Gursewak Singh Dhaula (Punjab, India)

Gursewak Singh DhaulaJournalist
Panjabi Today News Bureau
Punjab, India


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ ਪ੍ਰਾਪਤ ਜਿੱਤ ਦੇ ਵਿਸ਼ਲੇਸਨ ਅਜੇ ਕੀਤੇ ਜਾਣੇ ਹਨ। ਇਕ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਜ਼ਰੂਰ ਰੜਕਦੀ ਰਹੇਗੀ ਕਿ ‘ਜਿਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੈਂਬਰਾਂ...

ਇਕ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੋਈ ਹੈ ‘ਨਾਦਰ ਸ਼ਾਹ ਦੀ ਵਾਪਸੀ’ ਲੇਖਕ ਹਨ ‘ਅਜੀਤ ਰਾਹੀ’। ਰਾਹੀ ਸਾਹਿਬ ਦਾ ਵਿਚਾਰ ਹੈ ਕਿ ਨਵੰਬਰ 1984 ਦੇ ‘ਦਿੱਲੀ ਸਿੱਖ ਕਤਲੇਆਮ’ ਸਮੇਂ ਮੁੜ ਨਾਦਰ ਸ਼ਾਹ ਵਾਪਸ ਆ ਗਿਆ ਹੋਵੇ...

ਆਖ਼ਰ ਬਾਬਾ ਰਾਮਦੇਵ ਨੇ ਉਹ ਐਲਾਨ ਕਰ ਹੀ ਦਿੱਤੈ ਜਿਸ ਦਾ ਖਦਸ਼ਾ ਸਾਨੂੰ ਬਹੁਤ ਸਮਾਂ ਪਹਿਲਾਂ ਤੋਂ ਹੀ ਸੀ। ਹਰਿਦੁਆਰ 'ਚ ਬਾਬਾ ਰਾਮਦੇਵ ਨੇ ਐਸਾ ਐਲਾਨ ਕੀਤਾ ਹੈ ਜਿਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦੈ ਅਤੇ ਜਿਸ ਦੇ ਸੰਦਰਭ ਵਿਚ ਬਾਬੇ ਦੀਆਂ ਗਤੀਵਿਧੀਆਂ ਨੂੰ ਅੰਧ-ਸ਼ਰਧਾ ਦੀ ਐਨਕ ਲਾਹ ਕੇ ਵਾਚਨ ਤੇ ਸਮਝਣ ਦੀ ਲੋੜ ਹੈ। ਖ਼ਬਰਾਂ ਦੇ ਮੁਤਾਬਿਕ 'ਬਾਬਾ' ਰਾਮਦੇਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਦਮਨ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਮਾਕੂਲ ਜਵਾਬ ਦੇਣਗੇ। ਸਰਕਾਰ ਨਾਲ 'ਟੱਕਰ' ਲੈਣ ਲਈ ਬਾਬੇ ਨੇ ਹੁਣ ਆਪਣੀ ਫ਼ੌਜ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ੌਜ ਵਿਚ 11 ਹਜ਼ਾਰ ਸੈਨਿਕ ਹੋਣਗੇ ਅਤੇ ਇਸ ਦੀ ਭਰਤੀ ਦੇਸ਼ ਦੇ ਸਭ ਜ਼ਿਲ੍ਹਿਆਂ ਤੋਂ ਕੀਤੀ ਜਾਵੇਗੀ। ਰਾਮਦੇਵ ਮੁਤਾਬਿਕ ਜੇ ਲੋੜ ਪਈ ਤਾਂ ਇਹ ਨਫਰੀ 11 ਲੱਖ ਵੀ ਹੋ ਸਕਦੀ ਹੈ....

ਪੈਰਿਸ 3 ਜੂਨ (ਪੂਜਾਬੀ ਟੂਡੈ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਤੁਰ ਜਾਣ ਤੋਂ ਬਾਅਦ ਸਿੱਖ ਹਲਕਿਆਂ ਵਿਚ ਇਕ ਚੁੱਪ-ਚੁਪੀਤੀ ਵਿਚਾਰਧਾਰਾ ਨੇ ਜਨਮ ਲਿਆ ਹੈ। ਮਾਮਲਾ ਮੌਤ ਜਿਹੇ ਦੁੱਖ ਭਰੇ ਵਿਸ਼ੇ ਨਾਲ ਜੁੜਿਆ ਹੋਣ ਕਰਕੇ ਸਭ ਨੇ ਸੰਜਮੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪੰਜਾਬ ਦੀ ਸਭਿਅਕ ਸੰਸਕ੍ਰਿਤੀ ਅਨੁਸਾਰ ਕਿਸੇ ਵੀ ਮਰ ਚੁੱਕੇ ਵਿਅਕਤੀ ਦੀ ਚੰਗੇ ਪੱਖਾਂ ਦੀ ਹੀ ਚਰਚਾ ਕਰਨ ਦਾ ਰਿਵਾਜ਼ ਹੈ ਜੇ ਕੋਈ ਵੀ ਵਿਅਕਤੀ ਉਸ ਦੇ ਚੰਗੇ ਜਾਂ ਮਾੜੇ ਦੋਨਾਂ ਪੱਖਾਂ ਦੀ ਸਾਰਥਿਕ ਤੁਲਨਾ ਕਰਦਾ ਹੈ ਤਾਂ ਵੀ ਤੱਤੇ-ਘਾਹ ਇਸ ਨੂੰ ਮ੍ਰਿਤਕ ਦੀ ਬਦਖੋਈ ਕਰਨਾ ਹੀ ਆਖਿਆ ਜਾਂਦਾ ਹੈ। ਇਸੇ ਵਿਧਾਨ ਅਨੁਸਾਰ ਸਰਦਾਰਨੀ ਸੁਰਿੰਦਰ ਕੌਰ ਦੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਹਰ ਸਿਆਸੀ ਪਾਰਟੀ ਅਤੇ ਬਹੁਤੀਆਂ ਧਾਰਮਿਕ ਸੰਸਥਾਵਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਦੀ ਘੜੀ ’ਚ ਸਰੀਕ ਹੋਣ ਦਾ ‘ਹਾਅ ਦਾ ਨਾਆਰਾ’ ਜ਼ਰੂਰ ਮਾਰਿਆ ਹੈ...

ਕਿਰਤੀ ਲੋਕਾਂ ਦੇ ਦਰਦ ਵਿਚ ਧੁਰ ਵਜੂਦ ਤੱਕ ਪਿਘਲ ਜਾਣ ਵਾਲੇ,ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੀ ਭੁੱਖ ਅਨੁਭਵ ਕਰਕੇ, ਕਲਵਲ ਹੋਣ ਵਾਲੇ,ਇਨਕਲਾਬ ਦੇ ਸੂਰਜ ਨੂੰ ਸਦਾ ਕੰਮੀਆਂ ਦੇ ਵਿਹੜੇ ਵਿਚ ਮਘਣ ਦੀ ਜੋਦੜੀ ਕਰਨ ਵਾਲੇ,ਸਿੱਖ ਇਤਿਹਾਸ, ਸਿੱਖ ਵਿਰਸੇ ਨੂੰ ਮੁੜ ਸੁਰਜੀਤ ਕਰਨ ਵਾਲੇ,ਗੁਰੂ ਸਾਹਿਬਾਨ ਜੀ ਦੇ ਚਰਨਾਂ ਵਿਚ ਹਮੇਸ਼ਾਂ ਪ੍ਰੀਤ ਰੱਖਣ ਵਾਲੇ ਮਹਾਨ ਸ਼ਾਇਰ,ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰ (ਨੇੜੇ ਬਰਨਾਲਾ) ਵਿਖੇ ਇੱਕ ਗਰੀਬ ਦਲਿਤ ਪ੍ਰਵਾਰ ਦੇ ਘਰ ਹੋਇਆ ਸੀ।ਮੈਨੂੰ ਇਹ ਗੱਲ ਦਾ ਫ਼ਖਰ ਹੈ ਕਿ ਅਜਿਹੇ ਮਹਾਨ ਇਨਸਾਨ ਮੇਰੇ ਪਾਪਾ ਜੀ ਸਨ ਤੇ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਉਹਨਾਂ ਦੀ ਧੀ ਹਾਂ

ਸੁਖਦੀਪ ਸਿੰਘ ਬਰਨਾਲਾ ਨੌਜੁਆਨ ਸਿੱਖ ਲੇਖਕ ਹੈ। 'ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ'ਉਸ ਦੀ ਪੰਜਵੀਂ ਪੁਸਤਕ ਹੈ।ਪਹਿਲੀਆਂ ਪੁਸਤਕਾਂ ਵਾਂਗੂ ਹੀ ਇਸ ਪੁਸਤਕ ਵਿਚ ਵੀ ਸਿੱਖਾਂ ਨੂੰ ਭਾਰਤ ਦੇਸ਼ ਵਿਚ ਸਮਾਜਿਕ ਨਿਆਂ ਨਾ ਮਿਲਣ ਦਾ ਮੁੱਦਾ ਭਾਰੂ ਹੈ। ਮੈਂ ਉਸ ਦੀਆਂ ਸਾਰੀਆਂ ਕਿਤਾਬਾਂ ਧਿਆਨ ਨਾਲ ਪੜ੍ਹੀਆਂ ਹਨ।ਉਸ ਦੀਆਂ ਸਾਰੀਆਂ ਕਵਿਤਾਵਾਂ,ਲੇਖਾਂ ਅਤੇ ਨਾਵਲਾਂ ਵਿਚ ਸਿੱਖਾਂ ਦੇ ਦਰਦ ਦੀ ਕਹਾਣੀ ਹੈ,ਜਿਸ ਵਿਚ ਬਿਪਰਵਾਦੀ ਸੋਚ,ਸਿੱਖਾਂ ਨੂੰ ਨਿਗਲਣ ਲਈ ਤਰ੍ਹਾਂ ਦੇ ਹੱਥਕੰਡੇ ਵਰਤਦੀ ਆ ਰਹੀ ਹੈ।ਇਸ ਕਿਤਾਬ ਦੀ ਕਵਿਤਾ 'ਹਿਸਟਰੀ ਆਫ਼ ਇੰਡੀਆ'ਨੂੰ ਕਿਤਾਬ ਦਾ ਸਾਰ ਕਿਹਾ ...

Pages