ਪੀੜਾਂ ਦੇ ਟੋਕਰੇ 'ਚੋਂ ਭਵਿੱਖ ਤਲਾਸ਼ਦੀਆਂ ਕਵਿਤਾਵਾਂ - ਗੁਰਸੇਵਕ ਸਿੰਘ ਧੌਲਾ
ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ - ਗੁਰਸੇਵਕ ਸਿੰਘ ਧੌਲਾਸੁਖਦੀਪ ਸਿੰਘ ਬਰਨਾਲਾ ਨੌਜੁਆਨ ਸਿੱਖ ਲੇਖਕ ਹੈ। 'ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ'ਉਸ ਦੀ ਪੰਜਵੀਂ ਪੁਸਤਕ ਹੈ।ਪਹਿਲੀਆਂ ਪੁਸਤਕਾਂ ਵਾਂਗੂ ਹੀ ਇਸ ਪੁਸਤਕ ਵਿਚ ਵੀ ਸਿੱਖਾਂ ਨੂੰ ਭਾਰਤ ਦੇਸ਼ ਵਿਚ ਸਮਾਜਿਕ ਨਿਆਂ ਨਾ ਮਿਲਣ ਦਾ ਮੁੱਦਾ ਭਾਰੂ ਹੈ। ਮੈਂ ਉਸ ਦੀਆਂ ਸਾਰੀਆਂ ਕਿਤਾਬਾਂ ਧਿਆਨ ਨਾਲ ਪੜ੍ਹੀਆਂ ਹਨ।ਉਸ ਦੀਆਂ ਸਾਰੀਆਂ ਕਵਿਤਾਵਾਂ,ਲੇਖਾਂ ਅਤੇ ਨਾਵਲਾਂ ਵਿਚ ਸਿੱਖਾਂ ਦੇ ਦਰਦ ਦੀ ਕਹਾਣੀ ਹੈ,ਜਿਸ ਵਿਚ ਬਿਪਰਵਾਦੀ ਸੋਚ,ਸਿੱਖਾਂ ਨੂੰ ਨਿਗਲਣ ਲਈ ਤਰ੍ਹਾਂ ਦੇ ਹੱਥਕੰਡੇ ਵਰਤਦੀ ਆ ਰਹੀ ਹੈ।ਇਸ ਕਿਤਾਬ ਦੀ ਕਵਿਤਾ 'ਹਿਸਟਰੀ ਆਫ਼ ਇੰਡੀਆ'ਨੂੰ ਕਿਤਾਬ ਦਾ ਸਾਰ ਕਿਹਾ ਜਾ ਸਕਦਾ ਹੈ ਅਤੇ ਬਾਕੀ ਕਵਿਤਾਵਾਂ ਉਸ ਦੀ ਵਿਆਖਿਆ। ਜਦੋਂ ਇਹ ਨੌਜੁਆਨ ਸ਼ਾਇਰ ਆਪਣੀ ਕਵਿਤਾ 'ਕਹਾਣੀ'ਵਿਚ
ਸੱਚ ਦਾ ਹੋਕਾ ਦੇਣ ਨਿਕਲਿਆ, ਜਦ ਬਾਬਾ ਨਾਨਕ ਦੁਨੀਆਂ ਨੂੰ,
ਬੂਬਣਿਆਂ ਦੇ ਹੱਡੀਂ ਬਹਿ ਗਈ, ਰੰਜਿਸ਼ ਉਹੀ ਪੁਰਾਣੀ ਨੀ।।
ਤੋਂ ਲੈ ਕੇ ਅੱਜ ਤੱਕ ਉਸੇ ਪੁਰਾਣੀ ਰੰਜਿਸ਼ ਦੀ ਬਿਪਰਵਾਦੀ ਰੂਹ ਦੀ ਕਹਾਣੀ ਨੂੰ ਪ੍ਰਕਾਸ਼ ਕਰਦਾ ਹੈ।ਅਗਰ ਸ਼ਾਇਰ ਘੱਟ ਗਿਣਤੀਆਂ ਪ੍ਰਤੀ ਦੇਸ਼ ਵਿਚ ਵਰਤਮਾਨ ਦਸ਼ਾ ਦਾ ਬਿਆਨ ਕਰਦਾ ਹੈ ਤਾਂ ਸਿੱਖਾਂ ਦੇ ਨਾਲ-ਨਾਲ ਗੁਜਰਾਤ ਕਤਲੇਆਮ ਵਿਚ ਵੀਰ ਬਜਰੰਗੀ ਦਾ ਸਨਮਾਨ ਉਸ ਹਿੰਦੂਵਾਦੀ ਕਰੂਪਤਾ ਦਾ ਸਾਖਸ਼ਾਤ ਦ੍ਰਿਸ਼ ਹੈ ਜਿਸ ਵਿਚ ਇਸ ਦੇਸ਼ ਅਖੇ ਜਾਂਦੇ 'ਮਰਿਯਾਦਾ ਪ੍ਰਸੋਤਮ' ਦੇ ਵਾਰਸਾਂ ਵੱਲੋਂ ਮੁਸਲਮਾਨ ਔਰਤ ਦੇ ਪੇਟ ਵਿਚੋਂ ਬੱਚੇ ਨੂੰ ਕੱਢ ਕੇ ਮਾਰੇ ਜਾਣ ਤੇ ਗਰਬ ਹੈ।ਭਾਵੇਂ ਬਜਰੰਗੀ ਵੀਰ ਹੈਵਾਨ ਦਾ ਪ੍ਰਤੀਤ ਜਿਉਂਦਾ ਜਾਗਦਾ ਮਨੁੱਖ ਹੈ,ਪ੍ਰੰਤੂ ਘੱਟ ਗਿਣਤੀਆਂ ਨੂੰ ਮਨੁੱਖਤਾ ਤੋਂ ਗਿਰੇ ਕਾਰਨਾਮੇ ਕਰਕੇ ਵੀ ਉਹ ਹਿੰਦੂਵਾਦੀ ਸੋਚ ਦਾ ਹੀਰੋ ਬਣ ਜਾਂਦਾ ਹੈ,ਇਥੇ ਸ਼ਾਇਰ ਨੇ ਦਿੱਲੀ ਕਤਲੇਆਮ ਅਤੇ ਗੁਜਰਾਤ ਕਤਲੇਆਮ ਨੂੰ ਇਕ ਪਾਲੜੇ ਤੇ ਰੱਖ ਕੇ ਦੇਸ਼ ਦੀ ਬਹੁਗਿਣਤੀ ਵੱਲੋਂ ਘੱਟ ਗਿਣਤੀ ਦੇ ਜਿਉਣ ਦੇ ਹੱਕਾਂ ਉਤੇ ਡਾਕੇ ਦੀ ਗੱਲ ਅਤੇ ਮਰਿਯਾਦਾ ਪ੍ਰਸੋਤਮ ਦੇ ਵਾਰਸਾਂ ਦੀ ਹਕੀਕੀ ਸੋਚ ਦਾ ਨੂੰ ਹਮਾਮ ਵਿਚੋਂ ਬਾਹਰ ਕੱਢਿਆ ਹੈ।
ਬੁੱਢੀ ਜਾਦੂਗਰਨੀ ਦੀ ਰੂਹ ਇਨਸਾਫ ਮੰਗਣ ਵਾਲਿਆਂ ਨੂੰ ਬਦਤਮੀਜ਼ ਆਖਦੀ ਹੈ,ਜਿਸ ਨੂੰ ਇਨਸਾਫ ਦੀ ਮੰਗ ਬੇਹੁਦਾ ਲੱਗਦੀ ਹੈ।ਉਹ ਘੱਟ ਗਿਣਤੀਆਂ ਨੂੰ ਸਪੱਸ਼ਟੀਕਰਨ ਦਿੰਦੀ ਹੈ ਕਿ ਤੁਸੀਂ ਇਹ ਨਾ ਸਮਝੋ ਕਿ ਕਾਨੂੰਨ ਕੰਮ ਨਹੀਂ ਕਰ ਰਿਹਾ ਸਗੋਂ ਇਥੇ ਇਨਸਾਫ ਕੌਮ'ਤੇ ਮਜ਼ਬ ਦੇਖ ਕੇ ਕੀਤਾ ਜਾਂਦਾ ਹੈ,ਜਿਸ ਦੇ ਸੁਰੱਖਿਆ ਦਸਤੇ ਉਹਨਾਂ ਲੋਕਾਂ ਦੀ ਸੁਰੱਖਿਆ ਵਿਚ ਹਨ ਜਿਨ੍ਹਾਂ ਦੀ ਜਾਨ ਪੱਥਰਾਂ ਵਿਚ ਮਹਿਫੂਜ ਤਾਂ ਹੈ,ਪ੍ਰੰਤੂ ਜਿਉਂਦੇ ਜਾਗਦੇ ਮਨੁੱਖ ਦੀ ਕਦਰ ਉਹਨਾਂ ਦੇ ਦਿਲਾਂ ਵਿਚ ਨਹੀਂ ਹੈ।ਇਹ ਸੁਰੱਖਿਆ ਦਸਤੇ ਮਨੁੱਖਤਾ ਨੂੰ ਬਚਾਉਣ ਦੀ ਥਾਂ ਉਹਨਾਂ ਲੋਕਾਂ ਦੀ ਸੁਰੱਖਿਆ ਕਰਦੇ ਹਨ ਜੋ ਡੇਰਾਵਾਦ ਸਗੋਂ ਇਸ ਧਰਤੀ ਤੇ ਮਨੁੱਖ ਲਈ ਖਤਰਾ ਬਣਿਆ ਹੋਇਆ ਹੈ।ਆਪਣੀ ਕਵਿਤਾ 'ਕਹਾਣੀ' ਵਿਚ ਸ਼ਾਇਰ ਸਵਾਲ ਕਰਦਾ ਹੈ ਕਿ ਸਦੀਆਂ ਤੋਂ ਹਸਦੇ ਵਸਦੇ ਪੰਜਾਬ ਨੂੰ ਹਥਿਆਰ ਚੁੱਕਣ ਦੀ ਕੀ ਲੋੜ ਪੈ ਗਈ ਸੀ 'ਤੀਰ ਵਾਲੇ ਬਾਬੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਤੀਰ ਚੁੱਕਣ ਦੀ ਲੋੜ ਕਿਉਂ ਮਹਿਸੂਸ ਹੋਈ ਕੀ ਉਸ ਨੂੰ ਮਰਜੀਵੜਿਆਂ ਦੀ ਢਾਣੀ ਇਕੱਠੀ ਕਰਨ ਦੀ ਕੀ ਲੋੜ ਸੀ।ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਵੀ 'ਕਾਰਨ'ਨਾਮ ਦੀ ਕਵਿਤਾ ਵਿਚ ਹੈ।
ਸਿੱਖ ਲੀਡਰਾਂ ਨਾਲ ਬੈਠ ਕੇ,ਜੋ ਕੀਤੇ ਗੰਗੂ ਗਾਂਧੀ ਨੇ
ਨਹਿਰੂ ਜੀ ਜਦ ਭੁੱਲਣ ਲੱਗੇ,ਆਪਣੇ ਹੀ ਇਕਰਾਰਾਂ ਨੂੰ
ਕੌਣ ਪੰਜਾਬੀ, ਕਿਹੜਾ ਸੂਬਾ, ਕਿਹੜੀ ਕੌਮ ਦੀ ਗੱਲ ਕਰਦੇ
''ਜੁਰਮ ਕਰਨ ਦੇ ਆਦੀ ਕਹਿੰਦੇ, ਡੱਕੋ ਸਭ ਸਰਦਾਰਾਂ ਨੂੰ
ਹੱਸ-ਹੱਸ ਕੇ ਜਿੰਨਾਂ ਖਾਤਿਰ, ਅਸੀਂ ਚੁੰਮ ਲਿਆ ਫਾਂਸੀਆਂ
ਵਕਤ ਬਦਲ ਗਿਆ ਰਾਜੇ ਕਹਿੰਦੇ ਬਦਲੋ ਹੁਣ ਵਿਹਾਰਾਂ ਨੂੰ
ਅਰਜ ਕਿਸੇ ਨੇ ਕੀ ਸੁਣਨੀ ਸੀ,ਹੋਇਆ ਸਗੋਂ ਤਸ਼ੱਦਦ ਜਦ
ਗੂੜੀ ਨੀਂਦੋ ਕੌਮ ਵੀ ਜਾਗੀ,ਹਿੱਕ ਨਾ ਲਾ ਕੇ ਹਾਰਾਂ ਨੂੰ
ਸਬਰ ਸਿਦਕ ਦੀ ਦਿੱਤੀ ਹੋਈ,ਜਦੋਂ ਨਾ ਸੁਣੀ ਅਵਾਜ਼ ਕਿਸੇ
ਕੀਤੀ ਸਾਡੀ ਚਾਰਜੋਈ, ਸੁਣੀ ਨਾ ਜਦ ਸਰਕਾਰਾਂ ਨੂੰ
ਤਖਤਾਂ ਦੇ ਵਾਰਿਸ, ਹੱਕ ਲੈਣ ਲਈ ਕਰ ਗਏ ਫੇਰ ਬਗਾਵਤ ਸੀ
ਚੱਲਿਆ ਨਾ ਕੋਈ ਹੀਲਾ,ਚੁੱਕਿਆ ਫੇਰ ਅਸੀਂ ਹਥਿਆਰਾਂ ਨੂੰ
ਇਹ ਹੀ ਕਾਰਨ ਹੈ ਕਿ ਜਦ ਨੌਜੁਆਨਾਂ ਨੇ ਹੱਕ ਲੈਣ ਖਾਤਰ ਹਥਿਆਰਾਂ ਨੂੰ
ਚੁੱਕ ਹੀ ਲਿਆ ਮਹਿਤੇ ਵਾਲੇ ਡੇਰੇ ਕੋਲੋਂ ਲਾਲ ਕਿਲਾ ਡਰਨ ਲੱਗਾ ਸੀ। ਇਸੇ ਕਰਕੇ
ਕਿ ਮੇਰੇ ਸੀਨੇ ਤੇਰੀ ਪਵਿੱਤਰ ਯਾਦ ਹੋਵੇ
ਮੇਰੀ ਉਜੜੀ ਦੁਨੀਆਂ ਫੇਰ ਆਬਾਦ ਹੋਵੇ
ਬੱਸ ਏਨਾ ਹੀ ਕਹਾਂਗਾ ਮੇਰੀ ਕੌਮ ਦੇ ਦਰਦੀਆ
ਤੇਰੀ ਯਾਦ ਦੀ ਕਲੇਜੇ'ਚ ਅਜੀਬ ਜੀ ਕਸਕ ਐ.. ..
ਅਜੀਬ ਜੀ ਚੀਸ ਐ.. ..
ਕਿਤੇ ਤੀਰ ਨੂੰ ਕਿਤੇ ਤਲਵਾਰ ਨੂੰ
ਤੇਰੇ ਪੂਰੇ ਪੰਥ ਪਰਿਵਾਰ ਨੂੰ
ਆਜਾ ਓਏ ਕੌਮੀ ਰਹਿਬਰਾਂ
ਤੇਰੀ ਹਰ ਕਿਸੇ ਨੂੰ ਉਡੀਕ ਐ.. .. ..
ਪੂਰੀ ਕੌਮ ਨੂੰ ਅਜਿਹੇ ਰਹਿਬਰ ਦੀ ਉਡੀਕ ਹੈ ਜੋ ਫਿਰ ਕੌਮ ਦੀ ਅਗਵਾਈ ਦੇ ਸਕਣ ਵਾਲਾ ਸਾਂਝਾ ਤੇ ਸਮਰੱਥ ਆਗੂ ਹੋਵੇ ਜਿਸ ਨਾਲ ਕੌਮ ਦੀ ਤਕਰੀਰ ਵਿਚ ਫਿਰ ਤੋਂ ਖੁਸ਼ੀ ਦੇ ਅਫ਼ਸਾਨੇ ਲਿਖੇ ਜਾ ਸਕਣ।
ਕਵਿਤਾ ਦੇ ਵੇਗ ਦੀ ਸੱਚੀ ਕਿਰਤ ਅਸਲ ਵਿਚ ਉਹ ਹੀ ਹੁੰਦੀ ਹੈ,ਜਦ ਕੋਈ ਕਵੀ ਸੱਚ ਬੋਲਣ ਵੇਲੇ ਆਪਣਿਆਂ ਦੀ ਅਸਲੀਅਤ ਵੀ ਲੋਕਾਂ ਸਾਹਮਣੇ ਰੱਖ ਦੇਵੇ ਵੀਰ ਸੁਖਦੀਪ ਇਕ ਕਸਵੱਟੀ'ਤੇ ਖਰਾ ਉਤਰਦਾ ਹੈ,ਉਹ ਇਸ ਕਿਤਾਬ ਵਿਚ ਗੱਦਾਰ ਨਾਲ ਰੋਸਾ,ਆਪਣਿਆਂ ਵਲੋਂ ਕੌਮੀ ਜੁਝਾਰੂਆਂ ਨੂੰ ਪਿੱਠ ਦੇਣ ਅਤੇ ਕੌਮੀ ਆਗੂਆਂ ਵੱਲੋਂ ਦੁਸ਼ਮਣਾਂ ਜਿਹੀ ਬੋਲੀ ਵਿਚ ਵਰਤੇ ਗਏ ਸ਼ਬਦਾਂ ਨੂੰ ਸਦਾ ਦਿਲ ਵਿਚ ਰੱਖਦਾ ਹੈ।ਮੈਨੂੰ ਯਾਦ ਹੈ ਜਦੋਂ ਵੀਰ ਸੁਖਦੀਪ ਆਪਣੀ ਪਹਿਲਾਂ ਛਪੀ ਇਕ ਕਿਤਾਬ ਨੂੰ ਲੈ ਕੇ ਇਕ ਕੌਮੀ ਆਗੂ ਕੋਲ ਗਿਆ ਤਾਂ ਉਸ ਨੇ ਇਸ ਕਿਤਾਬ ਦੇ ਸਰਵਰਕ'ਤੇ ਇਕ ਪਾਸੇ,ਛਪੀਆਂ ਕੌਮੀ ਆਗੂਆਂ ਦੀਆਂ ਫੋਟੋਆਂ ਨੂੰ 'ਦੁੱਕੀਆਂ ਤਿੱਕੀਆਂ ਕਿਹਾ ਸੀ'ਸ਼ਾਇਰ ਦੇ ਮਨ'ਤੇ ਉਸ ਸਮੇਂ ਲੱਗੀ ਠੇਸ ਦਾ ਅਸਰ ਇਸ ਕਿਤਾਬ ਦੀ ਕਵਿਤਾ''ਖੂਨ ਦਾ ਰਿਸ਼ਤਾ ਜਾਂ ਰਿਸ਼ਤੇ ਦਾ ਖੂਨ''ਤੋਂ ਦੇਖੀ ਜਾ ਸਕਦੀ ਹੈ।ਇਸ ਗੱਲ ਦੀ ਸਮਝ ਉਕਤ ਕਵਿਤਾ ਪੜ੍ਹ ਕੇ ਹੀ ਅਨੁਮਾਨੀ ਜਾ ਸਕਦੀ ਹੈ।
ਕਿਤਾਬ ਦੇ ਅੰਤਲੇ ਭਾਗ ਵਿਚ ਕੁਝ ਕਵਿਤਾਵਾਂ ਉਹਨਾਂ ਲੋਕਾਂ ਦੇ ਨਾਮ ਹਨ,ਜਿਨ੍ਹਾਂ ਨੇ ਸਿੱਖ ਸੋਚ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰਦੀ ਹੈ,ਇਹਨਾਂ ਕਵਿਤਾਵਾਂ ਵਿਚ 'ਚਾਣਕਿਆਂ ਦੇ ਨਾਂ',ਨੂਰਮਹਿਲੀਏ ਸਾਧ ਦੇ ਨਾਂ,ਲਲਕਾਰ ਸਰਸੇ ਵਾਲੇ ਸਾਧ ਦੇ ਨਾਂ,ਪਾਪੀ ਪੂਹਲੇ ਦੇ ਨਾਂ,ਖਾਖੀ ਵਰਦੀ ਵਾਲਿਆਂ ਕਵਿਤਾਵਾਂ ਸ਼ਾਮਲ ਹਨ।ਇਸ ਦੇ ਨਾਲ ਹੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੁਝ ਕਵਿਤਾਵਾਂ ਵੀ ਦਰਜ ਹਨ। ਕਵੀ ਨੇ ਇਸ ਕਿਤਾਬ ਦਾ ਅੰਤ ਵੀ ਜਿੱਤਨਾਵਾਂ' ਨਾਲ ਕੀਤਾ ਹੈ।ਉਸ ਦੇ ਮਨ ਵਿਚ ਇਹ ਗੱਲ ਪ੍ਰਪੱਕ ਹੈ ਕਿ ਅਖੀਰ ਜਿੱਤ ਸੱਚ ਦੀ ਹੀ ਹੋਵੇਗੀ, ਲੋੜ ਸਿਰਫ਼ ਬੁੱਢੀ ਜਾਦੂਗਰਨੀ ਦੀਆਂ ਚਾਲਾਂ ਸਮਝਣ ਦੀ ਹੈ।
ਸ਼ਾਇਰ ਨੂੰ ਆਸ ਹੈ ਕਿ ਦਿੱਲੀ ਦੀ ਧਮਕੀ ਹੁਣ ਬਹੁਤੀ ਦੇਰ ਸਿੱਖਾਂ ਦੀ ਛਾਤੀ ਦੀ ਕਿਸਮ ਨੂੰ ਪਰਖਣ ਦੇ ਸਮਰੱਥ ਨਹੀਂ ਰਹੀ ਹਨੇਰਿਆਂ ਦੇ ਰਾਖੇ ਉਸਦੇ ਸੁਰੱਖਿਆ ਦਸਤੇ ਜਾਣਨ ਦੀਆਂ ਰਿਸਮਾਂ ਨੂੰ ਬਹੁਤੀ ਦੇਰ ਨੱਪ ਕੇ ਨਹੀਂ ਰੱਖ ਸਕਣਗੇ ਉਸ ਦੀ ਧਮਕੀ ਹਰ ਇਕ ਜੀਣ ਜੋਗੇ ਹੋ ਚੁੱਕੇ ਅਣਖੀਲੇ ਗੱਭਰੂ ਦੀ ਛਾਤੀ ਨੂੰ ਚੀਰ ਨਹੀਂ ਸਕੇਗੀ ਕਿਉਂਕਿ ਅਨੇਕਾਂ ਢਕਵੀਜ ਕਰਦੀ ਰਹੀ ਦਿੱਲੀ ਰੂਪੀ ਜਾਦੂਗਰਨੀ ਹੁਣ ਬੁੱਢੀ ਹੋ ਚੁੱਕੀ ਹੈ,ਇਥੇ ਕਵੀ ਵੱਲੋਂ ਜਾਦੂਗਰਨੀ ਦਿੱਲੀ ਨੂੰ ਬੁੱਢੀ ਦਾ ਰੂਪ ਦੇਣਾ ਇਸ ਗੱਲ ਵੱਲ ਇਸ਼ਾਰਾ ਹੈ ਕਿ ਉਸ ਦੇ ਜ਼ੋਬਨ ਦੀਆਂ ਖੜਮਸਤੀਆਂ ਦਾ ਅੰਤ ਹੋ ਚੁੱਕਾ ਹੈ ਅਤੇ ਉਸ ਦੇ ਜਾਦੂ ਨੂੰ ਕੌਮ ਸਮਝ ਰਹੀ ਹੈ।
ਸ਼ਾਇਰ ਦੀ ਨਵੀਂ ਪੀੜ੍ਹੀ ਨੂੰ ਤਕੀਦ ਹੈ ਕਿ ਉਸ ਦੀ ਜਿੰਦਗੀ ਦਾ ਲਕਸ਼'ਸਿਰਫ਼ ਫਲਾਈਟ ਨਹੀਂ ਹੋਣਾ ਚਾਹੀਦਾ ਜੋ ਹੁਣ ਬਣ ਚੁੱਕਾ ਹੈ।ਸਗੋਂ''ਖੜ੍ਹਾ ਭਵਿੱਖ ਸਵਾਲੀ ਬਣਿਆ, ਵਰਤਮਾਨ ਅਣਜਾਣ ਜਿਹਾ''ਦੇ ਮਾਹੌਲ ਵਿਚੋਂ ਉਸ ਸੱਚ ਦੇ ਰਸਤੇ ਨੂੰ ਲੱਭਣਾ ਹੈ,ਜਿਸ ਉਤੇ ਤੁਰਨ ਲਈ ਸਾਨੂੰ ਗੁਰੂ ਨਾਨਕ ਸਾਹਿਬ ਆਖ ਰਹੇ ਹਨ।ਸ਼ਾਇਰ ਅਜਿਹੇ ਦੇਸ਼ ਦੀ ਭਾਲ ਵਿਚ ਹੈ,ਜਿਥੋਂ ਉਸ ਨੂੰ ਖੁਸ਼ੀਆਂ ਉਧਾਰੀਆਂ ਮਿਲ ਸਕਦੀਆਂ ਹੋਣ ਤਾਂ ਕਿ ਉਹ ਇਹ ਖੁਸ਼ੀਆਂ ਲਿਆ ਕੇ ਪੰਥਕ ਵਿਹੜੇ ਵਿਚ ਵੰਡ ਸਕੇ। ਜਿਸ ਦੇਸ਼ ਵਿਚ ਅਖ਼ਬਾਰਾਂ ਦੀਆਂ ਸੁਰਖੀਆਂ ਸੂਹੀਆਂ ਨਾ ਹੋਣ ਜਿਥੇ ਚੂੜੇ ਵਾਲੀਆਂ ਸੁਹਾਗਣਾਂ ਨੂੰ ਚੌਰਸਤੇ ਵਿਚ ਖੜ੍ਹ ਕੇ ਵੈਣ ਨਾ ਪਾਉਣੇ ਪੈਣ,ਜਿਥੇ ਮੱਸਿਆ ਤੇ ਗਿਆ ਹਰ ਭੈਣ ਦਾ ਵੀਰ ਸੁੱਖੀ ਸਾਂਦੀ ਘਰ ਪਰਤੇ।ਜਿਥੇ ਗੱਭਰੂ ਪੁੱਤਾਂ ਦੀਆਂ ਮਾਵਾਂ ਆਪਣੇ ਪੁੱਤਰਾਂ ਦੇ ਸਿਰੋ ਹੱਸ-ਹੱਸ ਕੇ ਪਾਣੀ ਵਾਰ ਕੇ ਪੀਣ।
ਰੱਬ ਕਰੇ ਵੀਰ ਸੁਖਦੀਪ ਸਿੰਘ ਬਰਨਾਲਾ ਜਿਹੇ ਵੀਰਾਂ ਦੀ ਹੂਕ ਪ੍ਰਮਾਤਮਾ ਛੇਤੀ ਸੁਣ ਲਏ। ਅਸੀਂ ਸਾਰੇ ਹੀ ਮੌਜੂਦਾ ਨਿਜ਼ਾਮ ਤੋਂ ਨਿਜਾਤ ਪਾ ਕੇ ਗੁਰੂ ਦੇ ਸਦੀਵੀਂ ਅਮਨ ਸ਼ਾਂਤੀ ਵਾਲੇ ਰਾਹ 'ਤੇ ਤੁਰ ਸਕੀਏ ।
ਅੰਤ ਵਿਚ ਮੈਂ ਆਪਣੇ ਛੋਟੇ ਭਰਾ ਸੁਖਦੀਪ ਸਿੰਘ ਨੂੰ ਇਸ ਪੁਸਤਕ ਲਈ ''ਸਾਬਾਸ਼'' ਆਖਦਾ ਹਾਂ।





