ਅੱਖ ਚੋ ਪਈ ਉਸ ਵੇਲੇ... ਅਮਨਦੀਪ ਧਾਲੀਵਾਲ (U.K)

ਅੱਖ ਚੋ ਪਈ ਉਸ ਵੇਲੇ... ਅਮਨਦੀਪ ਧਾਲੀਵਾਲ (U.K)

ਆਪਣੇ ਵਤਨਾ ਤੋਂ ਆ ਗਏ ਚੁਗਣ ਦਾਣਾ ਪਾਣੀ ਪਰਦੇਸ ਦਾ,
ਪਾਰ ਸਮੁੰਦਰੋਂ ਰਹਿਕੇ ਵੀ,ਨਾ ਚੇਤਾ ਭੁਲਾਇਆ ਦੇਸ ਦਾ,
ਕਦੇ ਭੁੱਲਣ ਨੀ ਦਿੱਤਾ ਮੈਨੂੰ ਪਿੰਡ ਦੀਆਂ ਉਸ ਬਹਾਰਾਂ ਨੇ,
ਅੱਖ ਚੋ ਪਈ ਉਸ ਵੇਲੇ ਜਦ ਦਰਦ ਸੁਣਾਇਆ ਯਾਰਾਂ ਨੇ..
ਵਿਚ ਮਹਿਫਲਾਂ ਉਤੋਂ ਉਤੋਂ ਹੱਸਦੇ ਓਹਨਾ ਨੂੰ ਵੇਖਿਆ,
ਓਹਨਾ ਦੇ ਦਰਦਾਂ ਨੂੰ ਮਹਿਸੂਸ ਕਰਕੇ ਮੈ ਵੇਖਿਆ,
ਤੜਫਾਇਆ ਕਈਆਂ ਨੂੰ ਵਿਛੋੜੇ ਦੀਆਂ ਮਾਰਾਂ ਨੇ,
ਅੱਖ ਚੋ ਪਈ ਉਸ ਵੇਲੇ......
ਵਿਚ ਪਰਦੇਸਾਂ ਪਤਾ ਲੱਗਦਾ ਕੀ ਦੁੱਖ ਹੁੰਦਾ ਜੁਦਾਈ ਦਾ,
ਮਾਂ ਬਾਪ ਨੂੰ ਮਿਲਣ ਤਾਂ ਬ੍ਸ ਸੁਪਨੇ ਦੇ ਵਿਚ ਜਾਈ ਦਾ,
ਯਾਰੀ ਯਾਰਾਂ ਦੀ ਅਨਮੋਲ ਹੈ,ਲਈਆਂ ਇਹਨਾ ਨੇ ਬਸ ਸਾਰਾਂ ਨੇ,
ਅੱਖ ਚੋ ਪਈ ਉਸ ਵੇਲੇ...
ਚੰਗੇ ਭਲੇ ਕਈ ਝੂਠੇ ਵਾਅਦਿਆਂ ਤੇ ਟੰਗ ਹੋ ਗਏ,
ਦੁਨੀਆਦਾਰੀ ਛੱਡਕੇ ਬਹੁਤੇ ਅੱਗੇ ਲੰਘ ਹੋ ਗਏ,
ਦਿਲ ਦੇ ਅਜੀਜ਼ ਹੀ ਮਾਰ ਗਏ,ਨਾ ਮਾਰ ਮਾਰੀ ਹਥਿਆਰਾਂ ਨੇ,
ਅੱਖ ਚੋ ਉਸ ਵੇਲੇ.....
ਸੁਪਨੇ ਕਰੀ ਸਾਕਾਰ ੳ ਰੱਬਾ ਇਹਨਾ ਮਿੱਤਰ ਪਿਆਰਿਆਂ ਦੇ,
ਧਾਲੀਵਾਲ ਖੁਸ਼ ਹੈ ਇੱਕ ਇਹਨਾ ਦੇ ਸਹਾਰਿਆਂ ਤੇ,
ਪਾਰ ਸਮੁੰਦਰੋ ਜਾ ਪਹੁੰਚੇ,ਲੰਮੀਆਂ ਮਾਰੀਆਂ ਉਡਾਰਾਂ ਨੇ,
ਅੱਖ ਚੋ ਪਈ ਉਸ ਵੇਲੇ...