ਰਿਣ ਪਿੱਤਰਾਂ ਦਾ-ਬਲਜਿੰਦਰ ਕੋਟਭਾਰਾ
ਦੇਬੂ ਦਾ ਪਿਓ ਸਖਤ ਬਿਮਾਰ ਰਹਿਣ ਬਾਅਦ ਪਰਲੋਕ ਸਿਧਾਰ ਗਿਆ। ਜਦ ਉਸ ਦੇ ਫੁੱਲ ਚੁਗਣ ਤੋਂ ਬਾਅਦ ਸਾਧਾਰਨ ਪਾਠ ਰਖਾਇਆ ਤਾਂ ਗੁਰਦੁਆਰੇ ਦਾ ਭਾਈ ਜੀ ਉਸ ਨੂਸ਼ ਇੱਕ ਪਾਸੇ ਲੈ ਗਿਆ ਪਾਠ ਦੇ ਭੋਗ ਤੱਕ ਸਾਰੀ ਜ਼ਿੰਮੇਵਾਰੀ ਮੇਰੀ, ਸਾਰਾ ਕੁਝ ਗੁਰਮਤ ਮਰਿਆਦਾ ਅਨੁਸਾਰ ਕਰਾਂਗਾ, ਪਰ ਐਤਕੀਂ ਕੱਚ ਨਾ ਰਹੇ, ਨਹੀਂ ਤਾਂ ਸਰੀਕਾਂ ਚ ਨੱਕ ਵੱਢਿਆ ਜਾਊ! ਲੋਕ ਆਖਣਗੇ, ਜਾਇਦਾਦ ਕਿਵੇਂ ਸਾਂਭ ਲਈ ? ਲੱਡੂ-ਜਲੇਬੀਆਂ ਦਾ ਪੂਰਾ ਲੰਗਰ ਲਾਉਣਾ, ਨਾਲੇ ਭੈਣਾਂ ਖੁਸ਼ ਨਾਲੇ ਸ਼ਰੀਕੇ ਚ ਬਹਿਜਾ-ਬਹਿਜਾ ਹੋਜੂ।.
ਦੇਬੂ ਨੂੰ ਇੱਕ ਅਕਾਸ਼ਬਾਣੀ ਜਿਹੀ ਆਈ। ਉਸ ਨੇ ਆਪਣੇ ਹੱਥ ਦੇ ਅੰਗੂਠੇ ਵੱਲ ਵੇਖਿਆ, ਜਿਸ ਤੇ ਉਸ ਨੂੰ ਕਰਜ਼ੇ ਦੀ ਉਸ ਸਿਆਹੀ ਦਾ ਧੁਸ਼ਦਲਾ ਜਿਹਾ ਨਿਸ਼ਾਨ ਵਿਖਾਈ ਦਿੱਤਾ, ਜਿਹੜਾ ਪਿਛਲੇ ਸਾਲ ਆਪਣੀ ਮਾਂ ਦੇ ਵੱਡੇ ਕਰਨ ਦੀ ਰਸਮ ˆਤੇ ਚੁੱਕਿਆ ਸੀ ਤੇ ਹੁਣ ਫਿਰ ਕਰਜ਼ਾ...।





