੇ ਜੋ ਡਾਕਟਰ ਡਿਊਟੀ ਤੇ ਸਨ ਉਹਨਾਂ ਨੇ ਸ਼ਰਾਬ ਪੀਤੀ ਹੋਣ ਦੀ ਵਜਾ ਕਰਕੇ ਮ੍ਰਿਤਕ ਦੇਹ ਨੂੰ ਬਿਨਾ ਕਾਰਣ 13.30ਘੰਟੇ ਏਅਰ ਪੋਰਟ ਤੇ ਰੋਕੀ ਰਖਿਆ ਜਦੋਂ ਕਿ ਕਾਗਜਾ ਵਿੱਚ ਕੋਈ ਘਾਟ ਨਹੀਂ ਸੀ।ਜਦੋ ਵਾਰਸਾ ਦੇ ਦਬਾਅ ਪੈਣ ਤੋਂ ਬਾਅਦ ਜਦੋਂ ਪੂਰੀ ਕੌਖ ਪੜਤਾਲ ਨਵੇਂ ਡਾਕਟਰਾਂ ਵਲੋਂ ਕੀਤੀ ਗਈ ਤਾਂ ਸਾਰੇ ਕਾਗਜ ਪਤਰ ਠੀਕ ਪਾਏ ਗਏ।ਉਸ ਦਾ ਸੰਸਕਾਰ 25ਫਰਵਰੀ ਦਿਨ ਵੀਰਵਾਰ ਨੂੰ ਉਸੇ ਦਿਨ ਹੀ ਕਰ ਦਿਤਾ ਗਿਆ ਜਦਕਿ ਬਲਵਿੰਦਰ ਸਿੰਘ ਦਾ ਸੰਸਕਾਰ ਉਸ ਦੇ ਜੱਦੀ ਪਿੰਡ 28ਫਰਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ।ਮੀਡੀਆ ਪੈਰਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਾਤਾ ਗਿਆਨ ਕੌਰ ਦੇ ਬੇਟੇ ਸ੍ਰ ਅਮਰਜੀਤ ਸਿੰਘ ਇੰਡੀਆ ਦੇ ਅੰਤਰਰਾਸ਼ਟਰੀ ਏਅਰਪੋਰਟ ਦੀ ਇਮੀਗ੍ਰੇਸ਼ਨ ਦੀ ਡਿਊਟੀ ਤੇ ਹਾਜਰ ਡਾਕਟਰਾਂ ਦੇ ਖਿਲਾਫ ਕੋਰਟ ਵਿੱਚ ਮਾਮਲਾ ਦਰਜ ਕਰਾਉਣ ਜਾ ਰਹੇ ਹਨ ਅਤੇ ਫਰਾਂਸ ਤੋਂ ਸ੍ਰ:ਇਕਬਾਲ ਸਿੰਘ ਭੱਟੀ ਵੀ ਮ੍ਰਿਤਕ ਦੇਹ ਨੂੰ ਸਾਢੇ ਤੇਰਾਂ ਘੰਟੇ ਬਿਨਾਂ ਵਜਾਹ ਰੋਕਣ ਕਾਰਣ ਜਰੂਰੀ ਕਾਰਵਾਈ ਕਰਨਗੇ।ਇਥੇ ਯਾਦ ਰੱਖਣ ਯੋਗ ਗੱਲ ਹੈ ਕਿ ਸ੍ਰ:ਇਕਬਾਲ ਸਿੰਘ ਭੱਟੀ ਇਸ ਤੋਂ ਪਹਿਲਾ ਹੋਰ ਵੀ ਮ੍ਰਿਤਕ ਦੇਹਾਂ ਇੰਡੀਆ ਭੇਜ ਚੁੱਕੇ ਹਨ ਤੇ ਉਹ ਸਾਰੀਆ ਕਾਨੂੰਨੀ ਕਾਰਵਾਈਆ ਨੂੰ ਚੰਗੀ ਤਰਾਂ ਸਮਝਦੇ ਹਨ,ਇਸ ਕਰਕੇ ਇਹ ਸਪਸ਼ਟ ਹੈ ਕਿ ਮਿਤ੍ਰਕ ਦੇਹ ਇੰਡੀਆ ਭੇਜਣ ਵਿੱਚ ਕੋਈ ਵੀ ਕਾਨੂੰਨੀ ਕੁਤਾਹੀ ਨਹੀਂ ਕੀਤੀ ਗਈ।


ਝਗੜਾਲੂ ਪਤੀਆਂ ਦੀ ਹੁਣ ਖੈਰ ਨਹੀ।
ਫਰਾਂਸ(ਸੁਖਵੀਰ ਸਿੰਘ ਸੰਧੂ)ਅੱਜ ਇਥੋਂ ਦੀ ਅਸੰਬਲੀ ਵਿੱਚ ਝਗੜਾਲੂ ਪਤੀਆਂ ਨੂੰ ਨੱਥ ਪਾਉਣ ਲਈ ਇੱਕ ਮਤਾ ਪਾਸ ਹੋਣ ਲਈ ਜਾ ਰਿਹਾ ਹੈ।ਜਿਸ ਲਈ ਸਹਿਮਤੀ ਮਿਲਣ ਦੀ ਪੂਰੀ ਉਮੀਦ ਹੈ।ਆਪਣੇ ਪਤੀ ਜਾਂ ਮੰਗੇਤਰ ਤੋਂ ਕਿਸੇ ਵੀ ਸੂਰਤ ਵਿੱਚ ਵੱਖ ਰਹਿੰਦੀ ਹੋਈ ਔਰਤ ਨੂੰ ਅਗਰ ਉਸ ਤੋਂ ਕਿਸੇ ਵੀ ਤਰਾਂ ਦਾ ਜਾਨ ਲਈ ਖਤਰਾ ਹੋਵੇਗਾ।ਤਾਂ ਉਸ ਝਗੜਾਲੂ ਨੂੰ ਇੱਕ ਕੜੇ ਵਰਗਾ ਬਰਾਸਲੇਟ(ਇਲੈਕਟਰੋਨਿੱਕ ਯੰਤਰ)ਬੰਨ ਦਿੱਤਾ ਜਾਵੇਗਾ।ਜਿਹੜਾ ਉਸ ਦੀ ਹਰ ਖਤਰਨਾਕ ਹਰਕਤ ਦੀ ਜਾਂਚ ਕਰੇਗਾ।ਉਦਾਹਰਣ ਤੌਰ ਉਪਰ ਅਗਰ ਝਗੜਾਲੂ ਨੂੰ ਕਿਸੇ ਇਲਾਕੇ ਵਿੱਚ ਜਾਣ ਦੀ ਮਨਾਹੀ ਹੋਵੇ,ਤੇ ਉਹ ਫਿਰ ਵੀ ਉਸ ਇਲਾਕੇ ਵਿੱਚ ਦਾਖਲ ਹੁੰਦਾ ਹੈ।ਤਾ ਉਹ ਬਰਾਸਲੇਟ ਸੈਟਲਾਈਟ ਰਾਹੀ ਉਸ ਵਕਤ ਹੀ ਪੁਲੀਸ ਨੂੰ ਸੂਚਤ ਕਰ ਦੇਵੇਗਾ।ਭਾਵ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਵਿੱਚ ਮੱਦਦ ਕਰੇਗਾ।ਯਾਦ ਰਹੇ ਕਿ ਹਾਲੇ ਪਿਛਲੇ ਦਿੱਨੀ ਹੀ ਇੱਕ ਅਫਰੀਕਾ ਮੂਲ ਦੇ ਆਦਮੀ ਨੇ ਆਪਣੀ ਗੋਰੀ ਦੋਸਤ ਦੇ ਘਰ ਅੰਦਰ ਜਾਕੇ ਜਿਹੜੀ ਉਸ ਤੋਂ ਵੱਖ ਹੋ ਕੇ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ,ਤੇ ਉਸ ਦੇ ਬੱਚੇ ਦੀ ਮਾਂ ਵੀ ਸੀ।ਉਸ ਦਾ ਕਤਲ ਕਰਕੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਿਆ ਸੀ।ਕਾਤਲ ਨੂੰ ਪੁਲੀਸ ਨੇ ੳਸ ਦਿੱਨ ਸ਼ਾਮ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ।ਉਸ ਔਰਤ ਨੇ ਪੁਲੀਸ ਨੂੰ ਇਤਲਾਹ ਵੀ ਦਿੱਤੀ ਸੀ,ਕਿ ਮੇਰੀ ਜਾਨ ਨੂੰ ਖਤਰਾ ਹੈ।ਇਸ ਅਣਗਹਿਲੀ ਦੀ ਔਰਤ ਦੇ ਰਿਸਤੇਦਾਰਾਂ ਨਿਰਾਜ਼ਗੀ ਵੀ ਜਤਾਈ ਹੈ।
 

ਇੱਟਲੀ ਦੀਆਂ ਸਮੂੱਹ ਜਥੇਬੰਦੀਆਂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਕੱਬਡੀ ਕੱਲਬਾਂ ਅਤੇ ਹੋਰ ਸੰਸਥਾਵਾਂ ਸਾਂਝੇ ਤੌਰ ਤੇ ਇੱਟਲੀ ਸਰਕਾਰ ਤਕ ਪਹੁੰਚ ਕਰਨ-ਮਨਮੋਹਣ ਸਿੰਘ ਜਰਮਨੀ
 

ਜਰਮਨ-27(ਪਟ)ਫਰਵਰੀ ਯੂਰਪ ਦੇ ਸੀਨੀਅਰ ਪੱਤਰਕਾਰ ਮਨਮੋਹਣ ਸਿੰਘ ਜਰਮਨੀ ਨੇ ਪ੍ਰੈਸ ਨੋਟ ਰਾਂਹੀ ਕਿਹਾ ਕਿ ਇੱਟਲੀ ਦੇ ਉੱਘੇ ਪੱਤਰਕਾਰ ਸ੍ਰ:ਗੁਰਮੁੱਖ ਸਿੰਘ ਸਰਕਾਰੀਆ ਜੀ ਦੀ ਹੋਈ ਵੇਵਕਤੀ ਮੌਤ ਨਾਲ ਜਿਥੇ ਪੰਜਾਬੀ ਪੱਤਰਕਾਰੀ ਨੂੰ ਅਸਹਿ ਸਦਮਾਂ ਪਹੁੰਚਿਆ ਹੈ ਉਥੇ ਮੇਰਾ ਦੋਸਤ ਜਿਸਨੇ ਪੰਜਾਬੀਅਤ ਦੀ ਸੇਵਾ ਕੀਤੀ ਤੇ ਕਰ ਰਿਹਾ ਸੀ ਨੂੰ ਮੌਤ ਨੇ ਖੋਹ ਲਿਆ।ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਅੰਦਰ ਗੁਰਮੱਖ ਸਿੰਘ ਸਰਕਾਰੀਆ ਦੀ ਪਹਿਚਾਣ ਬਹੁਤ ਵੱਡੇ ਪੱਧਰ ਤੇ ਬਣ ਗਈ ਸੀ ਜਿਹੜੀ ਕਿਸੇ ਨੂੰ ਚੰਗੀ ਨਹੀ ਲਗੀ।ਮਨਮੋਹਣ ਸਿੰਘ ਜਰਮਨੀ ਨੇ ਇਸ ਹੋਏ ਕਤਲ ਦੀ ਅਸਲੀਅਤ ਬਾਰੇ ਜਾਣਨ ਲਈ ਇੱਟਲੀ ਦੀਆਂ ਸਮੂੱਹ ਸਮੂੱਹ ਜਥੇਬੰਦੀਆਂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਕੱਬਡੀ ਕੱਲਬਾਂ ਅਤੇ ਹੋਰ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕੇ ਸਾਂਝੇ ਤੌਰ ਤੇ ਇੱਟਲੀ ਸਰਕਾਰ ਤਕ ਪਹੁੰਚ ਕਰਨ ਅਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦਿਵਾਉਣ ਵਿਚ ਪਰਿਵਾਰ ਦੀ ਮਦਦ ਕਰਨ।ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਗੁਰਮੱਖ ਸਿੰਘ ਸਰਕਾਰੀਆ ਇਹੋ ਜਿਹਾ ਇਨਸਾਨ ਸੀ ਜਿਹੜਾ ਸਭ ਲਈ ਅਣਥੱਕ ਸੇਵਾ ਕਰਦਾ ਸੀ।ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਇੱਟਲੀ ਅੰਦਰ ਪੱਤਰਕਾਰਾਂ ਦੀਆਂ ਬਣਾਈਆਂ ਗਈਆਂ ਕਮੇਟੀਆਂ ਨੂੰ ਵੀ ਗੁਰਮੱਖ ਸਿੰਘ ਸਰਕਾਰੀਆ ਦੇ ਕਾਤਲਾਂ ਨੂੰ ਲਭਣ ਵਿਚ ਸਹਿਯੋਗ ਦੇਣ ਦੀ ਸਖਤ ਲੋੜ ਹੈ ਕੀ ਕਿਉ ਕਿ ਗੁਰਮੱਖ ਸਿੰਘ ਸਰਕਾਰੀਆ ਵੀ ਇਸ ਹੀ ਕਿਤੇ ਦਾ ਬੰਦਾ ਸੀ ਅਤੇ ਜਿਹੜੀ ਆਫਤ ਅਜ ਸਰਕਾਰੀਆ ਪਰਿਵਾਰ ਤੇ ਆਈ ਹੈ ਉਹ ਕਿਸੇ ਹੋਰ ਪਰਿਵਾਰ ਤੇ ਨਾ ਆਵੇ ਇਸ ਲਈ ਇਸ ਕੇਸ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ।ਸ :ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਸਾਡਾ ਵੀਰ ਗੁਰਮੱਖ ਸਿੰਘ ਸਰਕਾਰੀਆ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜਿਆ ਜਿਸ ਦੀ ਮੌਤ ਨਾਲ ਜਿੱਥੇ ਸਰਕਾਰੀਆ ਜੀ ਦੇ ਪ੍ਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਪੱਤਰਕਾਰਾਂ ਤੇ ਸਮਾਜ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਅਸੀਂ ਗੁਰਮੱਖ ਸਿੰਘ ਸਰਕਾਰੀਆ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਇਸ ਵਿੱਛੜੀ ਹੋਈ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

pMjwbI nfvlkfr isLvcrn jwgI kwusf  lMzn dI pfrlImYNt 'c hoxgy snmwinq

 

mYlbOrn-(bljIq Kylf)pMjfbI dy ivsLv pRiswD nfvlkfr isLvcrn jwgI kuwsf nUM ieMglYNz dI nfmvfr sMsQf‘pMjfbIj ien ibRtyn-afl pfrtI pfrlImYNtrI gruwp’ vwloN 2010 dy pMjfbI swiBafcfrk aYvfrz nfl invfjx df PLYslf kIqf hY.

        hyjL aYNz hfrilMgtn dy mYNbr pfrlImYNt aqy ‘pMjfbIjL ien ibRtyn-afl pfrtI pfrlImYNtrI gruwp’ dy cyar prsn jOhn mYkzOnl vwloN jfrI hoey pwqr rfhIN 24 mfrc 2010 nUM pMjfbI swiBafcfr snmfn smfroh dOrfn pMjfbI mF bolI dI JolI 18 nfvl, 4 khfxI sMgRih, 1 ivaMg sMgRih aqy anykF hI lyK pfAux vfly nfvlkfr isLvcrn jwgI kuwsf nUM lMzn pfrlImYNt hfAUs dy jublI hfl ivwc snmfnq kIqf jfvygf. ies sMbMDI gwlbfq dOrfn sRI jwgI kuwsf ny ies df ishrf pfTkF nUM idMidaF ikhf ik ieh pMjfbI mF bolI dy suihrd pfTkF dI hI imhrbfnI hY ikAuNik jy pfTkF ny AuhnF nUM mxF mUMhIN ipafr nfl invfijaf hY qF hI Aukq aYvfrz leI AuhnF dI nfmjLdgI sMBv hoeI hY. iewQy ieh vI ijLkrXog hY ik pMjfbI nfvlkfrI dy nfl nfl jwgI kuwsf dy awiq mkbUl hoey nfvl ‘purjf purjf kit mrY’ df aMgryjI anuvfd ‘strgl PLfr izgntI’ vI aMgryjI pfTkF dy hwQF qwk puwjx iknfry hY ikAuNik ies nfvl df aMgryjLI anuvfd pRkfisLq krn leI ieMglYNz dI iewk nfmvfr pRkfsLn sMsQf ny ijLMmf ilaf hY.

ਪੈਰਿਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ 28 ਮਾਰਚ ਨੂੰ

ਹਰਵਿੰਦਰ ਸਹਿਗਲ ਪ੍ਰਧਾਨ


ਪੈਰਿਸ 24ਫਰਵਰੀ (ਧਰਮਵੀਰ ਨਾਗਪਾਲ)ਸ੍ਰੀ ਗੁਰੂ ਰਵਿਦਾਸ ਭਵਨ ਸਭਾ ਲਾ-ਕੋਰਨੇਇਵ ਪੈਰਿਸ ਦੀ ਪ੍ਰਬੰਧਕ ਕਮੇਟੀ ਵਲੋਂ ਮਿਲੀ ਲਿਖਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਕਾਸ਼ ਦਿਵਸ 28ਮਾਰਚ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ।ਸਤਿਗੁਰੂ ਰਵਿਦਾਸ ਜੀ ਨੇ ਚੋਂਹ ਵਰਣਾ ਵਿੱਚ ਵੰਡ ਹੋ ਚੁੱਕੇ ਭਾਰਤੀ ਸਮਾਜ ਵਿੱਚ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਕ੍ਰਾਂਤੀ ਸੱਤਵਾਦ ਨਾਲ ਲਿਆਂਦੀ।ਜਿਸ ਦੇ ਸਬੰਧ ਵਿੱਚ 26ਮਾਰਚ ਦਿਨ ਸ਼ੁੱਕਰਵਾਰ ਸਵੇਰੇ 10ਵਜੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਭੋਗ ਸ੍ਰੀ ਆਖੰਡ ਪਾਠ ਸਾਹਿਬ 28ਮਾਰਚ ਦਿਨ ਐਤਵਾਰ ਸਵੇਰੇ 11ਵਜੇ ਪੈਣਗੇ।ਭੋਗ ਤੋਂ ਬਾਅਦ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਸਮੂਹ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਦੀ ਪ੍ਰਬੰਧਕ ਕਮੇਟੀ ਵਲੋਂ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਗੁਰੂ ਰਵਿਦਾਸ ਜੀ ਦੇ ਚਰਨ ਕਮਲਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਗੁਰੂਘਰ ਰਵਿਦਾਸ ਭਵਨ ਲਾ-ਕੌਰਨੇਵ ਪੈਰਿਸ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਅਤੇ ਸੇਵਾ ਅਤੇ ਪੁੰਨਦਾਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਸ੍ਰੀ ਸਤਿਗੁਰੂ ਮਹਾਰਾਜ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ।