ਹੁਣ ਰੱਬ ਦੀ ਭਗਤਣੀ ਹੋਈ-ਸਤਵਿੰਦਰ ਕੌਰ ਸੱਤੀ (ਕੈਲਗਰੀ)
ਔਰਤ ਨੂੰ ਮਾਂ,ਭੈਣ,ਧੀ,ਦੇ ਦਰਜੇ ਦੇ ਨਾਲ ਹੀ ਪਿਆਰ ਮਾਮਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ।ਪਰ ਕਈ ਔਰਤਾਂ ਹੀ ਔਰਤ ਦੀ ਸਾਰੀ ਕੀਤੀ ਕਤਰੀ ਉਤੇ ਪਾਣੀ ਫੇਰ ਦਿੰਦੀਆਂ ਹਨ।ਅਗਰ ਔਰਤ ਵਿਆਹ ਤੋਂ ਬਆਦ ਵੀ ਉਦਲ ਜਾਵੇ।ਫਿਰ ਉਸ ਦਾ ਕੋਈ ਟਿਕਾਣਾ ਨਹੀਂ ਰਹਿੰਦਾ।ਤਾਹੀਂ ਕਹਾਵਤ ਬਣੀ ਹੈ।ਜਵਾਨੀ ਵੇਲੇ ਲੁੱਟੇ ਛੀਬੇ,ਬਾਣੀਏ,ਹੁਣ ਰੱਬ ਦੀ ਭਗਤਣੀ ਹੋਈ।ਬਾਣੀਏ ਕੋਲੋਂ ਸੋਦਾ ਪੱਤਾ,ਛੀਬੇ ਤਾਂ ਕਿਹਾ ਹੈ,ਉਸ ਤੋਂ ਸ਼ਇਦ ਕੁੱੜਤੀ ਸੁਥਣ ਮੁਫ਼ਤੋਂ ਮੁਫ਼ਤੀ ਸਿਉਂਤੀਂ ਹੋਈ ਮਿਲ ਜਾਂਦੀ ਹੈ।
ਇਹੋਂ ਜਿਹੇ ਭਾੜੇ ਦੇ ਟੱਟੂਆਂ ਦੀ ਉਸ ਨੂੰ ਲੋੜ ਹੋਣੀ ਚਾਹੀਦੀ ਹੈ।ਜਿਸ ਦੇ ਸਿਰ ਉਤੇ ਖ਼ਸਮ ਨਾਂ ਹੋਵੇ।ਕਿਸੇ ਪਾਸੇ ਤੋਂ ਕਮਾਂਈ ਨਾਂ ਆਉਂਦੀ ਹੋਵੇ।ਕੋਈ ਜਮੀਨ ਜਾਇਦਾਦ ਨਾਂ ਹੋਵੇ।ਪਰ ਜੱਸੋ ਦਾ ਤਾ ਆਪਦਾ ਖ਼ਸਮ ਕੰਮ ਕਰਨ ਨੂੰ ਚਾਰ ਬੰਦਿਆਂ ਜਿੰਨੀ ਖੱਟੀ ਘਰ ਲਿਉਂਦਾ ਸੀ।ਘਰ ਵਾਲੇ ਦੇ ਟੱਰਕ ਸਨ।ਉਹ ਦਿਨ ਰਾਤ ਟੱਰਕ ਚਲਾਉਂਦਾ।ਉਸ ਨੂੰ ਡਾਲਰਾ ਤੋਂ ਬਗੈਰ ਕੁੱਝ ਸੁੱਝਦਾ ਹੀ ਨਹੀਂ ਸੀ।ਘਰ ਤਾਂ ਆਉਂਦਾ,ਜਦੋਂ ਸ਼ਹਿਰ ਦਾ ਮਾਲ ਹੁੰਦਾ।ਜਾਂ ਕੈਲਗਰੀ ਦੇ ਵਿਚੋਂ ਦੀ ਲੰਘਣਾ ਹੁੰਦਾ ਸੀ।ਜੱਸੋ ਦੀਆਂ ਨੂੰ ਖੁੱਲੀਆਂ ਮੌਜ਼ ਬਹਾਰਾ,ਜਿੰਦਗੀ ਵਿਚ ਕੰਮ ਨਹੀਂ ਕੀਤਾ।ਵਹਿਲਾ ਮਨ ਸ਼ਤਾਨ ਦਾ ਘਰ ਕਹਿੰਦੇ ਹਨ।ਔਰਤ ਵਹਿਲੀ ਹੋਵੇ,ਤਾਂ ਮਰਦ ਤੋਂ ਵੀ ਸ਼ੈਤਾਨ ਹੈ।
ਸਾਰੇ ਜਾਨਵਰਾਂ ਦੀਆਂ ਹੱਦਾ ਪਾਰ ਕਰ ਦਿੰਦੀ ਹੈ।ਸਾਰੇ ਜਾਨਵਰਾਂ ਨਾਲ ਮਿਲਦੀਆਂ ਆਦਤਾਂ ਮਨੁੱਖਾਂ ਵਿਚ ਹਨ।ਸੂੰਗੜ-ਸੁਆਣੀ ਸਿਆਣਪ ਨਾਲ ਘਰ ਚਲਾਉਂਦੀ ਹੈ। ਲੱਚਰ ਅਜ਼ਾਦ ਔਰਤ ਕੋਠੈ ਤੇ ਬੈਠ ਕੇ ਮਰਦਾ ਦੀ ਤਾਕਤ ਤੇ ਪੈਸਾ ਲੁੱਟਦੀ ਹੈ।ਜਦੋਂ ਸੋਹੁਰੇ ਘਰ ਵਿਚ ਹੀ ਛੜੇ ਮਰਦ ਹੋਣ,ਉਨ੍ਹਾਂ ਨੂੰ ਵੀ ਚਾਲੂ ਔਰਤ ਬੁੱਕਲ ਕਰ ਲੈਂਦੀ ਹੈ।ਘਰ ਵਿਚ ਜਦੋਂ ਵੱਡਾ ਵਿਆਹਿਆਂ ਜਾਂਦਾ ਹੈ।ਬਾਕੀਆਂ ਨੂੰ ਆਪ ਵਿਆਹੀ ਆਈ ਰਿਸ਼ਤਾਂ ਨਹੀਂ ਹੋਣ ਦਿੰਦੀ।ਜਾਂ ਸਮਝੌਂ ਅਗਲੇ ਹੀ ਸਾਰੇ ਦੇ ਸਾਰੇ ਜੇਠ ਦਿਉਰ ਸਹੁਰਾ ਤੱਕ ਉਸ ਉਤੇ ਲੱਟੂ ਹੋ ਜਾਦੇ ਹਨ।ਜਦੋਂ ਕਿ ਪਤੀ ਨੂੰ ਛੱਡ ਕੇ,ਇਹ ਸਾਰੇ ਭਰਾਂ ਤੇ ਪਿਉ ਦੇ ਬਾਰਬਰ ਮੰਨੇ ਜਣੇ ਚਾਹੀਦੇ ਹਨ।ਔਰਤ ਦੇ ਇਸੇ ਰੂਪ ਵਿਚੋਂ ਜੱਸੋ ਸੀ।ਜੱਸੋ ਜੱਟਾ ਦੀ ਕੁੜੀ ਦਾ ਵਿਆਹ ਤੋਂ ਪਹਿਲਾਂ ਹੀ ਛੀਬਿਆਂ ਦੇ ਮੁੰਡੇ ਨਾਲ ਪਿਆਰ ਚੱਲਦਾ ਸੀ।ਸਰੀਰਕ ਪਿਆਰ ਦੇ ਵੀ ਅਰਥ ਕਰਦੇ ਜਾਈਏ।ਇਹ ਜਿਸਮਾਂ ਦੀ ਭੁੱਖ ਹੈ।ਜੋਂ ਇਸ ਦੀ ਤਿ੍ਰਪਤੀ ਕਰਦਾ ਹੈ।ਉਹੀ ਪਿਆਰਾ ਲੱਗਦਾ ਹੈ।ਮਾਂਪਿਆਂ ਲਈ ਜੱਸੋ ਦੇ ਪਿਆਰ ਵਾਲਾ ਮੁੰਡਾ ਛੀਬਿਆਂ ਦਾ ਸੀ।ਇਸ ਲਈ ਆਪਣੀ ਜਾਤ ਦੇ ਜੱਟਾ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ।ਜੱਸੋ ਲਈ ਉਸ ਦਾ ਲਈ ਆਸ਼ਕ ਸੀ।ਇਸ ਲਈ ਜੱਸੀ ਨੇ ਵਿਆਹ ਤੋਂ ਬਾਅਦ ਵੀ ਸਬੰਧ ਰੱਖੀ ਰੱਖੇ।
ਜੱਸੋ ਦਾ ਪਤੀ ਢਾਈ ਮਹੀਨੇ ਟੱਰਕ ਲੈ ਕੇ ਵਾਪਸ ਨਾ ਆਇਆ।ਜਦੋਂ ਉਹ ਢਾਈ ਮਹੀਨੇ ਪਿਛੋਂ ਘਰ ਆਇਆ ਤਾਂ ਜੱਸੋ ਉਲਟੀਆਂ ਕਰ ਰਹੀ ਸੀ।ਉਸ ਦਾ ਪਤੀ ਉਸ ਨੂੰ ਡਾਕਟਰ ਦੇ ਲੈ ਕੇ ਗਿਆ।ਡਾਕਟਰ ਨੇ ਦੱਸਿਆ,"ਜੱਸੋ ਦੋ ਮਹੀਨੇ ਤੋਂ ਪੇਟ ਤੋਂ ਹੈ।ਇਸ ਲਈ ਉਲਟੀਆਂ ਲੱਗੀਆਂ ਹਨ।"ਉਸ ਦਾ ਪਤੀ ਹੈਰਾਨ ਸੀ।ਉਹ ਤਾਂ ਘਰ ਹੀ ਨਹੀਂ ਆਇਆ।ਬੱਚਾ ਕਿਵੇਂ ਪੈਦਾ ਹੋ ਗਿਆ।ਪਤੀ ਰੋਜ਼ ਗੁੱਤ ਪੱਟਦਾ,"ਦੱਸ ਕਿਸ ਦੀ ਕਰਤੂਤ ਹੈ।ਮੈਂ ਤੈਨੂੰ ਘਰ ਵਿਚ ਨਹੀਂ ਰੱਖਣਾ।" ਜੱਸ ਦਾ ਇਕੋਂ ਜੁਵਾਬ ਸੀ,"ਤੇਰਾ ਹੀ ਬੱਚਾ ਹੈ। ਹੋਰ ਇਹ ਕਿਥੋਂ ਆ ਗਿਆ।?ਉਸ ਦਾ ਲੋਕ ਦਿਖਾਵੇ ਦਾ ਪਤੀ ਮਹੀਨਾ ਘਰ ਬੈਠਾ ਕੁੱਤੇ ਖਾਣੀ ਕਰਦਾ ਰਿਹਾ।ਉਹ ਨਾਂ ਮੰਨੀ ਕੇ ਬੱਚਾ ਕਿਸ ਦਾ ਹੈ।ਇੱਕ ਦਿਨ ਉਸ ਨੇ ਕੰਮ ਤੇ ਜਾਣ ਦੀ ਤਿਆਰੀ ਕਰ ਲਈ।ਨਾਲ ਆਪਣਾ ਸਾਰਾ ਅੰਨ-ਪਾਣੀ ਲੈ ਲਿਆ।ਟੱਰਕ ਲੈ ਕੇ ਕੰਮ ਤੇ ਚਲਿਆ ਗਿਆ।ਕਿਰਾਏ ਦੀ ਕਾਰ ਲੈ ਕੇ ਘਰ ਦੇ ਨੇੜੇ ਹੀ ਖੜ੍ਹ ਗਿਆ। ਜੱਸੋ ਦੇ ਦਿਉਰ ਤੇ ਸੋਹੁਰਾ ਵੀ ਕੰਮ ਤੇ ਚਲੇ ਗਏ।ਤਾਂ ਜੱਸੋਂ ਦੇ ਘਰ ਵਿਚ ਛੀਬਿਆਂ ਦਾ ਮੁੰਡਾ ਆਇਆ।ਉਸ ਦਾ ਪਤੀ ਉਸ ਨੂੰ ਨਹੀਂ ਜਾਣਦਾ ਸੀ।ਜਦੋਂ ਉਹ ਮੁੰਡਾ ਅੰਧੇ ਘੰਟੇ ਬਾਅਦ ਵੀ ਘਰ ਤੋਂ ਬਾਹਰ ਨਾਂ ਆਇਆ।ਉਸ ਦੇ ਪਤੀ ਨੇ ਚਾਬੀ ਨਾਲ ਘਰ ਦਾ ਦਰਵਾਜ਼ਾ ਖੋਲਿਆ।
ਅੰਦਰ ਜਾ ਕੇ ਦੇਖਿਆ।ਜੱਸੋਂ ਤੇ ਉਸ ਦਾ ਆਸ਼ਕ ਮਸਤੀ ਕਰ ਰਹੇ ਹਨ।ਟੱਬ ਵਿਚ ਖੜ੍ਹੇ ਛਾਵਰ ਨਾਲ ਦੋਂਨੇ ਨਹ੍ਹਾਂ ਰਹੇ ਹਨ।ਉਸ ਦੇ ਪਸੀਨੇ ਛੁੱਟ ਗਏ।ਡਰਾਇਵਰ ਦੇ ਹੱਥ ਛਾਵਰ ਕਰਟਨ ਵਾਲੀ ਰਾਡ ਆ ਗਈ।ਉਸ ਨੇ ਇਕੋਂ ਝੱਟਕੇ ਨਾਲ ਪਾਇਪ ਪੱਟ ਲਈ,ਦੋਂਨਾਂ ਪ੍ਰੇਮੀਆਂ ਦੇ ਪੈਣ ਦੇ ਜਿਥੇ ਪੈਂਦੀ ਹੈ।ਆਸ਼ਕ ਤਾਂ ਆਪਣੇ ਕੱਪੜੇ ਵੀ ਛੱਡ ਗਿਆ।ਸ਼ਰਮ ਤਾ ਮੰਨਣ ਦੀ ਹੁੰਦੀ ਹੈ।ਉਝ ਚਾਹੇ ਤਾਂ ਕੋਈ ਨੰਗਾ ਤੁਰਿਆ ਫਿਰੇ।ਜੱਸੋ ਦੇ ਪਤੀ ਨੂੰ ਬੱਚੇ ਦਾ ਪਿਉ ਲੱਭ ਗਿਆ ਸੀ।ਹੁਣ ਬਾਰੀ ਜੱਸੋ ਦੀ ਆ ਗਈ।ਉਸ ਦੇ ਸਾਰੇ ਰਿਸ਼ਤੇ ਦਾਰਾਂ ਨੇ ਕਿਹਾ,"ਬੱਚਾ ਗਿਰਾ ਦਿੱਤਾ ਜਾਵੇ।ਭਰੂਣ ਹੱਤਿਆ ਕਰ ਦਿੱਤੀ ਜਾਵੇ।ਲੋਕਾਂ ਨੂੰ ਪਤਾਂ ਵੀ ਨਹੀਂ ਚੱਲੇਗਾ।ਜੇ ਇੱਕ ਦੂਜੇ ਨਾਲ ਛੱਡ ਛਡਾਈ ਕੀਤੀ।ਤਲਾਕ ਲਿਆ,ਸਾਰੀ ਗੱਲ ਲੋਕਾਂ ਵਿਚ ਖੁੱਲ ਜਾਵੇਗੀ।ਕਿ ਤਲਾਕ ਕਿਉਂ ਹੋਇਆ ਹੈ?"ਉਸ ਦੇ ਪਤੀ ਨੂੰ ਰਿਸ਼ਤੇਦਾਰਾਂ ਨੇ ਮੱਸਾਂ ਰਾਜ਼ੀ ਕੀਤਾ।ਘਰ ਵਿਚ ਸਮਝੋਤਾ ਹੋ ਗਿਆ।ਜੱਸੋ ਦੀ ਜੱਕ ਖੁੱਲ ਗਈ ਸੀ।ਉਸ ਦੇ ਦਿਉਰਾਂ ਤੇ ਸਹੁਰੇ ਨੂੰ ਵੀ ਉਸ ਦੇ ਰਾਜ ਪਤਾ ਲੱਗ ਗਿਆ ਸੀ।ਉਸ ਦੀ ਰਮਜ਼ ਹੱਥ ਵਿਚ ਆ ਗਈ ਸੀ।ਪਤੀ ਕੰਮ ਤੇ ਚਲਿਆਂ ਜਾਂਦਾ।ਤਾਂ ਘਰ ਵਿਚ ਹੀ ਖਿਚੜੀ ਪੱਕਣ ਲੱਗ ਗਈ ਸੀ।ਹੁਣ ਜੱਸੋ ਸਭ ਦੇ ਧੱਕੇ ਚੜੀ ਹੋਈ ਸੀ।ਨਾਂ ਹੀ ਕਿਸੇ ਅੱਗੇ ਕੁਸਕਣ ਜੋਗੀ ਸੀ।ਪਤੀ ਦਾ ਜ਼ਕੀਨ ਪਹਿਲਾਂ ਹੀ ਖੋ ਬੈਠੀ ਸੀ।ਪਤੀ ਉਸ ਦੀ ਗੱਲ ਦਾ ਸੱਚ ਨਹੀਂ ਮੰਨਦਾ ਸੀ।ਜੱਸੋ ਦੀ ਹਾਲਤ ਦਾ ਫ਼ੈਇਦਾ ਹਰ ਕੋਈ ਲੈ ਰਿਹਾ ਸੀ।ਕੁੱਛ ਰਸ ਹੀ ਐਸਾ ਪੈ ਗਿਆ ਸੀ।ਜਿਵੇਂ ਜੀਭ ਨੂੰ ਭੋਜਨ ਖਾਣ ਤੇ ਚੁਗਲੀਆਂ ਕਰਨ ਰਸ ਹੈ।ਕੰਨ ਗੱਲ਼ਾਂ ਸੁਣਦੇ ਰਸ ਲੈਂਦੇ ਹਨ।
ਅੱਖਾਂ ਸੁੰਦਰਤਾਂ ਦੇਖ ਕੇ ਨਹੀਂ ਰਜਦੀਆਂ।ਨੱਕ ਖ਼ਸ਼ਬੂ ਦਾ ਅੰਨਦ ਮਾਣਦਾ ਹੈ।ਹਰ ਚੀਜ਼ ਦਾ ਬੰਨ ਸੁਬ ਹੋਣਾ ਚਾਹੀਦਾ ਹੈ।ਜੇ ਕਿਸੇ ਚੀਜ਼ ਨੂੰ ਲੋੜੋ ਵੱਧ ਵਰਤਿਆ ਜਾਵੇ, ਨੁਕਸਾਨ ਕਰਦੀ ਹੈ।ਸਰੀਰਕ ਸਬੰਧ ਵੀ ਇਕ ਤੋਂ ਵੱਧ ਨਾਲ ਰੱਖਣ ਨਾਲ ਖ਼ਤਰਨਾਕ ਬਿਮਾਰੀਆਂ ਲੱਗ ਜਾਂਦੀਆਂ ਹਨ।
ਹੁਣ ਜੱਸੋ ਨੂੰ ਐਸੀ ਬਿਮਾਰੀ ਲੱਗ ਗਈ ਸੀ।ਕਿ ਉਹ ਪਤੀ ਦੇ ਵੀ ਯੋਗ ਨਹੀਂ ਰਹੀ ਸੀ।ਜੋਂ ਬਹੁਤਿਆਂ ਨਾਲ ਸਰੀਰਕ ਸਬੰਧ ਕਰਦੇ ਹਨ।ਉਨ੍ਹਾਂ ਦਾ ਹਸ਼ਰ ਇਹੀ ਹੁੰਦਾ ਹੈ।ਪਤੀ ਨੇ ਇਹੋਂ ਜਿਹੀ ਬਿਮਾਰੀ ਦੀ ਤੋਂ ਆਪ ਬਚਣ ਲਈ ਜੱਸੋ ਨਾਲੋ ਸਬੰਧ ਤੋੜ ਕੇ ਤਲਾਕ ਲਿਆ।ਆਪ ਹੋਰ ਵਿਆਹ ਦੀ ਤਿਆਰੀ ਕਰ ਰਿਹਾ ਸੀ।,45 ਸਾਲਾਂ ਦਾ ਬੰਦਾਂ ਵੀ ਕਿਤੇ ਬੁੱਢਾ ਹੁੰਦਾ ਹੈ।ਕਨੇਡਾ ਦੇ ਤਾਂ60ਸਾਲਾਂ ਦੇ ਬੁੱਢੇ ਵੀ ਵਿਆਹ ਕਰਾਈ ਜਾਂਦੇ ਹਨ।ਜੱਸੋ ਅੱਜ-ਕਲ ਧਰਮਕਿ ਬਣ ਗਈ।ਸਾਧਾਂ ਦੀ ਸੇਵਾ ਵਿਚ ਲੱਗ ਗਈ।ਇਥੇ ਵੀ ਭਾਵੇਂ ਛੜੇ ਮਰਦ ਹੀ ਹੁੰਦੇ ਹਨ।ਕਬੀਲਦਾਰ ਕੋਲ ਡੇਰਾ ਖੋਲ ਕੇ ਬੈਠਣ ਦੀ ਫੁਰਸਤ ਨਹੀਂ ਹੁੰਦੀ।ਧਰਮਕਿ ਬੰਦੇ ਉਤੇ ਲੋਕੀ ਸ਼ੱਕ ਨਹੀਂ ਕਰਦੇ।ਜੋ ਮਰਜੀ ਖਿਚੜੀ ਪਕਾਈ ਜਾਵੇ। ਪਤਾ ਉਦੋਂ ਹੀ ਲੱਗਦਾ ਹੈ।ਜਦੋਂ ਜੇਲ ਦੀਆਂ ਚੀਖਾਂ ਪਿਛੇ ਹੁੰਦਾ ਹੈ।ਹੋਰਾਂ ਔਰਤਾਂ ਨੂੰ ਮੱਤਾ ਦੇਣ ਲੱਗ ਗਈ ਸੀ।ਨੌ ਸੌ ਚੂਹਾ ਖਾ ਕੇ ਬਿੱਲੀ ਹੱਜ਼ ਨੂਮ ਚੱਲੀ।





