ਸਮਾਜ ਵਿੱਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ-ਤਵਿੰਦਰ ਕੌਰ ਸੱਤੀ (ਕੈਲਗਰੀ)

ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ।ਸਾਰੇ ਆਪੋਂ ਆਪਣੇ ਘਰਾਂ ਵਿੱਚ ਤੇ ਗਲੀਂ,ਮਹੱਲੇ,ਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ।ਕਿਸੇ ਨੂੰ ਪੁੱਛਣ ਦੀ ਲੋੜ ਨਹੀਂ।ਇਸ ਨੂੰ ਕੁੱਟਣ ਝਿਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ।ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ।ਮੋਕਾ ਦੇਖ ਕੇ ਖੂਬ-ਖੁੰਬ ਠੱਪ ਕਰਦੇ ਹਨ।ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾਅ ਕਰਾਉਂਦੀ ਰਹਿੰਦੀ ਹੈ।ਹਰ ਪਲ ਬੇਇੱਜ਼ਤ ਹੁੰਦੀ ਹੈ।ਇਸ ਨੂੰ ਮਰਦ ਦੇ ਲੇਲੇ-ਪੇਪੇ ਕਰਨ ਦੀ ਆਦਤ ਪੈ ਗਈ ਹੈ।ਔਰਤ ਰੁਲ-ਖੁਲ ਕੇ ਪਲ਼ਦੀ ਹੈ।ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਨਹੀਂ ਪਾਲ਼ਿਆ ਜਾਂਦਾ।ਆਪ ਨੂੰ ਸਿੱਖ ਕਹਾਉਣ ਵਾਲੇ ਹੀ ਕੁੜੀ ਨੂੰ ਗਰਭ ਵਿੱਚ ਹੀ ਮਾਰ ਦਿੰਦੇ ਹਨ।ਮੁੰਡਾ ਬਿਮਾਰ ਹੋਵੇ,ਸਾਰਾ ਟੱਬਰ ਭੱਜਾ ਫਿਰਦਾ ਹੈ।ਵਧੀਆ ਡਾਕਟਰ ਨੂੰ ਦਿਖਾਇਆ ਜਾਂਦਾ ਹੈ।ਕੁੜੀ ਨੂੰ ਜਮੈਣ,ਸੋਫ਼,ਲੈਚੀ ਦਾ ਕਾੜਾ ਪਲ਼ਾ ਦਿੱਤਾ ਜਾਂਦਾ ਹੈ।ਪੇਕੇ ਸਹੁਰੇ ਘਰ ਉਸ ਤੋਂ ਹੱਦੋ ਵੱਧ ਕੰਮ ਲੈ ਕੇ ਚੰਗ੍ਹੀ ਤਰ੍ਹਾਂ ਚੰਮ ਕੁੱਟਿਆ ਜਾਂਦਾ ਹੈ।ਔਰਤ ਘਰ ਦੇ ਸਾਰੇ ਕੰਮ ਕਰ ਲੈਂਦੀ ਹੈ।ਮਰਦ ਦੇਵਤੇ ਦੀ ਤਰ੍ਹਾਂ ਬੈਠਾ ਹੀ ਪਾਣੀ ਦਾ ਗਲਾਸ ਮੰਗਦਾ ਹੈ।ਕਸੂਰ ਸਾਰਾ ਔਰਤ ਦਾ ਹੈ।ਉਹ ਇਹ ਸਾਰਾ ਕੁੱਝ ਸਹਿਣਾ ਚਹੁੰਦੀ ਹੈ।ਔਰਤ ਜਾਣ ਜਾਵੇਂ ਮਰਦ ਇਸ ਤੋਂ ਬਗੈਰ ਕੌਡੀ ਦਾ ਵੀ ਨਹੀਂ ਹੈ।ਕੱਲਾ ਨਾਂ ਹੀ ਹੱਥ ਫੂਕ ਕੇ ਰੋਂਟੀ ਖਾ ਸਕਦਾ ਹੈ।ਨਾਂ ਹੀ ਬੱਚੇ ਜੰਮ ਸਕਦਾ ਹੈ।ਮੁਡ ਤੋਂ ਹੀ ਪੀਰ ਫ਼ਕੀਰ ਵੀ ਇਕ ਤੋਂ ਵੱਧ ਔਰਤਾਂ ਵਿਆਹਉਂਦੇ ਰਹੇ ਹਨ। ਜੇ ਧਰਮਕਿ ਆਗੂਆਂ ਨੂੰ ਇਹ ਪੁੱਛਿਆ ਜਾਵੇ,ਤਾਂ ਜੁਆਬ ਹੁੰਦਾ ਹੈ।

ਉਨ੍ਹਾਂ ਨੇ ਤਾਂ ਗਰੀਬਜ਼ਤੀਮਾਂ ਔਰਤਾਂ ਦੀ ਮਦਦ ਕਰਨ ਲਈ ਦੂਜੀ ਤੀਜੀ ਚੋਥੀ ਸ਼ਾਦੀ ਕਰਾਈ ਸੀ।ਅਣਵਿਆਹੀਆਂ ਨੂੰ ਕੁਆਰੀਆਂ ਕੋਲ ਰੱਖ ਕੇ ਖੂਬ ਇਸ਼ਕ ਲੜਾਉਦੇ ਰਹੇ ਹਨ।ਇਤਹਾਸ ਤੇ ਕਿਤਾਬਾ ਗੁਆਹ ਹਨ।ਹੁਣ ਵੀ ਗਰੀਬ ਆਦਮੀ ਛੁੱਪ ਕੇ ਉਰਾਂ-ਪਰਾਂ ਮੂੰਹ ਮਾਰਦਾ ਹੈ।ਅਮੀਰ ਨੂੰ ਕਿਸੇ ਦੀ ਸ਼ਰਮ ਨਹੀਂ,ਇਸ ਲਈ ਧੱਕੇ ਨਾਲ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾ ਲੈਂਦਾ ਹੈ।ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਸੰਥਿਆ ਕਰਾਉਣ ਵਾਲਾ ਗਿਆਨੀ,ਜਾਣੀਦੀ ਜਿਸ ਨੂੰ ਪੂਰੇ ਮਾਹਾਰਾਜ ਦਾ ਲਾ ਦੂਲਾ ਲਾ ਕੇ ਅਰਥਾ ਸਹਿਤ ਪਾਠ ਆਉਂਦਾ ਸੀ।ਉਹ ਬੰਦਾ ਸੰਥਿਆ ਦੇਣ ਵੇਲੇ ਔਰਤਾਂ ਨੂੰ ਦੱਸ ਰਿਹਾ ਸੀ,ਬਈ ਜੇ ਔਰਤਾਂ ਮਾਹਾਵਾਰੀ-ਮਾਸਕਿ-ਧਰਮ ਵਿੱਚ ਹੋਵੇ,ਚਾਰ ਦਿਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਨਹੀਂ ਕਰ ਸਕਦੀਆਂ।ਜਦੋਂ ਕਿ ਪੂਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਜਾਂ ਕਿਸੇ ਹੋਰ ਧਰਮਿਕ ਗ੍ਰੰਥਿ ਵਿੱਚ ਇਹ ਗੱਲ ਨਹੀਂ ਲਿਖੀ ਹੈ।ਮੈਂ ਕਿਹਾˆˆਤੁਹਾਡੇ ਗਿਆਨ ਮੁਤਾਬਕ,ਇੰਨ੍ਹਾਂ ਦਿਨਾਂ ਵਿੱਚ ਔਰਤ ਛੂਤ ਹੋ ਜਾਂਦੀ ਹੈ।ਫਿਰ ਤਾਂ ਸੰਥਿਆ ਵੀ ਨਹੀਂ ਕਰਨੀ ਚਾਹੀਦੀ।ਤੁਸੀਂ ਕਿਵੇ ਪਤਾ ਲਾਵੋਂਗੇ,ਕਿ ਪਾਠ ਕਰਨ ਵਾਲੀ ਔਰਤ ਮਾਸਕਿ-ਧਰਮ ਵਿੱਚ ਹੈ।ਪਾਠ ਦੀ ਰੌਲ ਲਾਉਣ ਵੇਲੇ ਕੀ ਹਰ ਇਕ ਨੂੰ ਪੁੱਛੋਂਗੇ ਜਾਂ ਔਰਤ ਆਪ ਤੁਹਾਨੂੰ ਸਬੂਤ ਦੇਖਾਵੇਗੀ।ਨਾਲੇ ਫਿਰ ਤਾਂ ਇੰਨ੍ਹਾ ਦਿਨਾਂ ਵਿੱਚ ਅੰਮ੍ਰਿਤਧਾਰੀ ਬੀਬੀ ਪੰਜ ਬਾਣੀਆਂ ਦਾ ਉਚਾਰਣ ਵੀ ਨਹੀਂ ਕਰ ਸਕਦੀ।ਫਿਰ ਤਾਂ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਸੁਣਨ ਤੇ ਦਰਸ਼ਨ ਕਰਨ ਨਾਲ ਵੀ ਪਾਪ ਲੱਗ ਜਾਵੇਗਾ।ਜੇ ਮਾਸਕਿ-ਧਰਮ ਹੀ ਨਾਂ ਆਏ,ਤਾਂ ਮਰਦ ਦਾ ਦੁਨੀਆਂ ਤੋਂ ਬੀਜ ਨਾਸ ਹੋ ਜਾਵੇਗਾ।ਬੀਬੀ ਔਰਤ ਨੂੰ ਮਰਦ ਦੇ ਬਰਾਬਰ ਜਵਾਨ ਵੀ ਨਹੀਂ ਲੜਾਉਣੀ ਚਾਹੀਦੀ।

ਔਰਤ ਗਊ ਦੀ ਤਰ੍ਹਾਂ ਸਾਊ ਹੋਵੇ।ਪਤੀ ਪਰਵਾਰ ਦੀ ਸੇਵਾ ਕਰੇ।ˆˆਬਾਬਾ ਜੀ ਕੀ ਪਤੀ ਪਰਵਾਰ ਤੇ ਲੰਗਰ ਦੀ ਸੇਵਾ ਵੇਲੇ ਮਾਸਕਿ-ਧਰਮ ਵਾਲੀਆਂ ਬੀਬੀਆਂ ਨੂੰ ਰੋਟੀਆਂ ਪਕਾਉਣ ਭਾਂਡੇ ਮਾਜ਼ਣ ਦੀ ਮਨਜ਼ੂਰੀ ਹੈ ? ਉਸ ਵੇਲੇ ਤਾਂ ਸਗੋਂ ਔਰਤਾਂ ਤੋਂ ਕੰਮ ਨਹੀਂ ਕਰਾਉਣਾ ਚਾਹੀਦੀ।ਅਰਾਮ ਕਰਨ ਦੀ ਜਰੂਰਤ ਹੁੰਦੀ ਹੋਣੀ ਹੈ।ਜੇ ਔਰਤਾਂ ਹਰ ਮਹੀਨੇ ਚਾਰ ਦਿਨ ਇਨ੍ਹਾਂ ਦਿਨਾਂ ਵਿੱਚ ਛੁੱਟੀ ਕਰ ਲੈਣ,ਮਰਦ ਤੇ ਬੱਚੇ ਤਾਂ ਭੁੱਖੇ ਮਰ ਜਾਣਗੇ।ਔਰਤ ਦੀ ਜੂਨ ਇਹੀ ਚਾਰ ਦਿਨ ਸੁਧਰ ਜਾਵੇਗੀ ਬਾਬਾ ਜੀ ਕਹਿੱਣ ਲੱਗੇ,ਤੂੰ ਤਾਂ ਔਰਤਾਂ ਦੀ ਵਕਾਲਤ ਸ਼ੁਰੂ ਕਰਦੇ,ਤੇਰੇ ਨਾਲ ਬਹਿਸ ਨਹੀਂ ਕਰ ਹੁੰਦੀ।ਸਭ ਤੋਂ ਵੱਧ ਛੱੜੇ ਗੁਰਦੁਆਰਿਆਂ ਵਿੱਚ ਹਨ।ਜਿਹੜਾ ਵਿਹਲੜ ਮੁੰਡਾ ਘਰੇ ਲੜ ਪੈਂਦਾ ਹੈ।ਲੰਬਾ ਚੋਂਲਾ ਪਾ ਕੇ ਲੰਗਰ ਵਿਚ ਰੋਟੀਆਂ ਖਾਣ ਦੀ ਯੁਗਤ ਬਣਾ ਲੈਂਦਾ ਹੈ।ਕਦੇ ਕੋਈ ਔਰਤ ਇਸ ਤਰ੍ਹਾਂ ਨਹੀਂ ਕਰਦੀ।ਇਕ ਹੋਰ ਗੁਰਦੁਆਰੇ ਕਬੂਤਰ ਦੀ ਤਰ੍ਹਾਂ ਚਿੱਟੇ ਕੱਪੜੇ ਪਾਈ ਹਰ ਪ੍ਰੋਗ੍ਰਾਮ ਵਿੱਚ ਅੱਗੇ ਹੁੰਦਾ ਹੈ।ਮੈਂ ਪ੍ਰੋਗ੍ਰਾਮ ਤਾਂ ਲਿਖਿਆ ਹੈ।ਸਭ ਬਿਜ਼ਨਸ ਹੋ ਰਿਹਾ ਹੈ।ਧਰਮ ਤਾਂ ਇਕ ਸ਼ਬਦ ਹੈ।ਸਭ ਪੈਸੇ ਠੱਗਣ ਦੀ ਚਾਲ ਹੈ।ਉਸ ਨੂੰ ਮੈਂ ਪੁੱਛਿਆ,ਤੁਹਾਡੇ ਬੱਚੇ ਤੇ ਪਤਨੀ ਕਦੇ ਗੁਰਦੁਆਰੇ ਨਹੀਂ ਹੁੰਦੇ।ˆˆ ਉਸ ਨੇ ਕਿਹਾ,ਪਤਨੀ ਜੋਬ ਕਰਦੀ ਹੈ।ਬੱਚੇ ਡਾਕਟਰੀ ਕਰ ਰਹੇ ਹਨ।ਜੇ ਉਹ ਵੀ ਗੁਰਦੁਆਰੇ ਅਦਉਣ ਲੱਗ ਗਈ।ਬੱਚੇ ਕੌਣ ਪਾਲ਼ੇਂਗਾ ?ˆˆ

ਸਿੱਖ ਧਰਮ ਵਿੱਚ ਕੇਸਾ ਨੂੰ ਪੰਜ ਕਂਕਰਾਂ ਵਿੱਚ ਮੰਨਿਆ ਜਾਂਦਾ ਹੈ।ਮਰਦ ਔਰਤ ਨੂੰ ਗਿੱਚੀ ਪਿਛੇ ਮੱਤ ਕਹਿ ਕੇ ਦੁਰਕਾਰਦਾ ਹੈ।ਛਿੱਤਰ ਮਾਰਨ ਸਮੇਂ,ਉਸ ਨੂੰ ਗੁੱਤੋਂ ਹੀ ਫੜਦਾ ਹੈ।ਸਿੱਖ ਧਰਮ ਵਿੱਚ ਅੰਮ੍ਰਿਤ ਛੱਕਣ ਪਿਛੋਂ ਹੀ ਸਿੱਖ ਧਰਮੀ ਬਣਦਾ ਹੈ।ਉਸੇ ਵਿੱਚ ਅੰਮ੍ਰਿਤ ਸੰਚਾਰ ਵਿੱਚ ਔਰਤ ਨੂੰ ਲੱਗਣ ਨਹੀਂ ਦਿੱਤਾ ਜਾਂਦਾ। ਇਸ ਦਾ ਮਤਲਬ ਗਿਆਨੀ ਇਹੀ ਦੱਸਦੇ ਹਨ।ਗੁਰੂ ਗੋਬਿੰਦ ਰਾਏ ਜੀ ਨੇ ਹੀ ਪਹਿਲੀ ਵਾਰ ਕੋਈ ਔਰਤ ਸ਼ਾਮਲ ਨਹੀਂ ਕੀਤੀ।ਸਿਰ ਦੇਣ ਲਈ ਕੋਈ ਔਰਤ ਨਹੀਂ ਉਠੀ ਸੀ।ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਕੌਰ ਦਾ ਦਰਜਾ ਦੇ ਦਿੱਤਾ ਸੀ। ਉਸ ਸਮੇਂ ਮਾਈ ਭਾਗੋ ਵਦਾਵਾ ਦੇਣ ਵਾਲੇ 40 ਸਿੰਘਾ ਨੂੰ ਲਾਲਕਾਰ ਜਰੂਰ ਗਈ ਸੀ।ਤਾਂ ਮਰਦਾ ਦੀ ਜ਼ਮੀਰ ਜਾਗੀ ਸੀ।ਸਿੰਘ ਦੁਸ਼ਮੱਣ ਨਾਲ ਮੁੜ ਲੜਨ ਲਈ ਡਟ ਗਏ ਸਨ।ਸੰਨ 2011 ਈਸਵੀ ਚਲ ਰਿਹਾ ਹੈ।ਅੱਜ ਵੀ ਔਰਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ।ਗੱਲ ਕੀ ਹੈ ? ਕੀ ਔਰਤਾਂ ਨੂੰ ਪਾਠ ਕਰਨਾ ਗਾਉਣਾ ਆਉਂਦਾ ਹੀ ਨਹੀ ਹੈ ? ਜਾਂ ਮਰਦ ਔਰਤ ਨੂੰ ਧਰਮਕਿ ਸਥਾਂਨਾਂ ਤੇ ਬਰਾਬਰ ਖੜ੍ਹਨ ਨਹੀਂ ਦੇਣਾ ਚਹੁੰਦੇ।ਜਾਂ ਫਿਰ ਧਰਮਕਿ ਸਥਾਂਨਾਂ ਤੇ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕੀਰਤਨ ਕਰਦੀਆਂ ਔਰਤਾਂ ਨੂੰ ਦੇਖ ਕੇ ਮਨ ਮਚਲਨ ਲੱਗ ਜਾਂਦਾ ਹੈ।ਕਈ ਤਾਂ ਉਥੇ ਹੀ ਇਸ਼ਕ ਕਰਨ ਲੱਗ ਜਾਦੇ ਹਨ।ਔਰਤ ਨੂੰ ਦੇਖਦੇ ਹੀ ਉਸ ਦੇ ਤਲੇ ਚੱਟਣ ਲੱਗ ਜਾਂਦੇ ਹਨ।ਕਿਸੇ ਸ਼ਰਾਬ ਦੀ ਬਾਰ,ਠੇਕੇ ਤੇ,ਨੱਚਣ ਗਾਉਣ ਵਾਲਿਆਂ ਦੇ ਖਾੜੇ ਵਿੱਚ ਔਰਤ ਦਾ ਬਲਾਤਕਾਰ ਨਹੀਂ ਹੁੰਦਾ।ਸਾਡੇ ਧਰਮਕਿ ਸਥਾਂਨ ਗੁਰਦੁਆਰੇ ਸਾਹਿਬ ਵਿੱਚ ਆਮ ਹੀ ਬਲਤਕਾਰ ਹੁੰਦੇ ਹਨ।ਉਥੇ ਗੁਰਦੁਆਰੇ ਸਾਹਿਬ ਵਿੱਚ ਵੀ ਬੰਦੇ ਬੈਠੇ ਬੀਬੀਆਂ ਵੱਲ ਹੀ ਤੱਕੀ ਜਾਂਦੇ ਹਨ।ਆਪਣੀ ਔਰਤ ਤੇ ਕੋਈ ਹੋਰ ਲਈਨ ਮਾਰ ਰਿਹਾ ਹੁੰਦਾ ਹੈ।ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਾਠ ਵੱਲ ਕੋਈ ਧਿਆਨ ਨਹੀਂ ਹੁੰਦਾ।ਨਾਂ ਹੀ ਯਾਦ ਹੁੰਦਾ ਹੈ।ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ।ਤੁਸੀਂ ਸਭ ਪਾਠੀ ਬਾਬਾ ਜੀ ਨੂੰ ਜਰੂਰ ਦੇਖਿਆ ਕਰੋਂ,ਕਿਧਰ ਨੂੰ ਦੇਖਦਾ ਹੈ।ਐਵੇਂ ਨਾਂ ਅੱਖਾਂ ਮੀਚ ਕੇ ਕਬੂਤਰ ਬਣੇ ਰਿਹਾ ਕਰੋਂ।ਪਾਠੀ ਮਰਦ,ਸੰਤ,ਮੁੰਡਾ ਜਿਹਾ ਬਾਬਾ ਜੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਛੱਡ ਕੇ ਔਰਤਾਂ ਦੇ ਦਰਸ਼ਨ ਕਰਦੇ ਹਨ।ਪਾਠ ਲਈਨ ਵੀ ਭੁੱਲ ਜਾਂਦੇ ਹਨ।ਔਰਤ ਆਪ ਹੀ ਸੰਭਲ ਜਾਵੇ, ਧਰਮਕਿ ਸਥਾਂਨ ਤੇ ਵੀ ਔਰਤ ਦੀ ਇੱਜ਼ਤ ਦੇ ਸ਼ਿਕਾਰੀ ਬੈਠੇ ਹਨ।ਤਾਂਹੀਂ ਔਰਤ ਲਈ ਪਰਦੇ ਦਾ ਰਿਵਾਜ਼ ਸੀ।ਕਈ ਧਰਮ ਮਾਤਾ ਦੀ ਪੂਜਾ ਕਰਦੇ ਹਨ।ਤਾਂਹੀਂ ਭਰੂਣ ਹੱਤਿਆ ਨੂੰ ਮਾਂ ਦਾ ਨਿਰਾਦਰ ਸਮਝ ਕੇ ਪਾਪ ਕਹਿੰਦੇ ਹਨ।ਮਰਦ ਵੀ ਵਿਚਾਰੀ,ਗਰੀਬ ਕੰਮਜ਼ੋਰ ਔਰਤ ਦੀ ਮੱਦਦ ਕਰ ਸਕਦੇ ਹਨ।ਉਸ ਨੂੰ ਦੁਨੀਆਂ ਤੇ ਅਜ਼ਾਦੀ ਨਾਲ ਜਿਉਣ ਦੇਣ ਵਿੱਚ ਯੋਗਦਾਨ ਪਾ ਸਕਦੇ ਹਨ।