ਕੀ ਲੋਕਾਂ ਦੇ ਡਰੋਂ ਜਿਉਣਾਂ ਛੱਡ ਦੇਈਏ -ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਅੱਗੇ ਔਰਤਾਂ ਘਰਾਂ ਅੰਦਰ ਰਹਿੰਦੀਆਂ ਸਨ। ਬਾਹਰ ਜਾਣ ਵੇਲੇ ਮੂੰਹ ਢੱਕਿਆ ਹੁੰਦਾ ਸੀ। ਸਾਂਝੇ ਪਰਵਾਰ ਸਨ। ਵੱਡੇ ਬੁਜ਼ਰਗ ਹੀ ਦੁਕਾਨ ਦੀ ਖ੍ਰੀਦ ਦਾਰੀ ਕਰਦੇ ਸਨ। ਅੱਜ ਦਾ ਜ਼ਮਾਨਾ ਵੀ ਐਸਾ ਹੈ। ਔਰਤਾਂ ਨੂੰ ਕੰਮਾਂ ਉਤੇ ਜਾਣਾਂ ਪੈਂਦਾ ਹੈ। ਕੰਮ ਉਤੇ ਤੇ ਹਰ ਖੇਤਰ ਵਿੱਚ ਔਰਤ ਮਰਦ ਇੱਕ ਸਾਥ ਕੰਮ ਕਰਦੇ ਹਨ। ਔਰਤ ਨੂੰ ਆਪ ਹੀ ਰਸੋਈ ਦੀ ਖ੍ਰੀਦ ਦਾਰੀ ਵੀ ਕਰਨੀ ਪੈਂਦੀ ਹੈ। ਔਰਤ ਕਾਰ ਚਲਾਏਗੀ ਤਾਂ ਕਾਰ ਵਿੱਚ ਤੇਲ ਵੀ ਪਉਵੇਗੀ। ਕਾਰ ਖ਼ਰਾਬ ਹੋ ਜਾਵੇਗੀ ਤਾਂ ਗਰਾਜ਼ ਵਿੱਚ ਮਕੈਨਿਕ ਕੋਲ ਵੀ ਲੈ ਕੇ ਜਾਵੇਗੀ। ਅਸੀਂ ਲੋਕਾਂ ਤੋਂ ਬੜਾ ਡਰਦੇ ਹਾਂ। ਕਈ ਮਸਲੇ ਐਸੇ ਹੁੰਦੇ ਹਨ। ਇੱਕ ਦੂਜੇ ਬਗੈਰ ਗੱਲ ਕੀਤਿਆਂ ਹੱਲ ਨਹੀਂ ਹੁੰਦੇ। ਗੱਲ ਬਾਤ ਤਾ ਕਰਨੀ ਪੈਂਦੀ ਹੈ। ਪਰਾਏ ਔਰਤ ਮਰਦ ਨੂੰ ਕੰਮ ਉਤੇ ਤੇ ਹਰ ਖੇਤਰ ਵਿੱਚ ਗੱਲ ਕਰਨ ਵਿੱਚ ਕੋਈ ਖ਼ਾਸ ਜ਼ੱਕ ਸ਼ਰਮ ਨਹੀਂ ਹੁੰਦੀ। ਕਿਉਂ ਕਿ ਗੌਉ ਜਿਉ ਹੁੰਦਾ ਹੈ। ਅਗਰ ਅਸੀ ਔਰਤ ਹੋ ਕੇ ਮ੍ਹੁਹਰਲੇ ਮਰਦ ਨਾਲ ਗੱਲ ਨਹੀਂ ਕਰਾਂਗੇ ਤਾਂ, ਨਾਂ ਤਾਂ ਕੰਮ ਸਿਰੇ ਨਹੀਂ ਚੜ੍ਹੇਗਾ। ਪਰ ਫਿਰ ਵੀ ਸਾਨੂੰ ਲੋਕਾਂ ਦਾ ਡਰ ਰਹਿੰਦਾ ਹੈ। ਇੱਜ਼ਤ ਤੇ ਦਾਗ਼ ਲੱਗਣ ਦੇ ਡਰੋਂ ਅਸੀਂ ਲੋਕਾਂ ਸਹਮਣੇ ਪਰਾਏ, ਮਰਦ ਔਰਤ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ। ਕਿਤੇ ਕੋਈ ਲੋਕਾਂ ਵਿਚੋਂ ਉਪਰੇ ਮਰਦ ਔਰਤ ਨਾਲ ਗੱਲ ਕਰਦਿਆਂ ਨਾਂ ਦੇਖ ਲਵੇ। ਲੋਕ ਕਿਤੇ ਨਜ਼ਇਜ਼ ਰਿਸ਼ਤਾਂ ਸਮਝ ਲੈਣ। ਲੋਕਾਂ ਨੇ ਆਪਣਾਂ ਤਜ਼ਰਬਾ ਹੀ ਹੋਰਾਂ ਉਤੇ ਅਜ਼ਮਾਉਣਾਂ ਹੁੰਦਾ ਹੈ। ਕਿਸੇ ਦਾ ਕੀ ਮੂੰਹ ਫੜਿਆ ਜਾ ਸਕਦਾ ਹੈ। ਸਕੇ ਭੈਣ-ਭਰਾ ਤੁਰੇ ਜਾਂਦੇ ਹੋਣ, ਲੋਕ ਤਾਂ ਉਨਾਂ ਉਤੇ ਵੀ ਸ਼ੱਕ ਕਰਦੇ ਹਨ।
ਇੰਡੀਆ ਤੋਂ ਨਵੀ ਆਈ ਇੱਕ ਕੁੜੀ ਕੰਮ ਉਤੇ ਲੱਗ ਗਈ। ਉਸ ਦੀ ਰਾਤ ਦੀ ਸ਼ਿਫ਼ਟ ਸੀ। ਉਸ ਨੇ ਇੱਕ ਮਰਦ ਨਾਲ ਡਿਊਟੀ ਕਰਨੀ ਸੀ। ਜਦੋਂ ਹੀ ਉਸ ਨੂੰ ਪਤਾ ਲੱਗਾ। ਉਹ ਘਬਰਾ ਗਈ। ਉਸ ਨੇ ਕਿਹਾ," ਮੈਂ ਇਸ ਨਾਲ ਕੰਮ ਨਹੀਂ ਕਰ ਸਕਦੀ। ਕੋਈ ਔਰਤ ਹੁੰਦੀ, ਮੈਂ ਕੰਮ ਕਰ ਲੈਂਦੀ। ਵੈਸੇ ਮੈਨੂੰ ਮਰਦਾ ਕੋਲੋ ਜ਼ੱਕ ਆਉਂਦੀ ਹੈ। ਕੱਲ ਨੂੰ ਗੱਲਾਂ ਬਣਨ ਗੀਆਂ ਇਸ ਨਾਲੋਂ ਚੰਗਾ ਹੈ। ਮੈਂ ਇਹ ਕੰਮ ਨਹੀਂ ਕਰ ਸਕਦੀ। " ਜਿਸ ਬੰਦੇ ਨਾਲੋਂ ਉਸ ਨੇ ਕੰਮ ਕਰਨ ਤੋਂ ਜੁਆਬ ਦਿੱਤਾ ਸੀ," ਉਸ ਨੇ ਕਿਹਾ," ਅੱਜ ਕੱਲ ਤਾਂ ਔਰਤਾਂ ਉਤੇ ਵੀ ਕਿਥੇ ਜ਼ਕੀਨ ਰਿਹਾ ਹੈ। ਵਾਪਸ ਵਿੱਚ ਹੀ ਗੰਢ-ਜੋੜ ਕਰ ਲੈਂਦੀਆਂ ਹਨ। ਇੰਨਾਂ ਹੈ ਕਿ ਔਰਤਾਂ ਨੂੰ ਇੱਕ ਦੂਜੇ ਕੋਲੋ ਬੱਚਾ ਹੋਣ ਦਾ ਡਰ ਨਹੀਂ ਹੈ। " ਕੁੜੀ ਨੂੰ ਗੱਲ ਸਮਝ ਵਿੱਚ ਆ ਗਈ ਸੀ। ਬੋਸ ਨੇ ਕਿਹਾ," ਜੋਬ ਕਰਨੀ ਹੈ ਜਾਂ ਨਹੀਂ ਮਰਜ਼ੀ ਤੇਰੀ ਹੈ। ਇਥੇ ਤਾਂ ਕੰਮ ਰਲ-ਮਿਲ ਕੇ ਅੋਰਤ ਮਰਦ ਕਰਦੇ ਹਨ। ਕੋਈ ਕਿਸੇ ਨੂੰ ਕੁੱਝ ਨਹੀਂ ਕਰ ਸਕਦਾ। ਅਗਰ ਮਰਜ਼ੀ ਨਹੀਂ ਹੋਵੇਗੀ। ਲੋਕਾਂ ਦਾ ਮੂੰਹ ਨਹੀਂ ਫੜ ਸਕਦੇ। ਜੇ ਲੋਕਾਂ ਨੂੰ ਸੁਣਨ ਲੱਗੇ ਜਿੰਦਗੀ ਦੂਬਰ ਹੋ ਜਾਵੇਗੀ। ਦੁਨੀਆਂ ਦੇ ਡਰੋਂ ਕਿਥੇ ਭੱਜੋਗੇ? ਜਿਉਣਾਂ ਚਹੁੰਦੇ ਹੋ ਤਾਂ ਕੰਨ ਲਪੇਟ ਲਵੋ। ਅਗਰ ਲੋਕਾਂ ਨੂੰ ਹੀ ਖੁਸ਼ ਕਰਦੇ ਰਹੇ। ਜਿਉਣਾਂ ਮੁਸ਼ਕਲ ਹੋ ਜਾਵੇਗਾ। ਕੀ ਲੋਕਾਂ ਦੇ ਡਰੋਂ ਜਿਉਣਾਂ ਛੱਡ ਦੇਈਏ?" ਉਹ ਕੁੜੀ ਕੰਮ ਉਤੇ ਟਿੱਕ ਗਈ। ਬਹੁਤ ਵਧੀਆ ਜੁੰਮੇਵਾਰੀ ਨਾਲ ਕੰਮ ਕਰਨ ਲੱਗ ਗਈ।
ਇੱਕ ਵਾਰ ਐਸਾ ਹੀ ਹੋਇਆ। ਧਰਮਕਿ ਗਿਆਨੀ 5 ਵਜੇ ਗੁਰਦੁਆਰੇ ਸਾਹਿਬ ਨਿੱਤਨੇਮ ਸ਼ੁਰੂ ਕਰ ਦਿੰਦਾ ਸੀ। ਫਿਰ ਸੁੱਖਮਣੀ ਸਾਹਿਬ ਕਰਦਾ ਸੀ। ਪਾਠ ਕਰਦਾ ਵਿੱਚਕਾਰੋ ਉਹ ਉਠਦਾ ਵੀ ਨਹੀਂ ਸੀ। ਫਿਰ ਵੀ ਉਸ ਦੀ ਨਿਗਾ ਔਰਤਾਂ ਵਾਲੇ ਪਾਸੇ ਰਹਿੰਦੀ ਸੀ। ਬਈ ਕਿਤੇ ਕੋਈ ਔਰਤ ਆ ਕੇ ਬੈਠ ਤਾਂ ਨਹੀਂ ਗਈ। ਅਗਰ ਕੋਈ ਔਰਤ ਲਗਾਤਾਰ ਆ ਕੇ ਉਸ ਦਾ ਪਾਠ ਸੁਣਦੀ ਸੀ। ਤਾਂ ਉਹ ਆਪ ਹੀ ਕਮੇਟੀ ਵਾਲਿਆਂ ਤੋਂ ਡਰਦਾ। ਇਹ ਦੱਸ ਦਿੰਦਾ ਸੀ, " ਦੇਖੋ ਜੀ ਮੈਂ ਹੱਥ ਬੰਨਦਾਂ ਹਾਂ। ਜੀ ਮੇਰਾ ਕੋਈ ਕਸੂਰ ਨਹੀ ਹੈ। ਮੈਂ ਤਾਂ ਉਸ ਨੂੰ ਜਾਂਣਦਾ ਵੀ ਨਹੀਂ ਹਾਂ। ਉਸ ਨੂੰ ਰੋਕੋ ਜੀ, ਹਰ ਰੋਜ਼ ਆ ਕੇ ਬੈਠ ਜਾਂਦੀ ਹੈ। ਮੇਰੇ ਮੂੰਹ ਵੱਲ ਤੱਕਦੀ ਰਹਿੰਦੀ ਹੈ। " ਐਸੇ ਗਿਆਨੀਆਂ ਨੂੰ ਇਹ ਨਹੀਂ ਪਤਾ ਸਰੋਤੇ ਬੁਲਾਰੇ ਵੱਲ ਤੱਕਦੇ ਹੀ ਹੁੰਦੇ ਹਨ। ਤਾਂ ਹੀ ਗੱਲ ਸਮਝ ਆਵੇਗੀ। ਕਨੇਡਾ ਦੇ ਸਕੂਲਾਂ ਕਾਲਜ਼ਾ ਵਿੱਚ ਦੇਖਿਆ ਹੈ। ਟੀਚਰ ਤੋਂ ਇੱਕ ਪਲ ਵੀ ਧਿਆਨ ਹਟਾ ਲਿਆ ਜਾਵੇ। ਉਸੇ ਸਮੇਂ ਉਸ ਨੂੰ ਪਤਾ ਲੱਗ ਜਾਂਦਾ ਹੈ। ਵਿਦਿਆਰਥੀ ਨੂੰ ਪੁੱਛਿਆ ਜਾਂਦਾ ਹੈ, " ਤੇਰਾ ਧਿਆਨ ਹੋਰ ਪਾਸੇ ਕਿਉਂ ਚਲਾ ਗਿਆ ਸੀ। " ਕਮੇਟੀ ਵਾਲੇ ਗਿਆਨੀ ਦੀਆਂ ਜ਼ਬਲੀਆਂ ਉਤੇ ਅਸਰ ਕਰਕੇ, ਉਸੇ ਵਕਤ ਐਕਸ਼ਨ ਲੈਂਦੇ। ਜੋ ਵੀ ਔਰਤ ਦਿਸਦੀ, ਉਸ ਮੂਹਰੇ ਹੱਥ ਬੰਨਦੇ। ਕਹਿੰਦੇ, " ਕੋਈ ਊਚ ਨੀਚ ਹੋ ਸਕਦੀ ਹੈ। ਤੁਸੀਂ ਅੱਗੋਂ ਪਿਛੋਂ ਮੱਥਾ ਟੇਕ ਜਾਇਆ ਕਰੋ। ਗਿਆਨੀ ਵੀ ਲੋਕਾਂ ਤੇ ਸਾਡੇ ਕੋਲੋ ਡਰਦਾ ਹੈ। " ਜਦੋਂ ਕੋਈ ਐਸੀ ਗੱਲ ਮੂੰਹੋਂ ਬਾਹਰ ਕੱਚੀ-ਪੱਕੀ ਨਿੱਕਲਦੀ ਹੈ। ਲੋਕ ਸਮਝ ਜਾਂਦੇ ਹਨ।," ਗੱਲ ਵਿੱਚ ਜਰੂਰ ਕਾਲਾ ਹੈ। ਤਾਂਹੀਂ ਪਹਿਲਾਂ ਹੀ ਅਣਜੰਮੀ ਫ਼ਸਲ ਉਤੇ ਪਾਣੀ ਫੇਰ ਦਿੱਤਾ ਹੈ। " ਹੋਰ ਕੋਈ ਹੂੰਗਾਰਾ ਭਰਦਾ ਹੈ," ਮੈਨੂੰ ਤਾਂ ਪੂਰੀ ਦਾਲ ਹੀ ਕਾਲੀ ਲੱਗਦੀ ਹੈ। ਦੇਖੋ ਅੱਗੇ ਕੀ ਚੰਦ ਚੜ੍ਹਦਾ ਹੈ। " ਲੋਕ ਦੋ-ਚਾਰ ਗੱਲਾਂ ਲਾ ਕੇ ਇਸ਼ਕ ਦੀ ਗੁੱਡੀ ਅਸਮਾਨੀ ਚੜ੍ਹਾ ਦਿੰਦੇ ਹਨ। ਆਪੇ ਡੋਰ ਪੰਤਗ ਸਮਾਲੀ ਚਲੋਂ।





