ਸ਼ੁਕਰਾਨਾ-ਕੇਸਰ ਸਿੰਘ ਆਜਿਜ਼
ਇੱਕ ਵਾਰ ਇੱਕ ਬੁੱਢੀ ਵਿਧਵਾ ਪ੍ਰੇਮ ਕੌਰ ਦਾ ਇੱਕੋ-ਇੱਕ ਨੌਜਵਾਨ ਪੁੱਤਰ ਕਰਮ ਸਿੰਘ ਆਪਣੇ ਭਈਏ ਸਮੇਤ ਟਰਾਲੀ ਵਿੱਚ ਕਣਕ ਲੱਦ ਕੇ ਸ਼ਹਿਰ ਵੇਚਣ ਜਾ ਰਿਹਾ ਸੀ।ਬਦਕਿਸਮਤੀ ਨੂੰ ਰਾਹ ਵਿੱਚ ਉਨ੍ਹਾਂ ਦੇ ਟਰੈਕਟਰ-ਟਰਾਲੀ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ।
ਪਿੰਡ ਦੇ ਇੱਕ ਬੰਦੇ ਨੇ, ਜੋ ਸ਼ਹਿਰ ਤੋਂ ਆ ਰਿਹਾ ਸੀ, ਪਿੰਡ ਆ ਕੇ ਪ੍ਰੇਮ ਕੌਰ ਨੂਸ਼ ਬੜੇ ਦੁਖੀ ਹਿਰਦੇ ਨਾਲ ਇਸ ਘਟਨਾ ਦੀ ਖਬਰ ਦਿੱਤੀ ਤੇ ਨਾਲ ਹੀ ਦੱਸਿਆ, ਮਾਈ! ਇੱਕ ਬੰਦਾ ਮਰ ਗਿਆ ਵਾ।.
ਪ੍ਰੇਮ ਕੌਰ ਏਨੀ ਗੱਲ ਸੁਣਦਿਆਂ ਸਾਰ ਬੇਹੋਸ਼ ਹੋ ਕੇ ਡਿੱਗ ਪਈ। ਆਸੇ-ਪਾਸੇ ਦੇ ਲੋਕਾਂ ਨੇ ਉਸ ਦੇ ਮੂਸ਼ਹ ਵਿੱਚ ਪਾਣੀ ਪਾਇਆ,ਚਿਹਰੇ ˆਤੇ ਛਿੱਟੇ ਮਾਰੇ ਤੇ ਹੌਸਲਾ-ਅਫਜ਼ਾਊ ਵਾਕ ਬੋਲੇ।
ਥੋੜ੍ਹੀ ਦੇਰ ਬਾਅਦ ਜਦ ਉਹ ਰਤਾ ਹੋਸ਼ ਵਿੱਚ ਆ ਗਈ ਤਾਂ ਆਉਣ ਵਾਲੇ ਨੇ ਦਿਲਾਸਾ ਦਿਸ਼ਦਿਆਂ ਸਪੱਸ਼ਟ ਕੀਤਾ, ਮਾਈ ! ਘਬਰਾ ਕਿਉਂ ਗਈ? ਤੇਰਾ ਪੁੱਤ ਤਾਂ ਠੀਕ ਠਾਕ ਵਾ,ਮਰਿਆ ਤਾਂ ਭਈਆ ਵਾ।
ਅੱਛਾ, ਅੱਛਾ, ਸੱਚੇ ਪਾਤਸ਼ਾਹ।ਤੇਰਾ ਲੱਖ-ਲੱਖ ਸ਼ੁਕਰ ਵਾ।ਹੁਣ ਮਾਈ ਉਠ ਕੇ ਬੈਠਦੀ ਹੋਈ ਦੋਵੇਂ ਹੱਥ ਆਕਾਸ਼ ਵੱਲ ਜੋੜੀ ਬੜੇ ਸਿਦਕ ਨਾਲ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ।





